ਅਣਖੀ ਬੰਦੇ ਕਦੇ ਝੁਕਾਇਆ ਝੁਕਦੇ ਨਹੀਂ ਹੁੰਦੇ,, ਰੋਕ ਬੜਾ ਤੂੰ ਵੇਖਿਆ ਕਾਫ਼ਲੇ ਰੁਕਦੇ ਨਹੀਂ ਹੁੰਦੇ,, ਲੁਕ ਕੇ ਨਹੀਂ, ਆਇਆ ਸ਼ਰੇਆਮ ਨੱਚਦਾ ਵੇਖ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਕਦੇ ਭੁੱਲਣੀ ਨਹੀਂ ਸਾਨੂੰ ਵੀ ਚਰਾਸੀ(84) ਦਿੱਲੀਏ ਯਾਦ ਤੈਨੂੰ ਵੀ ਰਹੂ ਦੋ ਸੌ ਅਠਾਸੀ(288)ਦਿੱਲੀਏ ਲਾ ਕੇ ਹਾਕਮਾਂ ਨੂੰ ਮੂਹਰੇ ਇਨਕਲਾਬ ਨੱਚਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਤੈਥੋਂ ਮੰਗਦੇ ਨਹੀਂ ਭੀਖ ਅਸੀਂ ਹੱਕ ਮੰਗਦੇ ਤੇਰੀ ਧਉਣ ਉੱਤੇ ਗੋਡਾ ਅਸੀਂ ਰੱਖ ਮੰਗਦੇ ਹਰ ਗੱਭਰੂ ਚ ਭਗਤ ਆਜ਼ਾਦ ਨੱਚਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ,, ਲੱਗੇ ਲੰਗਰ ਤੇ ਵੱਜਦੇ ਨਗਾਰੇ ਵੇਖ ਲੈ ਨਾਲੇ ਉੱਚੀ ਉੱਚੀ ਗੂੰਜਦੇ ਜੈਕਾਰੇ ਵੇਖ ਲੈ ਜਿੱਤਿਆ ਕਈ ਵਾਰੀ ਇਤਿਹਾਸ ਦਸਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਪਾਣੀ ਫੁੱਲਾਂ ਨੂੰ ਪਵਾਕੇ ਦਿੱਤੇ ਕੰਡੇ ਇਹਨਾ ਨੇ ਹਰਿਆਣਾ ਪੰਜਾਬ ਵੀ ਤਾਂ ਵੰਡੇ ਇਹਨਾਂ ਨੇ ਇਕਜੁਟ ਹੋਇਆ ਹਿੰਦੂ ਸਿੱਖ ਖਾਨ ਨੱਚਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਨਿਰਮਲ ਨਿਮਾਣਾ ©Nirmal Nimana #ਨਿਰਮਲ_ਨਿਮਾਣਾ #ਨਿਮਾਣਾ #nirmal_Nimana #nimana