✊ਮੰਜ਼ਲ✊ ਸੁਫ਼ਨਿਆਂ ਨੂੰ ਬੂਰ ਪਾ ਕੇ ਆਇਆ। ਰੌਂਦੀ ਭੈਣ ਚੁੱਪ ਕਰਾ ਕੇ ਆਇਆ। ਮੰਜ਼ਲੇ ਤੈਨੂੰ ਪਾਉਣ ਦੀ ਖਾਤਰ। ਮਾਂ ਨੂੰ ਮੱਥਾ ਟੇਕ ਕੇ ਆਇਆ। ਬਾਪੂ' ਸਾਡਾ ਫਿਕਰਾਂ ਨੇ ਖਾਇਆ। ਸਰ ਤੇ ਕਰਜ਼ਾ ਦੂਣ ਸਵਾਇਆ । ਮੰਜ਼ਲੇ' ਤੈਨੂੰ ਪਾਉਣ ਦੀ ਖਾਤਰ। ਬਾਪੂ' ਸਾਂਵੇ ਸਰ ਝੁਕਾ ਕੇ ਆਇਆ। ਜ਼ਿੰਦਗੀ ਸੋਖੀ ਕਰਨ ਦੀ ਖਾਤਰ। ਜ਼ਿੰਦਗੀ ਦਾਅ ਤੇ ਲਾ ਕੇ ਆਇਆ। ਮੰਜ਼ਲੇ ਤੈਨੂੰ ਪਾਉਣ ਦੀ ਖਾਤਰ। ਕੀ - ਕੀ ਹਾਂ ਸਹਿ ਕੇ ਆਇਆ। ਕੱਚੇ' ਕੋਠੇ, ਕੱਚੀਆਂ ਪੰਧਾਂ। ਤਿੜਕੇ ਜਾਪਣ ਰਿਸ਼ਤੇ ਦੀਆਂ ਤੰਦਾਂ। ਮੰਜ਼ਲੇ' ਤੈਨੂੰ ਪਾਉਣ ਦੀ ਖਾਤਰ। ਚੁੰਮ' ਆਇਆ,ਘਰ ਦੇ ਕੌਲ਼ੇ-ਕੰਧਾਂ। ©ਦੀਪਕ ਸ਼ੇਰਗੜ੍ਹ #ਮੰਜਲ #ਪੰਜਾਬੀ_ਸਾਹਿਤ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ