Nojoto: Largest Storytelling Platform

ਸਮੇਂ ਤੋਂ ਪਹਿਲਾਂ ਦਾੜ੍ਹੀ-ਸਿਰ ਚਿੱਟੇ ਹੋ ਗਏ ਮੈਨੂੰ ਇਹ

ਸਮੇਂ ਤੋਂ ਪਹਿਲਾਂ 
ਦਾੜ੍ਹੀ-ਸਿਰ ਚਿੱਟੇ ਹੋ ਗਏ 
ਮੈਨੂੰ ਇਹ ਰੰਗਣੇ ਚੰਗੇ ਨਹੀਂ ਲੱਗਦੇ
ਮੈਂ ਇਹਨਾਂ ਨੂੰ ਇਵੇਂ ਹੀ ਰੱਖਦਾ ਹਾਂ

ਮਾਂ ਨਾਰਾਜ਼ ਹੁੰਦੀ ਹੈ 
ਤੂੰ ਆਪਣਾ ਭੋਰਾ ਖਿਆਲ ਨਹੀਂ ਰੱਖਦਾ
ਬੁੜਾ ਲੱਗਦਾ ਏਂ
ਕਿਵੇਂ ਸਾਰੀ ਦਾੜ੍ਹੀ ਬੱਗੀ ਹੋਈ ਪਈ ਹੈ। 

 ਮੈਂ ਅਛੋਪਲੇ ਜਿਹੇ ਉਸਦੀ ਗੋਦੀ 'ਚ ਵੜ ਜਾਂਦਾ ਹਾਂ। 
ਹੂੰਅ... ਖਿਆਲ ਤੂੰ ਆਪਣਾ ਰੱਖਿਆ ਕਰ
ਤੈਨੂੰ ਪਤਾ? ਜਿੰਨ੍ਹਾਂ ਚਿਰ ਮਾਵਾਂ ਜਿਉਂਦੀਆਂ ਰਹਿੰਦੀਆਂ... 
ਜੁਆਕ ਕਦੇ ਬੁੱਢੇ ਨਹੀਂ ਹੁੰਦੇ। 
               ਕੁਲਵਿੰਦਰ ਕੌਸ਼ਲ

©Kulwinder Kaushal #Mother
#Son
#love
ਸਮੇਂ ਤੋਂ ਪਹਿਲਾਂ 
ਦਾੜ੍ਹੀ-ਸਿਰ ਚਿੱਟੇ ਹੋ ਗਏ 
ਮੈਨੂੰ ਇਹ ਰੰਗਣੇ ਚੰਗੇ ਨਹੀਂ ਲੱਗਦੇ
ਮੈਂ ਇਹਨਾਂ ਨੂੰ ਇਵੇਂ ਹੀ ਰੱਖਦਾ ਹਾਂ

ਮਾਂ ਨਾਰਾਜ਼ ਹੁੰਦੀ ਹੈ 
ਤੂੰ ਆਪਣਾ ਭੋਰਾ ਖਿਆਲ ਨਹੀਂ ਰੱਖਦਾ
ਬੁੜਾ ਲੱਗਦਾ ਏਂ
ਕਿਵੇਂ ਸਾਰੀ ਦਾੜ੍ਹੀ ਬੱਗੀ ਹੋਈ ਪਈ ਹੈ। 

 ਮੈਂ ਅਛੋਪਲੇ ਜਿਹੇ ਉਸਦੀ ਗੋਦੀ 'ਚ ਵੜ ਜਾਂਦਾ ਹਾਂ। 
ਹੂੰਅ... ਖਿਆਲ ਤੂੰ ਆਪਣਾ ਰੱਖਿਆ ਕਰ
ਤੈਨੂੰ ਪਤਾ? ਜਿੰਨ੍ਹਾਂ ਚਿਰ ਮਾਵਾਂ ਜਿਉਂਦੀਆਂ ਰਹਿੰਦੀਆਂ... 
ਜੁਆਕ ਕਦੇ ਬੁੱਢੇ ਨਹੀਂ ਹੁੰਦੇ। 
               ਕੁਲਵਿੰਦਰ ਕੌਸ਼ਲ

©Kulwinder Kaushal #Mother
#Son
#love