ਸੇਵਾ ਵਿਖੇ, ਸਰਦਾਰ ਸਾਹਿਬ , 143 ਦਿਲ ਰੋਡ , 5254 ਮੁਹੱਬਤਪੁਰ । ਵਿਸ਼ਾ- ਪਿਆਰ ਵਿਚ ਆਈ ਕਟੌਤੀ ਬਾਰੇ ਜਾਣਕਾਰੀ ਲਈ । ਸਤਿਕਾਰਯੋਗ ਜਾਨ ਜੀ, ਆਪ ਜੀ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਆਪ ਜੀ ਦੀ ਜਿੰਦਗੀ ਦੇ ਕਾਲਜ ਵਿੱਚ ਇਸ਼ਕ ਦਾ ਡਿਪਲੋਮਾ ਕਰ ਰਹੀ ਵਿਦਿਆਰਥਣ ਜੋ ਹਰ ਸਮੈਸਟਰ ਵਿਚ ਅੱਵਲ ਆਉਂਦੀ ਸੀ ,ਇਸ ਵਾਰ ਗਰੇਸ ਨੰਬਰਾਂ ਨਾਲ ਪਾਸ ਹੋਈ ਹੈ । ਇਮਤਿਹਾਨ ਵਿੱਚੋਂ ਘਟ ਨੰਬਰ ਆਉਣ ਦਾ ਕਾਰਨ ਇਸ਼ਕ ਦੀਆਂ ਕਿਤਾਬਾਂ ਦਾ ਨਾ ਮਿਲਣਾ ਸੀ । ਉਹ ਹਰ ਸਮੈਸਟਰ ਦੇ ਸ਼ੁਰੂਆਤ ਵਿਚ ਤੁਹਾਡੇ ਦੁਆਰਾ ਦਿੱਤੇ ਪਿਆਰ ਦੇ ਵਜ਼ੀਫੇ ਦੀ ਰਕਮ ਨਾਲ ਕਿਤਾਬ ਖਰੀਦ ਦੀ ਸੀ ਪਰੰਤੂ ਇਸ ਵਾਰ ਉਸ ਨੂੰ ਆਪ ਵਲੋਂ ਵਜ਼ੀਫਾ ਨਹੀਂ ਦਿੱਤਾ ਗਿਆ । ਕਿਰਪਾ ਕਰਕੇ ਤੁਸੀਂ ਇਸ ਸਮਸਿਆ ਦਾ ਹਲ ਆਪਣੀ ਦੇਖ-ਰੇਖ ਹੇਠ ਕਰਾਓ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । ਆਪ ਜੀ ਦੀ ਆਗਿਆਕਾਰੀ , ਰੀਤ । application