Nojoto: Largest Storytelling Platform

ਚੀਸ਼ ਬਿਰਹਾ 'ਚ ਗਲਤਾਨ ਆ ਜਿੰਦੜੀ ਕਬਰਾਂ ਦੀ ਮਹਿਮਾਨ ਆ ਜਿੰਦ

ਚੀਸ਼
ਬਿਰਹਾ 'ਚ ਗਲਤਾਨ ਆ ਜਿੰਦੜੀ
ਕਬਰਾਂ ਦੀ ਮਹਿਮਾਨ ਆ ਜਿੰਦੜੀ
ਬਾਜੋਂ ਸਾਹਾਂ ਦੇ ਦੱਸ ਕਿੰਝ ਜੀ ਲਈਏ
ਵਿਸ਼ ਹਿਜਰਾਂ ਆਲਾ ਕਿੰਝ ਪੀ ਲਈਏ

ਰੂਸੀਆਂ ਨੇ ਰੁੱਤਾਂ, ਵਿਲਕਣ ਛਾਂਵਾਂ
ਸਾਡਾ ਆਪਾ ਲੁੱਟਿਆ ਵਿੱਚ ਦੁਆਵਾਂ
ਗੁਲਾਬਾਂ ਤੋਂ ਮਹਿਕਾਂ ਉਧਾਰ ਕਿੰਝ ਲੈ ਲਈਏ
ਵਿਸ਼ ਹਿਜਰਾਂ ਆਲਾ ਕਿੰਝ ਪੀ ਲਈਏ

ਖਤਾ ਕੀ ਹੋਈ ਖੋਰੇ ਜੱਜਬਾਤਾਂ ਤੋਂ
ਗੁਨਾਹ ਕੀ ਪੁੱਛਾਂ ਗਮਜਦਾ ਹਾਲਾਤਾਂ ਤੋਂ
ਉਧੜੇ ਫੱਟ ਦਿਲ ਦੇ ਕਿੰਝ ਸੀ ਲਈਏ
ਵਿਸ਼ ਹਿਜਰਾਂ ਆਲਾ ਕਿੰਝ ਪੀ ਲਈਏ #river of emotions
ਚੀਸ਼
ਬਿਰਹਾ 'ਚ ਗਲਤਾਨ ਆ ਜਿੰਦੜੀ
ਕਬਰਾਂ ਦੀ ਮਹਿਮਾਨ ਆ ਜਿੰਦੜੀ
ਬਾਜੋਂ ਸਾਹਾਂ ਦੇ ਦੱਸ ਕਿੰਝ ਜੀ ਲਈਏ
ਵਿਸ਼ ਹਿਜਰਾਂ ਆਲਾ ਕਿੰਝ ਪੀ ਲਈਏ

ਰੂਸੀਆਂ ਨੇ ਰੁੱਤਾਂ, ਵਿਲਕਣ ਛਾਂਵਾਂ
ਸਾਡਾ ਆਪਾ ਲੁੱਟਿਆ ਵਿੱਚ ਦੁਆਵਾਂ
ਗੁਲਾਬਾਂ ਤੋਂ ਮਹਿਕਾਂ ਉਧਾਰ ਕਿੰਝ ਲੈ ਲਈਏ
ਵਿਸ਼ ਹਿਜਰਾਂ ਆਲਾ ਕਿੰਝ ਪੀ ਲਈਏ

ਖਤਾ ਕੀ ਹੋਈ ਖੋਰੇ ਜੱਜਬਾਤਾਂ ਤੋਂ
ਗੁਨਾਹ ਕੀ ਪੁੱਛਾਂ ਗਮਜਦਾ ਹਾਲਾਤਾਂ ਤੋਂ
ਉਧੜੇ ਫੱਟ ਦਿਲ ਦੇ ਕਿੰਝ ਸੀ ਲਈਏ
ਵਿਸ਼ ਹਿਜਰਾਂ ਆਲਾ ਕਿੰਝ ਪੀ ਲਈਏ #river of emotions