Nojoto: Largest Storytelling Platform

ਗ਼ਜ਼ਲ ਰਾਹ ਦਾ ਪੱਥਰ ਮੀਲ ਪੱਥਰ ਹੋ ਗਿਆ। ਹਾਲ ਬਦਤਰ ਸੀ ਜੋ

ਗ਼ਜ਼ਲ

ਰਾਹ ਦਾ ਪੱਥਰ ਮੀਲ ਪੱਥਰ ਹੋ ਗਿਆ।
ਹਾਲ ਬਦਤਰ ਸੀ ਜੋ ਬਿਹਤਰ ਹੋ ਗਿਆ।

ਸਮਝਿਆ ਬੇਕਾਰ ਤਿਣਕਾ ਜੋ ਅਸੀਂ,
ਹੱਥ ਵਿਚ ਆਉਂਦੇ ਉਹ ਸ਼ਸਤਰ ਹੋ ਗਿਆ।

ਅਸ਼ਕ ਡਿੱਗੇ ਜਦ ਸਫ਼ੇ ਤੇ ਰੋਂਦਿਆਂ,
ਡਿੱਗਦਿਆਂ ਹਰ ਅਸ਼ਕ ਅੱਖਰ ਹੋ ਗਿਆ।

ਘਰ ਦੀਆਂ ਲੋੜਾਂ ਦੇ ਕਰਕੇ ਆਦਮੀ,
ਆਪਣੇ ਹੀ ਘਰ ਤੋਂ  ਬੇਘਰ ਹੋ ਗਿਆ।

ਰੱਖ ਲਿਆ ਹੁਣ ਜ਼ਿਹਨ ਦੀ ਥਾਂ ਫੋਨ ਵਿਚ,
ਆਦਮੀ ਹੁਣ ਫ਼ੋਨ ਨੰਬਰ ਹੋ ਗਿਆ।

ਧਰਤ ਪੈਰਾਂ ਹੇਠ ਸਾਰੀ ਵਿਛ ਗਈ,
ਹੱਕ 'ਚ ਸਾਡੇ ਜਦ ਦਾ ਅੰਬਰ ਹੋ ਗਿਆ।

ਬਿਸ਼ੰਬਰ ਅਵਾਂਖੀਆ, ਮੋ-9781825255,

©Bishamber Awankhia #poem✍🧡🧡💛 #Like__Follow__And__Share #🙏Please🙏🔔🙏
ਗ਼ਜ਼ਲ

ਰਾਹ ਦਾ ਪੱਥਰ ਮੀਲ ਪੱਥਰ ਹੋ ਗਿਆ।
ਹਾਲ ਬਦਤਰ ਸੀ ਜੋ ਬਿਹਤਰ ਹੋ ਗਿਆ।

ਸਮਝਿਆ ਬੇਕਾਰ ਤਿਣਕਾ ਜੋ ਅਸੀਂ,
ਹੱਥ ਵਿਚ ਆਉਂਦੇ ਉਹ ਸ਼ਸਤਰ ਹੋ ਗਿਆ।

ਅਸ਼ਕ ਡਿੱਗੇ ਜਦ ਸਫ਼ੇ ਤੇ ਰੋਂਦਿਆਂ,
ਡਿੱਗਦਿਆਂ ਹਰ ਅਸ਼ਕ ਅੱਖਰ ਹੋ ਗਿਆ।

ਘਰ ਦੀਆਂ ਲੋੜਾਂ ਦੇ ਕਰਕੇ ਆਦਮੀ,
ਆਪਣੇ ਹੀ ਘਰ ਤੋਂ  ਬੇਘਰ ਹੋ ਗਿਆ।

ਰੱਖ ਲਿਆ ਹੁਣ ਜ਼ਿਹਨ ਦੀ ਥਾਂ ਫੋਨ ਵਿਚ,
ਆਦਮੀ ਹੁਣ ਫ਼ੋਨ ਨੰਬਰ ਹੋ ਗਿਆ।

ਧਰਤ ਪੈਰਾਂ ਹੇਠ ਸਾਰੀ ਵਿਛ ਗਈ,
ਹੱਕ 'ਚ ਸਾਡੇ ਜਦ ਦਾ ਅੰਬਰ ਹੋ ਗਿਆ।

ਬਿਸ਼ੰਬਰ ਅਵਾਂਖੀਆ, ਮੋ-9781825255,

©Bishamber Awankhia #poem✍🧡🧡💛 #Like__Follow__And__Share #🙏Please🙏🔔🙏