ਹਰ ਪਲ ਜੋ ਮੈਂ ਰੁਮਕਦਾ ਰਹਿਨਾ ਆਂ, ਕਿ ਹੁਣ ਇਸ਼ਕ ਨੂੰ ਖ਼ੁਦਾ ਕਹਿਨਾਂ ਆਂ, ਕਰਾਂ ਵੀ ਕੀ, ਇੰਨੀ ਸੋਹਣੀ ਮੇਰੇ ਸੁਫ਼ਨੇ ਦੀ ਹੂਰ ਹੈ, ਮੈਂ ਸਮਝਦਾਂ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ। ਓਹਦੇ ਲਈ ਧੁੱਪਾਂ ਕਮਜ਼ੋਰ, ਜਿਹਨੇ ਬਰਸਾਤ ਇਸ਼ਕ ਦੀ ਮਾਣੀ ਏ, ਖ਼ੁਦਾ ਹੀ ਸੱਜਣ; ਸੱਜਣ ਹੀ ਖ਼ੁਦਾ, ਅਮਨਾ ਜਿਹਨੇ ਵੀ ਰੂਹ ਪਛਾਣੀ ਏ। ਓਹੀ ਇਸ਼ਕ ਕਮਜ਼ੋਰੀ,ਓਹੀ ਇਸ਼ਕ ਮੇਰਾ ਗੁਰੂਰ ਹੈ, ਮੈਂ ਸਮਝਦਾ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ। --ਅਮਨਦੀਪ ਸਿੰਘ