ਃ ਗੱਸਾ ਨਾ ਕਰਿਆ ਕਰ ਮੇਰੀ ਗੱਲ ਦਾ .... ਤੈਨੂੰ ਪਤਾ ਵੀ ਹੈ ਗੱਸਾ ਕੀ ਹੁੰਦੈ........ "ਗੁੱਸਾ ਗੁੱਸਾ ਤਬਾਹੀ ਹੈ, " ਃ ਤਬਾਹੀ ਦੀ ਵੀ ਹੱਦ ਹੁੰਦੀ ਆ .. ਹਾਂ! ਇਹਦੀ ਹੱਦ ਇੱਕ ਉਹ ਦਰਵਾਜ਼ੇ ਦੀ ਤਰ੍ਹਾਂ ਹੈ .. ਜਿਸ ਦੇ ਖੁੱਲ੍ਹ ਜਾਣ ਤੇ, ਮੰਨਜ਼ਿਰ ਭਿਆਨਕ ਬਣ ਜਾਂਦਾ ਹੈ.. ਤੇ ਖੁਦ ਨੂੰ ਸੰਭਾਲਣਾ ਅੌਖਾ ... ਕਈ ਵਾਰ ਤਾਂ ਪਛਤਾਵਣ ਦਾ ਸਮਾਂ ਵੀ ਨਹੀਂ ਮਿਲਦਾ ... ਮੇਰੇ ਯਾਦ ਹੈ ... ਇੱਕ ਵਾਰ ਮੈਂ ਉਸ ਨੂੰ ਕਹਿ ਦਿੱਤਾ ਸੀ .. "ਜਾ ... ਆਪਣਾ ਗੁੱਸਾ ਜਾ ਕੇ ਕਿਸੇ ਹੋਰ ਨੂੰ ਦਿਖਾ ... " ਸ਼ਾਇਦ ਉਹ ਗੱਲ ਦੇ ਕਾਰਨ ਹੀ, ਉਸ ਤੋਂ ਬਾਅਦ ਮੈਂ ਉਹਨੂੰ ਕਦੇ ਵੀ ਮਿਲਿਆ .. ਃ ਤੂੰ ਕੁਝ ਗਲਤ ਕਹਿ ਦਿੱਤਾ ਹੋਵੇਗਾ .. % ਗਲਤ ਮੈਂ ਵੀ ਨਹੀ ਸੀ, ਕਿਉਂਕਿ ਮੈਂ ਤਾਂ ਉਹਨੂੰ ਸਮਝਾਉਣਾ ਚਾਹੁੰਦਾ ਸੀ .... ਃ ਫਿਰ ਉਹ ਸਹੀ ਨਹੀ ਹੋਵੇਗੀ... ? ਸਹੀ ਉਹ ਵੀ ਸੀ, ਸ਼ਾਇਦ ਉਹ ਮੇਰੀ ਗੱਲ ਨੂੰ ਗਲਤ ਸਮਝ ਗਈ ... "ਦੁਨੀਆਂ ਤੇ ਲੜਾਈਆਂ ਤੇ ਵੰਡਾਂ ਅਕਸਰ ਇਸ ਗੱਲ ਪਿੱਛੇ ਹੀ ਹੁੰਦੀਆਂ ਹੋਣਗੀਆਂ " ©Armaan Maan My unpublished book part 1 by Armaan maan #DryTree #unpublished #Part1