ਨਾ ਰੋਲੇ ਜਾਤਾਂ ਪਾਤਾ ਦੇ ਨਾਂ ਪਿੱਟ ਸਿਆਪੇ ਹਲਾਤਾਂ ਦੇ, ਇਸ ਦੁਨੀਆ ਤੋਂ ਦੂਰ ਹੋ ਕੇ ਕਿਸੇ ਚੁਪ ਤੇ ਬੈਠੇ ਹੋਣਾ ਸੀ, ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ, ਚੋਗਾ ਚੁਗਦੇ ਇਕੱਠੇ ਬਹਿ ਕੇ ਸਾਰਾ ਸਮਾਨ ਹੀ ਅੱਪਣਾ ਹੋਣਾ ਸੀ, ਉਡਾਣ ਮੈਂ ਤੇਰੇ ਸੰਗ ਭਰਦਾ ਸੱਚ ਹਰ ਇਕ ਸੁਪਨਾ ਹੋਣਾ ਸੀ, ਗੱਲਾਂ ਕਰਦੇ ਰੱਜ ਰੱਜ ਕੇ ,ਨਾ ਕਿਸੇ ਭੁੱਖ ਤੇ ਬੈਠਾ ਹੋਣਾ ਸੀ, ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ, ਅੱਪਾ ਸਭ ਨੂੰ ਚੰਗੇ ਲਗਦੇ ਨਾ ਡਰ ਹੁੰਦਾ ਜਮਾਨੇ ਦਾ, ਨਾ ਤੈਨੂੰ ਹੋਰ ਕਿਤੇ ਮੰਗ ਦੇਣਗੇ ਨਾ ਤੇਰੇ ਬੰਨੇ ਗਾਨੇ ਦਾ, ਦਿਲ ਖੋਲ ਕੇ ਜ਼ਿੰਦਗੀ ਜੀ ਲੈਂਦੇ ਨਾ ਦੁਖ ਸੁਖ ਤੇ ਬੈਠੇ ਹੋਣਾ ਸੀ, ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ, #_____Rv💔😊 #___Rv💔