ਗ਼ਜ਼ਲ ਦੋ ਧਾਰੀ ਤਲਵਾਰ ਜ਼ਮਾਨਾ। ਕਰ ਹੀ ਦਿੰਦੈ ਵਾਰ ਜ਼ਮਾਨਾ। ਮੂੰਹ 'ਤੇ ਮਿੱਠਾ ਮਿੱਠਾ ਬੋਲੇ, ਦਿਲ ਵਿਚ ਰੱਖਦਾ ਖ਼ਾਰ ਜ਼ਮਾਨਾ । ਰਿਸ਼ਤੇ ਨਾਤੇ ਜਿੱਥੇ ਵਿਕਦੇ, ਉਹ ਸਸਤਾ ਬਾਜ਼ਾਰ ਜ਼ਮਾਨਾ। ਮਿਲਜੁਲ ਕੇ ਜੋ ਰਹਿੰਦਾ ਸੀ, ਹੁਣ ਲੱਭਦਾ ਨਾ ਉਹ ਯਾਰ ਜ਼ਮਾਨਾ ਵਹਿਮਾਂ ਨੇ ਕਮਜ਼ੋਰ ਬਣਾਇਆ, ਤੁਰਨੇ ਤੋਂ ਲਾਚਾਰ ਜ਼ਮਾਨਾ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #poem_lover #Like__Follow__And__Share #🙏Please🙏🔔🙏