Nojoto: Largest Storytelling Platform

ਉਹ ਦਿਨ ਰੱਬਾ ਕਦੋਂ ਫੇਰ ਮੁੜ ਅਾਉਣਗੇ ਕਦੋਂ ਇੱਕ ਦੂਜੇ ਤਾਈਂ

ਉਹ ਦਿਨ ਰੱਬਾ ਕਦੋਂ ਫੇਰ ਮੁੜ ਅਾਉਣਗੇ
ਕਦੋਂ ਇੱਕ ਦੂਜੇ ਤਾਈਂ ਹੱਸ ਕੇ ਬਲਾਉਣਗੇ
ਕੱਠੇ ਹੋ ਕੇ ਬਹਿਣਾ ਕਦੋਂ ਤ੍ਰਿੰਝਣ ਚ ਸਖੀਆਂ
ਲੱਗਾ ਹੁੰਦਾ ਝੁੰਡ ਜਿਵੇਂ ਸ਼ਹਿਦ ਉੁੱਤੇ ਮੱਖੀਆਂ
ਤੀਅਾਂ ਦੀਆਂ ਰੌਣਕਾਂ ਉਹ ਕਦੋਂ ਮੁੜ ਅਾਉਣੀਅਾਂ
ਨਨਾਣਾਂ ਭਰਜਾਈਆਂ ਕਦੋਂ ਫੇਰ ਕੱਠੇ ਹੋਣੀਆਂ
ਗਲ਼ੀਆਂ ਦੇ ਵਿੱਚ ਕਦੋਂ ਬੱਚੇ ਰੌਲ਼ਾ ਪਾਉਣਗੇ
ਅਾਇਆ ਜਦੋਂ ਮੀਂਹ ਕਦੋਂ ਕੱਠੇ ਹੋ ਕੇ ਨਾਉਣਗੇ
ਚਾਚੀਆਂ ਤੇ ਤਾਈਅਾਂ ਕਦੋਂ ਕੱਠੇ ਹੋ ਕੇ ਬਹਿਣੀਅਾਂ
ਬਹੁਤ ਖੇਡ ਲਏ ਗੱਲਾਂ, ਦਾਦੀ ਨੇ ਏ ਕਹਿਣੀਆਂ
ਮਾਂ ਨੇ ਆਵਾਜ਼ ਕਦੋਂ, ਦੁੱਧ ਲਈ ਏ ਮਾਰਨੀ
ਹੋ ਗਿਆ ਕਵੇਲ਼ਾ ਪੁੱਤ ਜਾਣਾ ਘਰੋਂ ਬਾਹਰ ਨੀਂ
ਬਾਪੂ ਨੇ ਵੀ ਮੰਜਾ ਕਦੋਂ ਵੇਹੜੇ ਵਿੱਚ ਡਾਉਣਾ ਏਂ
ਸਾਰਿਆਂ ਨੂੰ ਸਾਨੂੰ ਕਦੋਂ ਲਾਡ ਜਾ ਲਡਾਉਣਾ ਏ
ਭੈਣ ਤੇ ਭਰਾ ਕਦੋਂ  ਪਹਿਲਾਂ ਵਾਗੂੰ ਚਾਉਣਗੇ
ਕਦੋਂ ਇੱਕ ਦੂਜੇ ਤਾਈਂ  ਰੁੱਸੇ ਨੂੰ ਮਨਾਉਣਗੇ 
ਲੈ ਅਾ ਰੱਬਾ ਇੱਕ ਵਾਰੀ ਫੇਰ ਦਿਨ ਮੋੜ ਕੇ
ਕਰਾਂ ਅਰਦਾਸ ਇਹ ਦੋਵੇਂ ਹੱਥ ਜੋੜ ਕੇ
  ✍️ ਦੀਪ ਸਹੋਤਾ ਮੇਰੀ ਪਤਨੀ ਦੀਪ ਸਹੋਤਾ ਦੀ ਕਲਮ
ਉਹ ਦਿਨ ਰੱਬਾ ਕਦੋਂ ਫੇਰ ਮੁੜ ਅਾਉਣਗੇ
ਕਦੋਂ ਇੱਕ ਦੂਜੇ ਤਾਈਂ ਹੱਸ ਕੇ ਬਲਾਉਣਗੇ
ਕੱਠੇ ਹੋ ਕੇ ਬਹਿਣਾ ਕਦੋਂ ਤ੍ਰਿੰਝਣ ਚ ਸਖੀਆਂ
ਲੱਗਾ ਹੁੰਦਾ ਝੁੰਡ ਜਿਵੇਂ ਸ਼ਹਿਦ ਉੁੱਤੇ ਮੱਖੀਆਂ
ਤੀਅਾਂ ਦੀਆਂ ਰੌਣਕਾਂ ਉਹ ਕਦੋਂ ਮੁੜ ਅਾਉਣੀਅਾਂ
ਨਨਾਣਾਂ ਭਰਜਾਈਆਂ ਕਦੋਂ ਫੇਰ ਕੱਠੇ ਹੋਣੀਆਂ
ਗਲ਼ੀਆਂ ਦੇ ਵਿੱਚ ਕਦੋਂ ਬੱਚੇ ਰੌਲ਼ਾ ਪਾਉਣਗੇ
ਅਾਇਆ ਜਦੋਂ ਮੀਂਹ ਕਦੋਂ ਕੱਠੇ ਹੋ ਕੇ ਨਾਉਣਗੇ
ਚਾਚੀਆਂ ਤੇ ਤਾਈਅਾਂ ਕਦੋਂ ਕੱਠੇ ਹੋ ਕੇ ਬਹਿਣੀਅਾਂ
ਬਹੁਤ ਖੇਡ ਲਏ ਗੱਲਾਂ, ਦਾਦੀ ਨੇ ਏ ਕਹਿਣੀਆਂ
ਮਾਂ ਨੇ ਆਵਾਜ਼ ਕਦੋਂ, ਦੁੱਧ ਲਈ ਏ ਮਾਰਨੀ
ਹੋ ਗਿਆ ਕਵੇਲ਼ਾ ਪੁੱਤ ਜਾਣਾ ਘਰੋਂ ਬਾਹਰ ਨੀਂ
ਬਾਪੂ ਨੇ ਵੀ ਮੰਜਾ ਕਦੋਂ ਵੇਹੜੇ ਵਿੱਚ ਡਾਉਣਾ ਏਂ
ਸਾਰਿਆਂ ਨੂੰ ਸਾਨੂੰ ਕਦੋਂ ਲਾਡ ਜਾ ਲਡਾਉਣਾ ਏ
ਭੈਣ ਤੇ ਭਰਾ ਕਦੋਂ  ਪਹਿਲਾਂ ਵਾਗੂੰ ਚਾਉਣਗੇ
ਕਦੋਂ ਇੱਕ ਦੂਜੇ ਤਾਈਂ  ਰੁੱਸੇ ਨੂੰ ਮਨਾਉਣਗੇ 
ਲੈ ਅਾ ਰੱਬਾ ਇੱਕ ਵਾਰੀ ਫੇਰ ਦਿਨ ਮੋੜ ਕੇ
ਕਰਾਂ ਅਰਦਾਸ ਇਹ ਦੋਵੇਂ ਹੱਥ ਜੋੜ ਕੇ
  ✍️ ਦੀਪ ਸਹੋਤਾ ਮੇਰੀ ਪਤਨੀ ਦੀਪ ਸਹੋਤਾ ਦੀ ਕਲਮ
sonysidhu1421

Sony Sidhu

Bronze Star
New Creator