ਸਿਵਾਂ ਬੋਲਿਆਂ ਸਿਵਾਂ ਬੋਲਿਆਂ ਬੜੇ ਡੂੰਘੇ ਬੋਲ, ਸੁਣ ਕੇ ਮੈਂ ਵੀ ਗਿਆ ਸੀ ਡੋਲ...। ਕਹਿੰਦਾ,ਏਹੇ ਸੀ ਤੇਰੀ'ਅਸਲੀ 'ਸਾਢੇ ਤਿੰਨ ਹੱਥ ਧਰਤੀ', ਜ਼ਰਾਂ ਤੂੰ ਵੀ ਮਾਨ ਏਸ ਗੱਲ ਨੂੰ ਗੋਲ਼...। ਸਿਵਾਂ ਬੋਲਿਆਂ ਬੜੇ ਡੂੰਘੇ ਬੋਲ, ਸੁਣ ਕੇ ਮੈਂ ਵੀ ਗਿਆ ਸੀ ਡੋਲ...। ਕਹਿੰਦਾ,ਮਾਣ ਬੜਾ ਸੀ ਤਨ ਆਪਣੇ ਤੇ, ਵੇਖ ਜ਼ਰਾਂ ਨੇੜੇ ਹੋ ਕੇ,ਦਿੱਤਾ ਮਿੱਟੀ ਨੂੰ ਮਿੱਟੀ ਚ ਰੋਲ਼..। ਕੁਝ ਆਉਣਗੇ ਰੌਣ ਤੈਨੂੰ ਤੇ ਕੁਝ ਦਿਖਾਵਾਂ ਕਰਨ, ਤੂੰ ਚੰਗਾ ਕੇ ਮੰਦਾ ਜਾਣ ਗੇ ਤੇਰੇ ਸਭ ਭੇਤ ਖੋਲ...। ਸਿਵਾਂ ਬੋਲਿਆਂ ਬੜੇ ਡੂੰਘੇ ਬੋਲ, ਸੁਣ ਕੇ ਮੈਂ ਵੀ ਗਿਆ ਸੀ ਬੜਾ ਡੋਲ...। ਕਹਿੰਦਾ,ਲੱਖ ਸ਼ਿੰਗਾਰੀ ਜਾ ਤਨ ਆਪਣੇ ਨੂੰ, ਵਿੱਚ ਮੇਫ਼ਿਲਾ ਬਹਿ,ਭਾਵੇਂ ਪਾ ਕੇ ਨਿੱਤ ਨਵੇਂ ਲੀੜੇ....। ਉੱਤੇ ਜਨਜੇ ਤੂੰ, ਤੇ 'ਆਖਰ ਕਫ਼ਨ ਤੇਰਾਂ ਚਿੱਟਾ ਹੋਣਾ, ਤੈਨੂੰ ਛੱਡ ਕੇ ਆਉਣਗੇ ਸਿਵਿਆਂ ਤੱਕ ਚਾਰ ਕੀੜੇ...। ✍️ 🍁 ਸਿਵਾ ਬੋਲਿਆ , #maan_philospher ##dildarbande #nojoto