ਪੱਟੀਆਂ ਖੁੱਲ੍ਹੀਆਂ ਤਾਂ ਮੁੱਖੜਾ ਹਸੀਂ ਨਿਕੱਲ ਆਇਆ। ਇਹ ਮੇਰੇ ਜ਼ਖ਼ਮਾ ਚੋਂ ਕੀ ਨਿਕੱਲ ਆਇਆ।। ਤੇਰੀ ਯਾਦ ਦੇ ਛਰਾਟੇ ਚ ਪਰਨਾਲੇ ਵਾਂਗ ਵਹਿ ਰਿਹਾ। ਇਹ ਹੰਝੂ ਖੌਰੇ ਕਿਹੜਾ ਗਮ਼ ਪੀ ਨਿੱਕਲ ਆਇਆ।। ਬੱਸ ਕੀ ਵੇਖਿਆ ਰਾਤਾਂ ਨੇ ਮੇਰੇ ਹਾਲ ਦਿਲਾਂ ਦਾ। ਜਾਣੀਂ ਦਰਦ ਦੇ ਮੂੰਹੋਂ ਵੀ ਜਿਵੇਂ ਸੀਂ ਨਿੱਕਲ ਆਇਆ।। ਕਰਕੇ ਅਲਵਿਦਾ ਤੈਨੂੰ ਤੇ ਤੇਰੇ ਸ਼ਹਿਰ ਨੂੰ ਸੱਜਣਾਂ। ਆਪਣੇ ਹਿੱਸੇ ਦੀ ਜ਼ਿੰਦਗ਼ੀ ਮੈਂ ਹੁਣ ਜੀਅ ਨਿੱਕਲ ਆਇਆ।। ਬੱਸ ਇੱਕ ਆਖ਼ਰੀ ਵਹਿਮ ਸੀ ਉਹ ਵੀ ਦੂਰ ਹੋ ਗਿਆ। ਸਮਝਿਆ ਕੀ ਸੀ ਤੈਨੂੰ ਤੇ ਤੂੰ ਕੀ ਨਿੱਕਲ ਆਇਆ।। ਪੱਟੀਆਂ ਖੁੱਲ੍ਹੀਆਂ ਤਾਂ ਮੁੱਖੜਾ ਹਸੀਂ ਨਿਕੱਲ ਆਇਆ।। - ਅਮਨ ਅਹਿਮਦਗੜ੍ਹੀ yeh mere zakhmo se kya nikal ayea....