Nojoto: Largest Storytelling Platform

ਕਹਿੰਦੀ.... ਤੂੰ ਹੋਰਾਂ ਤੇ ਹੀ ਲਿੱਖਦਾ Kush, ਕਦੇ ਆਪਣੇ

ਕਹਿੰਦੀ....
 ਤੂੰ ਹੋਰਾਂ ਤੇ ਹੀ ਲਿੱਖਦਾ Kush, ਕਦੇ ਆਪਣੇ ਆਪ ਤੇ ਵੀ ਲਿੱਖਿਆ ਕਰ।
ਤੇਰੀ ਜ਼ਿੰਦਗੀ ਚ ਤੇਰੇ ਨਾਲ ਕੀ ਕੀ ਹੋਇਆ ,ਕਦੇ ਓਹਦੇ ਤੇ ਵੀ ਲਿੱਖਿਆ ਕਰ।।

ਤੂੰ ਸਭ ਦੀਆਂ ਅੱਖਾਂ ਪੜ ਲੈਨਾ ਪਰ ਕੋਈ ਤੇਰੀ ਨਾ ਪੜ ਸਕਿਆ...! 
ਚੰਗਾ ਤਾਂ ਹਰ ਕੋਈ ਲਿੱਖਦਾ ਆਪਣੇ ਬਾਰੇ
 ਤੂੰ ਬੁਰਾਈ ਵੀ ਲਿੱਖਦਾ ਆਪਣੀ ਕੋਈ ਤੇਰੇ ਜਿਹਾ ਨਾ ਬਣ ਸਕਿਆ...!

ਮਖੌਲ ਕਰਦਾ ਤੂੰ ਆਪਣੇ ਦਰਦ ਛੁਪਾਉਣ ਲਈ ਤੇ ਤੈਨੂੰ ਸਮਝਣਾ ਬੜਾ ਔਖਾ ਐ ।
ਅੱਖਾਂ ਤੇਰੀ ਲਾਲ ਕਿਵੇਂ, ਕੀ ਰੋਇਆ ਸੀ ਤੂੰ ਰਾਤੀ
ਦੱਸ ਕਿਹੜਾ ਮਿਲਿਆ ਤੈਨੂੰ ਧੋਖਾ ਐ ।।

ਮੈਂ ਕਿਹਾ....
 ਅੱਖਾਂ ਰੋਂਦੀਆਂ ਨੇ ਮੇਰੀ ਵੀ ਪਰ ਕਿਸੇ ਦੇ ਮੂਹਰੇ ਨਹੀਂ ਹੋਣਾ...।
ਨਿੱਕੀ ਉਮਰੇ ਕਈ ਵਾਰ ਟੁੱਟਿਆ ਮੈਂ, ਤਾਹੀਂ ਕਿਸੇ ਤੇ ਐਤਬਾਰ ਨਹੀਂ ਹੋਣਾ...।।
ਨਾਲ਼ ਮੇਰੇ ਕੀ ਕੀ ਹੋਇਆ ਇਹ ਪੁੱਛਦੀ ਐ ਕਲਮ ਤੇ ਡਾਇਰੀ ਮੇਰੀ
ਪਰ ਮੇਰੀ ਜਿੰਦਗੀ ਦਾ ਜ਼ਿਕਰ ਕਿਸੇ ਕੋਰੇ ਕਾਗਜ਼ ਤੇ ਨਹੀਂ ਹੋਣਾ....!

©#Kūsh_Mēhrã
  #ਜ਼ਿੰਦਗੀ

#ਜ਼ਿੰਦਗੀ #Shayari

348 Views