Nojoto: Largest Storytelling Platform

ਅੱਜਕਲ੍ਹ ਮੇਰੇ ਲਈ ਹਰ    ਦਿਨ ਛੋਟਾ ਪੈ ਜਾਂਦਾ ਐ ਖ਼ੌਰੇ 

ਅੱਜਕਲ੍ਹ ਮੇਰੇ ਲਈ ਹਰ
   ਦਿਨ ਛੋਟਾ ਪੈ ਜਾਂਦਾ ਐ 
ਖ਼ੌਰੇ  ਕਿੰਨ੍ਹਾ ਹੀ ਕੁਝ 
ਕਰਨ ਵਾਲਾ ਰਹਿ ਜਾਂਦਾ ਐ 
ਬੜਾ ਹੀ ਔਖਾ ਹੋ ਜਾਂਦਾ ਐ
 ਆਪਣੇ ਲਈ ਸਮਾਂ ਕੱਢਣਾ
ਦਿਮਾਗ਼ ਚ ਘੁੰਮਦਿਆਂ 
ਅੱਖਰਾਂ ਨੂੰ ਕਾਗਜ਼ਾਂ ਤੇ ਛੱਡਣਾ
ਇੱਧਰੋਂ ਚੁੱਕ ਗ਼ਜ਼ਲਾਂ ਦੀਆਂ ਸਤਰਾਂ 
ਉੱਧਰ ਨੂੰ ਧਰਨੀਆਂ
ਦੋ ਗੱਲਾਂ ਬੈਠ ਕੇ
 ਕਿਸੇ ਅਧੂਰੀ ਕਵਿਤਾ ਨਾਲ ਕਰਨੀਆਂ 
ਕਹਾਣੀ ਦੇ ਕਿਸੇ ਪਾਤਰ ਨਾਲ
 ਬੈਠ ਵਕਤ ਬਿਤਾਉਣਾ
ਕਿਸੇ ਖੁੱਲ੍ਹੀ ਜਿਹੀ ਕਵਿਤਾ ਨੂੰ 
ਸੁੱਖ ਦੁੱਖ ਸੁਣਾਉਣਾ

©Balwinder Kaur Bindu #Bindu 
#poatry
ਅੱਜਕਲ੍ਹ ਮੇਰੇ ਲਈ ਹਰ
   ਦਿਨ ਛੋਟਾ ਪੈ ਜਾਂਦਾ ਐ 
ਖ਼ੌਰੇ  ਕਿੰਨ੍ਹਾ ਹੀ ਕੁਝ 
ਕਰਨ ਵਾਲਾ ਰਹਿ ਜਾਂਦਾ ਐ 
ਬੜਾ ਹੀ ਔਖਾ ਹੋ ਜਾਂਦਾ ਐ
 ਆਪਣੇ ਲਈ ਸਮਾਂ ਕੱਢਣਾ
ਦਿਮਾਗ਼ ਚ ਘੁੰਮਦਿਆਂ 
ਅੱਖਰਾਂ ਨੂੰ ਕਾਗਜ਼ਾਂ ਤੇ ਛੱਡਣਾ
ਇੱਧਰੋਂ ਚੁੱਕ ਗ਼ਜ਼ਲਾਂ ਦੀਆਂ ਸਤਰਾਂ 
ਉੱਧਰ ਨੂੰ ਧਰਨੀਆਂ
ਦੋ ਗੱਲਾਂ ਬੈਠ ਕੇ
 ਕਿਸੇ ਅਧੂਰੀ ਕਵਿਤਾ ਨਾਲ ਕਰਨੀਆਂ 
ਕਹਾਣੀ ਦੇ ਕਿਸੇ ਪਾਤਰ ਨਾਲ
 ਬੈਠ ਵਕਤ ਬਿਤਾਉਣਾ
ਕਿਸੇ ਖੁੱਲ੍ਹੀ ਜਿਹੀ ਕਵਿਤਾ ਨੂੰ 
ਸੁੱਖ ਦੁੱਖ ਸੁਣਾਉਣਾ

©Balwinder Kaur Bindu #Bindu 
#poatry