*ਰਾਵਣ ਰਾਜ* ਨਾਸਮਝੀ ਦੀ ਹੈ ਪਰਤ ਚੜ੍ਹੀ, ਹੈ ਝੂਠ ਹਵਾ ਵਿੱਚ ਤੈਰ ਰਿਹਾ ਕਾਲੱਖ ਛਾਈ ਅਗਿਆਨਤਾ ਦੀ, ਜੁਗ ਜੁਗ ਤੋਂ ਸੱਚ ਨਾਲ ਵੈਰ ਰਿਹਾ ਹਰ ਜੀਅ ਹੈ ਭੁੱਖਾ ਸ਼ਾਂਤੀ ਦਾ, ਦੁੱਖਾਂ ਵਿੱਚ ਸੜ ਹਰ ਸ਼ਹਿਰ ਰਿਹਾ ਨਾ ਹੋਸ਼ ਚ ਆਉਣ ਕਿਸੇ ਦਿੰਦਾ, ਖ਼ਬਰੇ ਕਿਸ ਜਨਮ ਦਾ ਵੈਰ ਰਿਹਾ ਸੁੱਖ ਸ਼ਾਂਤੀ ਦੇ ਨਾਂ ਤੇ ਰਾਵਣ, ਹਰ ਮੂੰਹ ਨੂੰ ਲਾ ਹੁਣ ਜ਼ਹਿਰ ਰਿਹਾ ਉਹਦੇ ਡੱਸਿਆਂ ਨੂੰ ਚੇਨ ਮਿਲੇ ਕਿੱਥੇ, ਮਿੰਨਤਾਂ ਵਿਚ ਲੰਘ ਹਰ ਪਹਿਰ ਰਿਹਾ ਹਰ ਰੂਹ ਹੁਣ ਕੰਬਦੀ ਫਿਰਦੀ ਏ, ਹਰ ਜੀਅ ਹੱਥ ਅੱਡ ਮੰਗ ਮਿਹਰ ਰਿਹਾ #punjabipoetry #punjabishayari #meditation #realization #evilworld