ਮੇਰੀ ਜੀਵਨ ਸਾਥੀ ਹੋਵੇ ਜਦ ਤੂੰ ਹੋਵੇ ਅੰਗ ਸੰਗ ਮੇਰੇ ਹਾਸੇ ਖਿੜਦੇ ਚਾਰ ਚੁਫੇਰੇ। ਬਿਨ ਤੇਰੇ ਘਰ ਸੁੰਨਾ ਲੱਗਦਾ ਸੱਚੀ ਮੇਰਾ ਜੀਅ ਨਾ ਲੱਗਦਾ । ਹੌਸਲਾ ਤੇਰਾ ਐਨਾ ਮੈਨੂੰ ਉਠਦੀ ਵੇਖਾਂ ਮੁੱਖੜਾ ਤੇਰਾ । ਸਾਰਾ ਦਿਨ ਪੂਰਾ ਵਧੀਆ ਲੰਘੇ ਭੱਜ ਭੱਜ ਸਾਰੇ ਕੰਮ ਨਿਬੇੜਾ। ਸਦਾ ਹੱਸਦਾ ਵੱਸਦਾ ਰਹਿ ਮਾਹੀਆ ਮੈ ਦੀਵਾ ਤੇ ਤੂੰ ਚਾਨਣ ਮੇਰਾ। ਜਸਵੀਰ ਕੌਰ ਸਿੱਧੂ jasvir kaur sidhu /Jagtar. singh sidhu