ਜਿੱਥੇ ਸ਼ਿਕਵਿਆਂ ਨੂੰ ਪਹਿਲ ਉਥੇ ਪਿਆਰ ਦੀ ਨੀਂ ਲੋੜ ਜੋ ਗੱਲ ਨਾਂ ਸਮਝੇ ਉਸ ਨਾਲ਼ ਇਜ਼ਹਾਰ ਦੀ ਨੀਂ ਲੋੜ ਚੱਲੇ ਸ਼ਬਦਾਂ ਦਾ ਜਦੋਂ ਵਾਰ ਫਿਰ ਤਲਵਾਰ ਦੀ ਨੀਂ ਲੋੜ ਜੋ ਖੁਸ਼ਾਮਦ 'ਚ ਆ ਜਾਵੇ ੳਹਨੂੰ ਸਲਾਹਕਾਰ ਦੀ ਨੀਂ ਲੋੜ ਜੋ ਸਮਝੇ ਰਿਸ਼ਤਿਆਂ ਨੂੰ ਬੋਝ ਉਹਨੂੰ ਪਰਿਵਾਰ ਦੀ ਨੀਂ ਲੋੜ ਜਦੋਂ ਵਕਤ ਆਵੇ ਖਰਾਬ ਫਿਰ ਕਿਸੇ ਖਾਰ ਦੀ ਨੀਂ ਲੋੜ ਜਿਥੇ 'ਰਣਜੀਤ' ਮਰਜੇ ਜ਼ਮੀਰ ਉਥੇ ਵਫਾਦਾਰ ਦੀ ਨੀਂ ਲੋੜ