Nojoto: Largest Storytelling Platform

ਕੀ  ਦੱਸਾਂ   ਮੈਂ   ਕਿੰਨਾ   ਲੋਚਦਾ   ਰਿਹਾ   ਵਾਂ, ਦੁੱ

ਕੀ   ਦੱਸਾਂ   ਮੈਂ   ਕਿੰਨਾ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ   ਕਿੰਝ  ਪੌਚਦਾ  ਰਿਹਾ  ਵਾਂ।

ਖੋਰੇ  ਕੀ  ਖੱਟਿਆ  ਓਨਾਂ  ਅਲਹਿਦਾ  ਕਰਕੇ,
ਸਾਰੀ  ਰਾਤ  ਹੀ  ਬਹਿਕੇ   ਸੋਚਦਾ  ਰਿਹਾ ਵਾਂ।

ਅਜੀਬੋ ਬੇਚੈਨੀ,ਕਸ਼ਮਕਸ਼ ਛਿੜੀ ਧੁਰ ਅੰਦਰ,
ਅੱਲ਼ੇ ਜਖਮਾਂ ਨੂੰ ਖੁੱਦ ਆਪੇ ਖਰੋਚਦਾ ਰਿਹਾ ਵਾਂ।

ਵਿਸ਼ਰੇ     ਸ਼ਮੇ      ਦੀਆਂ     ਯਾਦਾਂ    ਸਹਾਰੇ,
ਰੂਹ  ਨੂੰ   ਅੰਦਰੋਂ-ਅੰਦਰੀਂ   ਨੋਚਦਾ  ਰਿਹਾ ਵਾਂ।

ਸੋਖਾ  ਨੀਂ   ਉੱਡਿਆ  ਸਾਡੇ  ਚਿਹਰੇ   ਤੋੰ  ਨੂਰ,
ਵਕਤ਼  ਦੇ  ਫੱਟਾ  ਨੂੰ  ਸ਼ੀਨੇ  ਬੋਚਦਾ  ਰਿਹਾ ਵਾਂ।

ਕੀ   ਦੱਸਾਂ   ਮੈਂ   ਕਿੰਨਾਂ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ  ਕਿੰਝ   ਪੌਚਦਾ  ਰਿਹਾ  ਵਾਂ।

©ਦੀਪਕ ਸ਼ੇਰਗੜ੍ਹ #SAD 
#poem 
#Hindi 
#hindi_poetry  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ
ਕੀ   ਦੱਸਾਂ   ਮੈਂ   ਕਿੰਨਾ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ   ਕਿੰਝ  ਪੌਚਦਾ  ਰਿਹਾ  ਵਾਂ।

ਖੋਰੇ  ਕੀ  ਖੱਟਿਆ  ਓਨਾਂ  ਅਲਹਿਦਾ  ਕਰਕੇ,
ਸਾਰੀ  ਰਾਤ  ਹੀ  ਬਹਿਕੇ   ਸੋਚਦਾ  ਰਿਹਾ ਵਾਂ।

ਅਜੀਬੋ ਬੇਚੈਨੀ,ਕਸ਼ਮਕਸ਼ ਛਿੜੀ ਧੁਰ ਅੰਦਰ,
ਅੱਲ਼ੇ ਜਖਮਾਂ ਨੂੰ ਖੁੱਦ ਆਪੇ ਖਰੋਚਦਾ ਰਿਹਾ ਵਾਂ।

ਵਿਸ਼ਰੇ     ਸ਼ਮੇ      ਦੀਆਂ     ਯਾਦਾਂ    ਸਹਾਰੇ,
ਰੂਹ  ਨੂੰ   ਅੰਦਰੋਂ-ਅੰਦਰੀਂ   ਨੋਚਦਾ  ਰਿਹਾ ਵਾਂ।

ਸੋਖਾ  ਨੀਂ   ਉੱਡਿਆ  ਸਾਡੇ  ਚਿਹਰੇ   ਤੋੰ  ਨੂਰ,
ਵਕਤ਼  ਦੇ  ਫੱਟਾ  ਨੂੰ  ਸ਼ੀਨੇ  ਬੋਚਦਾ  ਰਿਹਾ ਵਾਂ।

ਕੀ   ਦੱਸਾਂ   ਮੈਂ   ਕਿੰਨਾਂ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ  ਕਿੰਝ   ਪੌਚਦਾ  ਰਿਹਾ  ਵਾਂ।

©ਦੀਪਕ ਸ਼ੇਰਗੜ੍ਹ #SAD 
#poem 
#Hindi 
#hindi_poetry  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ