Nojoto: Largest Storytelling Platform

ਗ਼ਜ਼ਲ ਰੋਲੇਂ ਮੈਨੂੰ ਕੱਖਾਂ ਵਾਂਗੂ ਐਨੀ ਵੀ ਮੈਂ ਆਮ ਨਹੀਂ ਹਾਂ

ਗ਼ਜ਼ਲ
ਰੋਲੇਂ ਮੈਨੂੰ ਕੱਖਾਂ ਵਾਂਗੂ
ਐਨੀ ਵੀ ਮੈਂ ਆਮ ਨਹੀਂ ਹਾਂ    

ਜਿਹਨੂੰ ਪਲ ਪਲ ਮਾਣੀ ਜਾਵੇਂ
ਤੇਰੀ ਕੋਈ ਸ਼ਾਮ ਨਹੀਂ ਹਾਂ

ਜਿੰਨੇ ਤਾਅਨੇ ਮਿਹਣੇ ਦੇਵੇਂ 
ਓਨੀ ਮੈਂ ਬਦਨਾਮ ਨਹੀਂ ਹਾਂ

ਤੇਰੀਆਂ ਪੀੜਾਂ ਹਰਦੀ ਜਾਂ
ਦਰਦ ਨਿਵਾਰਕ ਬਾਮ ਨਹੀਂ ਹਾਂ

ਬਾਬਲ ਦੀ ਪਗੜੀ ਨੂੰ ਰੋਲਾਂ
ਐਨੀ ਖੁੱਲੇਆਮ ਨਹੀਂ ਹਾਂ

ਮੀਤ ਤਿਰੇ ਨਿਤ ਪਰਦੇ ਕੱਜੇ
ਲੈਂਦੀਂ ਤੇਰਾ ਨਾਮ ਨਹੀਂ ਹਾਂ
✍️ ਗੁਰਮੀਤ ਕੌਰ ਮੀਤ #Pain #punjabigazzal  sraj..midnight writer jasvir kaur sidhu  suman_kadvasra Surjit sabir✍️ ਵੋਹਰਾ ਸਾਬ
ਗ਼ਜ਼ਲ
ਰੋਲੇਂ ਮੈਨੂੰ ਕੱਖਾਂ ਵਾਂਗੂ
ਐਨੀ ਵੀ ਮੈਂ ਆਮ ਨਹੀਂ ਹਾਂ    

ਜਿਹਨੂੰ ਪਲ ਪਲ ਮਾਣੀ ਜਾਵੇਂ
ਤੇਰੀ ਕੋਈ ਸ਼ਾਮ ਨਹੀਂ ਹਾਂ

ਜਿੰਨੇ ਤਾਅਨੇ ਮਿਹਣੇ ਦੇਵੇਂ 
ਓਨੀ ਮੈਂ ਬਦਨਾਮ ਨਹੀਂ ਹਾਂ

ਤੇਰੀਆਂ ਪੀੜਾਂ ਹਰਦੀ ਜਾਂ
ਦਰਦ ਨਿਵਾਰਕ ਬਾਮ ਨਹੀਂ ਹਾਂ

ਬਾਬਲ ਦੀ ਪਗੜੀ ਨੂੰ ਰੋਲਾਂ
ਐਨੀ ਖੁੱਲੇਆਮ ਨਹੀਂ ਹਾਂ

ਮੀਤ ਤਿਰੇ ਨਿਤ ਪਰਦੇ ਕੱਜੇ
ਲੈਂਦੀਂ ਤੇਰਾ ਨਾਮ ਨਹੀਂ ਹਾਂ
✍️ ਗੁਰਮੀਤ ਕੌਰ ਮੀਤ #Pain #punjabigazzal  sraj..midnight writer jasvir kaur sidhu  suman_kadvasra Surjit sabir✍️ ਵੋਹਰਾ ਸਾਬ