ਆਪਣੇ ਫਾਇਦੇ ਖਾਤਰ ਬੰਦਾ ਕੀ ਕੀ ਕਰ ਜਾਂਦਾ , ਜਿਸ ਕੁਦਰੱਤ ਨੇ ਘਲਿਆ ਬਈ ਕੁਦਰੱਤ ਨਾਲ ਲੜ ਜਾਂਦਾ , ਅੱਜ ਆਪਣੀਆਂ ਕੀਤੀਆਂ ਦਾ ਆਪੇ ਭੁਗਤ ਰਿਹਾ ਏ ਦੁੱਖ, ਮੁੱਲ oxygen ਭਾਲੇ ਪਹਿਲਾ ਹੱਥੀਂ ਵੱਡੇ ਰੁੱਖ.... ਪਾਣੀ ਗੰਧਲੇ ਕਰ ਦਿੱਤੇ ਆਉਣੀਆਂ ਸਾਫ਼ ਹਵਾਵਾਂ ਕਿੱਥੋਂ, ਸਬ ਫੇਰਤੀ ਆਰੀ ਬਈ ਦਿਸਦੇ ਰੁੱਖ ਨਾ ਲੰਗੀਏ ਜਿੱਥੋਂ, ਸਾਹਾਂ ਬਿਨ ਜਿਉਣਾ ਨਾ ਬੰਦਾ ਜਰ ਜਾਂਦਾ ਏ ਭੁੱਖ, ਮੁੱਲ oxygen ਭਾਲੇ ਪਹਿਲਾ ਹੱਥੀਂ ਵੱਡੇ ਰੁੱਖ.... ਤੂਤਾਂ ਤੇ ਬੋਹੜਾਂ ਦੇ ਹੁੰਦੇ ਵੱਖਰੇ ਸੀ ਨਜ਼ਾਰੇ, ਇਨਸਾਨ ਨੇ ਲੱਭ ਲੱਭ ਕੇ ਬੜੀ ਬੇਦਰਦੀ ਦੇ ਨਾਲ ਮਾਰੇ, ਲੇਖਾ ਦੇਣਾ ਪੈਣਾ ਏ ਜਾਣਾ ਆਪਾਂ ਵੀ ਤਾਂ ਮੁੱਕ, ਮੁੱਲ oxygen ਭਾਲੇ ਪਹਿਲਾਂ ਹੱਥੀਂ ਵੱਡੇ ਰੁੱਖ..... #GURMEET_BHATTI ©Johny