ਦਿਨ ਵੇਲੇ ਚਾਨਣ , ਹੁੰਦਾ ਰਾਤ ਸੀ ਹਨ੍ਹੇਰਾ , ਕੱਚੀਆਂ ਸੀ ਕੰਧਾਂ ,ਹੁੰਦਾ ਕੱਚਾ ਸੀ ਬਨੇਰਾ ! ਤੌੜੀ ,ਚਾਟੀ, ਕੁੱਜਾ ਭਾਂਡੇ ਹੋਰ ਵੀ ਸੀ ਕੱਚੇ , ਪਿੰਡ ਵਿੱਚ ਮੇਰੇ ਰਹਿੰਦੇ ਬੰਦੇ ਸੀ ਉਹ ਸੱਚੇ ! ਕੱਚਿਆਂ ਘਰਾਂ ਦੇ ਵਿੱਚ ਹੁੰਦਾ ਸੀ ਬਸੇਰਾ !! ਕੱਚੀਆਂ ਸੀ ਕੰਧਾਂ ,ਹੁੰਦਾ ਕੱਚਾ ਸੀ ਬਨੇਰਾ ! ਰੁੱਖਾਂ ਉੱਤੇ ਚਿੜੀਆਂ , ਘੁੱਗੀਆਂ ਦਾ ਵਾਸ ਸੀ, ਉਸ ਵੇਲੇ ਕੰਧ ਓਹਲੇ ਹੁੰਦਾ ਪਰਵਾਸ ਸੀ ! ਕੁੱਕੜਾਂ ਦੇ ਬੋਲਣ ਉੱਤੇ ਹੁੰਦਾ ਸੀ ਸਵੇਰਾ !! ਕੱਚੀਆਂ ਸੀ ਕੰਧਾਂ ਹੁੰਦਾ ਕੱਚਾ ਸੀ ਬਨੇਰਾ ! ਲੰਗੋਟੀਏ ਸੀ ਯਾਰਾਂ ਦੀਆਂ ਪੱਗ ਵੱਟ ਯਾਰੀਆਂ, ਸੂਰਤਾਂ ਦਾ ਪਤਾ ਨਹੀਂ ਪਰ ਸੀਰਤਾਂ ਪਿਆਰੀਆਂ! ਜ਼ੁਬਾਨ ਉੱਤੇ ਜਾਨ ਵਾਰ ਦੇਣ ਦਾ ਸੀ ਜੇਰਾ !! ਕੱਚੀਆਂ ਸੀ ਕੰਧਾਂ ਹੁੰਦਾ ਕੱਚਾ ਸੀ ਬਨੇਰਾ ! ©banger #Moon