ਕਿੰਨੇ ਪਾਉਣਾ ਸਾਡਾ ਮੁੱਲ, ਅਸੀਂ ਕਿਹੜਾ ਗੁਲਾਬ ਹਾਂ ਲੋਕੋ, ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ, ਜੂਹੀ ਜਾਂ ਚਮੇਲੀ ਵੰਗਾਰ, ਮਹਿਕਾਂ ਨਾ ਅਸੀਂ ਵੰਡੀਆਂ ਨੇ, ਸਾਨੂੰ ਖਿੜਨੋ ਰੋਕੀ ਰੱਖਿਆ, ਵਗਣ ਹਵਾਵਾਂ ਠੰਡੀਆਂ ਨੇ, ਰੁੱਖੋਂ ਟੁੱਟ ਕੇ ਹੋਂਦ ਗਵਾਈਏ, ਜਦੋਂ ਜਾਵੇ ਕਿਤੇ ਹਨੇਰੀ ਝੁਲ, ਅਸੀਂ ਕਿਹੜਾ ਗੁਲਾਬ ਹਾਂ ਲੋਕੋ, ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ........ #kikran de phul