Nojoto: Largest Storytelling Platform

ਬੱਚਿਆਂ ਦੇ ਵਿੱਚ ਬੱਚਾ ਬਣਨਾ ਬੜਾ ਹੀ ਚੰਗਾ ਲੱਗਦਾ ਏ ਦੇਖ ਦ

ਬੱਚਿਆਂ ਦੇ ਵਿੱਚ ਬੱਚਾ ਬਣਨਾ
ਬੜਾ ਹੀ ਚੰਗਾ ਲੱਗਦਾ ਏ
ਦੇਖ ਦੇਖ ਏਨਾ ਦੀ ਮਸਤੀ 
ਮੈਨੂੰ ਆਪਣਾ ਬਚਪਨ ਦਿਸਣ ਲੱਗਦਾ ਏ।।

ਨਾ ਕੋਈ  ਚਿੰਤਾ ਨਾ ਕੋਈ ਫ਼ਿਕਰ
ਏਨਾ ਖਿੜਦੇ ਖਿੜਦੇ ਚਿਹਰਿਆਂ ਤੇ
ਨੱਚਦੇ ਟੱਪਦੇ ਫਿਰਦੇ ਨੇ
ਕਦੇ ਚੜ ਜਾਂਦੇ ਬਨੇਰਿਆਂ ਤੇ।।

ਲੜਦੇ ਵੀ ਨੇ ਤੇ ਫਿਰ ਇਕ ਹੋ ਜਾਂਦੇ
ਦਿਲ ਵਿਚ ਪਾਪ ਏ ਰੱਖਦੇ ਨੀ
ਇਕ ਵਾਰੀ ਜੇ ਕੁਝ ਕਰਨ ਲੱਗਣ
ਏ ਪਿੱਛੇ ਮੁੜ ਕੇ ਤੱਕਦੇ ਨੀ।

ਹਰ ਕੰਮ ਵਿਚ ਟਾਂਗ ਅੜਾਉਣੀ
ਵਾਰੀ ਵਾਰੀ ਪੁੱਛਦੇ ਰਹਿੰਦੇ ਨੇ
ਪਿਆਰ ਨਾਲ ਸਮਝਾਉਣ ਤੇ 
ਏ ਕੇਹਾ ਮੰਨ ਲੈਂਦੇ ਨੇ।।

ਦੇਖ ਦੇਖ ਏਨਾ ਦੇ ਚੋਝ 
ਮੈਨੂੰ ਆਪਣਾ ਬਚਪਨ ਚੇਤੇ ਆਵੇ
ਗੁਰਤੇਜ ਜਿੰਨੇ ਮਰਜ਼ੀ ਨਜ਼ਾਰੇ ਲੈ ਲਈਂ
 ਬਚਪਨ ਵਾਲੀ ਮੌਜ ਮੁੜ ਵਾਪਸ ਨਾ ਆਵੇ।। ##ਬਚਪਨ ਵਾਲੀ ਮੌਜ##
ਬੱਚਿਆਂ ਦੇ ਵਿੱਚ ਬੱਚਾ ਬਣਨਾ
ਬੜਾ ਹੀ ਚੰਗਾ ਲੱਗਦਾ ਏ
ਦੇਖ ਦੇਖ ਏਨਾ ਦੀ ਮਸਤੀ 
ਮੈਨੂੰ ਆਪਣਾ ਬਚਪਨ ਦਿਸਣ ਲੱਗਦਾ ਏ।।

ਨਾ ਕੋਈ  ਚਿੰਤਾ ਨਾ ਕੋਈ ਫ਼ਿਕਰ
ਏਨਾ ਖਿੜਦੇ ਖਿੜਦੇ ਚਿਹਰਿਆਂ ਤੇ
ਨੱਚਦੇ ਟੱਪਦੇ ਫਿਰਦੇ ਨੇ
ਕਦੇ ਚੜ ਜਾਂਦੇ ਬਨੇਰਿਆਂ ਤੇ।।

ਲੜਦੇ ਵੀ ਨੇ ਤੇ ਫਿਰ ਇਕ ਹੋ ਜਾਂਦੇ
ਦਿਲ ਵਿਚ ਪਾਪ ਏ ਰੱਖਦੇ ਨੀ
ਇਕ ਵਾਰੀ ਜੇ ਕੁਝ ਕਰਨ ਲੱਗਣ
ਏ ਪਿੱਛੇ ਮੁੜ ਕੇ ਤੱਕਦੇ ਨੀ।

ਹਰ ਕੰਮ ਵਿਚ ਟਾਂਗ ਅੜਾਉਣੀ
ਵਾਰੀ ਵਾਰੀ ਪੁੱਛਦੇ ਰਹਿੰਦੇ ਨੇ
ਪਿਆਰ ਨਾਲ ਸਮਝਾਉਣ ਤੇ 
ਏ ਕੇਹਾ ਮੰਨ ਲੈਂਦੇ ਨੇ।।

ਦੇਖ ਦੇਖ ਏਨਾ ਦੇ ਚੋਝ 
ਮੈਨੂੰ ਆਪਣਾ ਬਚਪਨ ਚੇਤੇ ਆਵੇ
ਗੁਰਤੇਜ ਜਿੰਨੇ ਮਰਜ਼ੀ ਨਜ਼ਾਰੇ ਲੈ ਲਈਂ
 ਬਚਪਨ ਵਾਲੀ ਮੌਜ ਮੁੜ ਵਾਪਸ ਨਾ ਆਵੇ।। ##ਬਚਪਨ ਵਾਲੀ ਮੌਜ##
gurtej226723

Gurtej Singh

Bronze Star
New Creator