ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਉੱਗੀਆਂ ਕਿਰਨਾਂ ਨੂਰ ਪਰਸਿਆ,ਹੋਇਆ ਦੂਰ ਹਨੇਰ, ਔਖੀ ਘੜੀ ਨਾ ਵੇਖਣ ਦੇਈਂ, ਬਣ ਤੂੰ ਮਰਦ ਦਲੇਰ, ਸਮੇ ਦਾ ਅੱਜ ਤੋਂ ਪਾਬੰਦ ਬਣਜਾ, ਬਾਅਦ ਚ ਹੋਜੂ ਦੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਛੱਡ ਪਰੇ ਹੁਣ ਆਲਸ ਨੂੰ, ਤੂੰ ਹਰਾਮਪੁਣਾ ਤਿਆਗ, ਮਿਹਨਤ ਕਰਕੇ ਫੇਰ ਆਪਣੇ ਸੁੱਤੇ ਜਗਾ ਲੈ ਭਾਗ, ਧੰਨ ਦੀ ਕਿਧਰੇ ਥੌੜ ਨਾ ਰਹਿਣੀ, ਬਖਸ਼ੂ ਖੂਬ ਕੁਬੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਨਵੇ ਵਿਚਾਰਾਂ ਵਾਂਗੂੰ “ਗੈਰੀ” ਕਲਮ ਆਪਣੀ ਨੂੰ ਘੜ, “ਬਾਬਾ ਸਾਹਿਬ” ਦੇ ਵਾਂਗੂੰ ਮਜ਼ਲੂਮਾਂ ਲਈ ਵੀ ਲੜ, ਸਮੇ ਦਿਆ ਹਾਲਾਤਾਂ ਨੂੰ, ਟੱਕਰ ਤੂੰ ਬਣ ਕੇ ਸ਼ੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) ©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) #myhappiness