ਮੈਨੂੰ ਕਵੀ ਬਣਾ ਦਿੱਤਾ ਅੱਜ ਮੈੰ ਆਪਣੀਆਂ ਖੁਸ਼ੀਆਂ ਨੂੰ , ਇੱਕ ਪੱਲੇ ਵਿੱਚ ਬੰਨ ਕੇ , ਕਿਤੇ ਨਦੀਆ ਵਿੱਚ ਸਮਾਂ ਦਿੱਤਾ , ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ , ਮੈਨੂੰ ਕਵੀ ਬਣਾ ਦਿੱਤਾ ।। ਜਾਗ- ਜਾਗ ਰਾਤਾਂ ਕਾਲੀਆ ਮੈੰ , ਇਕ ਮਾਲਾ ਵਿੱਚ ਪਰੋਏ ਸੀ , ਫਲ ਮਿਲੂ ਮੈਨੂੰ ਮਿਹਨਤ ਦਾ , ਇਹ ਸੁਪਨੇ ਮੈੰ ਸੰਜੋਏ ਸੀ , ਅੱਜ ਮੇਰਿਆ ਲੇਖਾ ਨੇ ਮੈਨੂੰ , ਮਿੰਟਾ ਵਿੱਚ ਹਰਾ ਦਿੱਤਾ , ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ , ਮੈਨੂੰ ਕਵੀ ਬਣਾ ਦਿੱਤਾ ।। ਸੋਚਿਆ ਨਹੀਂ ਸੀ ਮੈੰ ਕਦੇ , ਇਹਨਾ ਰਾਹਾਂ ਤੇ ਵੀ ਕਦੀ ਆਵਾਂਗੀ , ਨਾਂ ਚੁਹੰਦੇ ਹੋਏ ਵੀ ਜਹਿਰ ਮੈੰ , ਇਸ ਜਿੰਦਗੀ ਕੋਲੋ ਖਾਵਾਂਗੀ , ਮੇਰਿਆ ਦੁੱਖਾਂ ਨੇ ਮੈਨੂੰ ਅੱਜ , ਕਲਮਾਂ ਹੱਥ ਫੜ੍ਹਾ ਦਿੱਤਾ , ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ , ਮੈਨੂੰ ਕਵੀ ਬਣਾ ਦਿੱਤਾ । ਜਾਣਦੇ ਹੋਏ ਵੀ ਸੱਚ ਜਿੰਦਗੀ ਦਾ , ਚੂਠੇ ਦਿਲਾਸੇ ਦਿੰਦੀ ਸੀ ਆਪਣੇ ਆਪ ਨੂੰ , ਅੱਜ ਮਾਰ ਪਈ ਐਸੀ ਮੈਨੂੰ , ਜਿੰਦਗੀ ਨੇ ਸੱਚ ਸੁਣਾ ਦਿੱਤਾ , ਜੌ ਰੋਈ ਨਹੀਂ ਸੀ ਅੱਖ ਕਦੇ , ਅੱਜ ਹੰਝੂ ਅੱਖ ਵਗਾ ਦਿੱਤਾ , ਮੇਰਿਆ ਟੁੱਟਦਿਆਂ ਸੁਪਨਿਆ ਨੇ ਅੱਜ , ਮੈਨੂੰ ਕਵੀ ਬਣਾ ਦਿੱਤਾ ।। ©arsh pannu #kawi