ਸਿਖਣ ਕੀ ਬਾਤ ਇਕ ਸਿੱਖੀ ਇਨ ਸਿਖਨ ਸੇ ਜਾਨ ਤੋਂ ਵੀ ਵਧਕੇ ਸਿੱਖੀ ਇਨ ਪਿਆਰੀ ਹੈ। ਕਿਤੇ ਅਗ ਵਿਚ ਸੜ ਸਿੱਖੀ ਨੂੰ ਨਿਭਾਵੇ ਸਿੱਖ ਕਿਤੇ ਦੇਖੂੰ ਸੀਸ ਪਰ ਚਲਤ ਜੋ ਆਰੀ ਹੈ। ਜਿਸਮ ਕਾ ਨਾਤਾ ਇਸ ਝੂਠਾ ਕਰ ਮਾਨਿਆ ਰੂਹ ਕੀ ਖਰਾਕ ਸਿੱਖੀ ਰੋਮ ਰੋਮ ਧਾਰੀ ਹੈ। ਦਰਦ ਹੈ ਜਿਸਮ ਕਾ ਖੇਲ ਇਸ ਮਾਨਿਆ ਕਉਣ ਕਹੇ ਸਿੱਖ ਇਸ ਜਗ ਮੇਂ ਸੰਸਾਰੀ ਹੈ। ਪਿਉ ਪੁਤ ਭਰਾ ਭਾਈ ਪੋਤਰੇ ਸ਼ਹੀਦ ਸਭ ਖੁਦ ਮਂਗੇ ਸ਼ਹੀਦੀ ਜਾਮ ਕੈਸਾ ਇਹ ਵਪਾਰੀ ਹੈ। ਆਖਤਾ ਹੈ ਬੰਦ ਬੰਦ ਕਟਣਾ ਹੈ ਮੇਰਾ ਤੁਸ ਪੋਟਿਆਂ ਤੋਂ ਸ਼ੁਰੂ ਕਰ, ਗੁਟ ਕੀ ਨ ਵਾਰੀ ਹੈ। ਸਿਦਕ ਤੇ ਸਿਰੜ ਕਾ ਰੂਪ ਭਾਈ ਮਨੀ ਸਿੰਘ ਕਟਾਏ ਬੰਦ ਬੰਦ ਜਿਸ ਸੀ ਨ ਉਚਾਰੀ ਹੈ। ਧਨ ਧਨ ਧਨ ਧਨ ਕਹੇ ਬਸਖੇੜੀਆ ਧਨ ਸਿਖ ਧਨ ਸਿੱਖੀ ਧਨ ਸਰਦਾਰੀ ਹੈ। ਸਿਖਣ ਕੀ ਬਾਤ ਇਕ ਸਿੱਖ ਇਨ ਸਿਖਨ ਸੇ ਜਾਨ ਤੋਂ ਵੀ ਵਧਕੇ ਸਿੱਖੀ ਇਨ ਪਿਆਰੀ ਹੈ। ©Gurvinder Singh #ਸ਼ਹੀਦ #शहीद #shaheed #leaf