ਜਾਨ ਬਚਾ ਲਈ ਮੈਂ ਅਖ਼ੀਰ ਮੀਆਂ...! ਗਹਿਣੇ ਰੱਖ ਕੇ ਆਪਣੀ ਜ਼ਮੀਰ ਮੀਆਂ...! ਬੜਾ ਜ਼ੋਰ ਲਾਇਆ ਪਰ ਨਿਕਲਿਆ ਨਹੀਂ ਸੀਨੇ ਲੱਗਿਆ ਹਿਜਰ ਦਾ ਤੀਰ ਮੀਆਂ...! ਜੋ ਦਿਲ 'ਚ ਆਉਂਦਾ ਹੈ ਉਹ ਲਿਖਵਾ ਲੈਂਦਾ ਸਿਰ 'ਤੇ ਲਟਕਾ ਕੇ ਹਾਕਮ ਸ਼ਮਸ਼ੀਰ ਮੀਆਂ...! ਲੱਖ ਕੋਸ਼ਿਸ਼ ਕੀਤੀ ਪਰ ਮਿਟੇ ਨਹੀਓ ਫ਼ਾਸਿਲੇ, ਪੈਰ-ਪੈਰ 'ਤੇ ਖਿੱਚੀ ਹੋਈ ਹੈ ਲਕੀਰ ਮੀਆਂ...! ਨਿੰਦਰ #Ninder