Nojoto: Largest Storytelling Platform

ਸੰਸਾਰ ਸਾਗਰ ਵਿੱਚ ਗੋਤੇ ਖਾਂਦੇ, ਤਰਸ ਦੇ ਪਾਤਰ ਲੋਕ ਵਿਚਾਰੇ

ਮਰਜੀ ਨਾਲ ਨਾ ਜੰਮਿਆ ਕੋਈ, ਪਤਾ ਨਹੀਂ ਕਦ ਜਾਣਗੇ ਮਾਰੇ

ਇੱਕ ਜੋਤ ਤੋਂ ਉਪਜੇ ਭਾਵੇਂ, ਧਰਮ ਦੇ ਨਾ ਤੇ ਪਏ ਖਿਲਾਰੇ

ਕੋਈ ਅੱਲਾ, ਕੋਈ ਖੁਦਾਏ, ਰਾਮ ਕੋਈ, ਵਾਹਿਗੁਰੂ ਉਚਾਰੇ

ਅਸਲੀ ਇੱਕ ਨੂੰ ਸਮਝ ਨਾ ਪਾਏ, ਆਪੋ ਆਪਣੇ ਰੱਬ ਸਹਾਰੇ

ਵਿੱਚੋ ਵਿੱਚ ਹੀ ਧੁਖਦੇ ਰਹਿੰਦੇ, ਈਰਖਾ ਵਾਲੀ ਅੱਗ ਦੇ ਸਾੜੇ

ਨੰਗੇ ਆਉਂਦੇ ਨੰਗੇ ਜਾਂਦੇ, ਮੂਰਖ ਫਿਰ ਵੀ ਨੇ ਹੰਕਾਰੇ

ਢੋਂਦੇ ਰਹਿੰਦੇ ਰੋੰਦੇ ਰਹਿੰਦੇ, ਪਾਪਾਂ ਵਾਲੇ ਪੱਥਰ ਭਾਰੇ

ਉੱਪਲ ਇਹਨਾਂ ਵਿੱਚ ਹੀ ਆਉਦਾ, ਵਿੱਚ ਹੀ ਆਉਂਦੇ ਆਪਾਂ ਸਾਰੇ

ਕਰਤੇ ਨੂੰ ਕਰੀਏ ਅਰਜੋਈ, ਭਵ ਸਾਗਰ ਤੋਂ ਪਾਰ ਉਤਾਰੇ🙏 #shayri #sanskarikalam #suvichar #dharmik 🙏🙏

#Morning