ਪਿਓ ਦੇ ਬਾਦੋ ਸਾਨੂੰ ਸੀ ਤੇਰੇ ਸਹਾਰੇ ਨੀ। ਸੇਕਣ ਸੂਰਜ ਤੁਰਗੀ ,ਤੋੜਨ ਤੁਰਗੀ ਤਾਰੇ ਨੀ। ਤੇਰੀ ਸਿੱਖਿਆ, ਯਾਦਾਂ,ਫੋਟੋਵਾਂ ਸਾਡੇ ਪੱਲੇ ਨੀ। ਜੱਗ ਵਸੇਦਾ ਸਾਰੇ ਮਾਏ ਤੇਰੇ ਬਾਝੋਂ ਕੱਲੇ ਨੀ। ਸਭ ਘਰਾਂ ਵਾਲੇ ਨੇ ਹੋਗੇ ਨਹੀਓ ਛੱਤ ਮੇਰੇ ਸਿਰ ਤੇ। ਜਾਣ ਵਾਲੀਏ ਅੰਮੜੀਏ ਰੱਖੀ ਹੱਥ ਮੇਰੇ ਸਿਰ ਤੇ। ਜੀ ਕਰਦਾ ਮੋੜ ਲਿਆਈਏ ਪਰ ਕੋਈ ਪੇਸ਼ ਨਾ ਚੱਲੇ ਨੀ। ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੇ ਨੀ। ਸੁਖਾਲੇ ਵੇਲੇ ਹੋਗੀ ਸੀ ਦੋਹਤੇ ਪੋਤੇ ਵਾਲੀ ਨੀ। ਵਿਆਹ ਵੇਖ ਕੇ ਜਾਂਦੀ ਕੀ ਪਈ ਸੀ ਕਾਹਲੀ ਨੀ। ਅਜੇ ਸਾਲ ਨੀ ਪੂਰਾ ਹੋਇਆ ਮੈਨੂੰ ਵਿਆਹ ਕੇ ਘੱਲੀ ਨੀ। ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ। ਤੂੰ ਹੀ ਨਹੀਓ ਮਿਲਣਾ ਹੋਰ ਸਭ ਕੁਝ ਮਿਲ ਜਾਊ। ਪੈਣਗੇ ਤੇਰੇ ਭੁਲੇਖੇ, ਘਰ ਵੀ ਵੱਢ ਵੱਢ ਕੇ ਖਾਊ। ਲੁੱਕ ਕੇ ਕਾਹਤੋ ਤੁਰਗੀ , ਨਾ ਕਦੇ ਗਈ ਸੀ ਕੱਲੀ ਨੀ। ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ ©Nirmal Nimana @ਮਾਤਾ ਬਲਦੇਵ ਕੌਰ #baldev_kaur #nirmal_nimana #nimana #ਨਿਰਮਲ_ਨਿਮਾਣਾ #ਨਿਮਾਣਾ #baldev_kaur #ਬਲਦੇਵ_ਕੌਰ