Nojoto: Largest Storytelling Platform

ਜਿਸਦੇ ਵਿਹੜੇ ਆ ਜਾਂਦੇ ਨੇ, ਨਵਾਂ

  ਜਿਸਦੇ ਵਿਹੜੇ ਆ ਜਾਂਦੇ ਨੇ,
                    ਨਵਾਂ ਹੀ ਚੰਨ ਚੜ੍ਹਾ ਜਾਂਦੇ ਨੇ।
  ਅੱਧੀ ਅੱਧੀ ਵੰਡਦਿਆਂ ਰੋਟੀ,
                ਸਾਰੀ ਬਾਂਦਰ ਖਾ ਜਾਂਦੇ ਨੇ।

  ਹੁਨਰ ਬੜਾ ਹੈ ਉਹਨਾਂ ਕੋਲ,
                ਲੰਘਦੇ ਲੂਤੀ ਲਾ ਜਾਂਦੇ ਨੇ।
     ਕਹਿ ਜਾਂਦੇ ਨੇ ਗੱਲ ਉਹ ਐਸੀ,
                    ਬਸ ਗੋਡੇ ਗਿੱਟੇ ਲਾ ਜਾਂਦੇ ਨੇ। 

   ਪੱਲੇ ਪਏ ਨਾ ਸਿੱਧੂ ਕਿਸੇ ਦੇ, 
                   ਐਸੀ ਗੱਲ ਘੁਮਾ ਜਾਂਦੇ ਨੇ। 

           ਹਰਮਨ ਸਿੱਧੂ

©нαямαиρяєєт. sι∂нυ
  #Mountains
#Health 
#political
#Session 
#Punjabi