ਰੁੱਤਾਂ ਨਾਲ ਹੀ ਸਾਵਣ ਚੰਗੇ ਲੱਗਦੇ ਨੇ ਬੇਰੁੱਤੀ ਤਾਂ ਬਾਰਿਸ਼ ਵੀ ਤੰਗ ਕਰਦੀ ਏ ਨਵੀਂ ਨਵੀਂ ਲੱਗੀ ਤੋਂ ਹਾਸੇ ਸਾਂਭ ਨਾਂ ਹੁੰਦੇ ਬਾਦ ਟੁੱਟਣ ਤੋਂ ਚੀਸ ਰੂਹਾਂ ਨੂੰ ਚੜ੍ਹਦੀ ਏ ਇੱਕ ਵਾਰ ਤਾਂ ਕੋਮੇ ਵਿੱਚ ਪਾ ਸੁੱਟਦੀ ਏ ਅੰਤ ਨੂੰ ਮਿਹਨਤ ਲੇਖਾਂ ਨਾ ਫਿਰ ਲੜਦੀ ਏ ਸ਼ਹਿਰ ਤੇਰੇ ਦੀ ਰੌਣਕ ਵੀ ਬਣ ਜਾਵਾਂਗੇ ਪਿੰਡ ਵਾਲੇ ਦੀ ਕਿਸਮਤ ਮੱਧਮ ਚਲਦੀ ਏ ਸ਼ੋਰ ਮਚਾ ਦੇਵੇਗੀ ਇੱਕ ਦਿਨ ਸ਼ਹਿਰ ਤੇਰੇ ਬੰਦ ਕਮਰੇ ਜੋ ਆਵਾਜ਼ ਚੁੱਪ ਨਾਲ ਲੜਦੀ ਏ ਹੋਸ਼ ਵਿੱਚ ਨਹੀਂ ਲਗਦੇ ਤਾਹੀ ਕਦਰ ਨਹੀਂ ਸੁਣਿਐ ਗੁੰਮ ਜਾਣ ਤੇ ਹਰ ਸ਼ੈ ਕੀਮਤ ਫੜ੍ਹਦੀ ਏ @jagtar 1190