Nojoto: Largest Storytelling Platform
letmein7123
  • 8Stories
  • 13Followers
  • 31Love
    0Views

let me in

  • Popular
  • Latest
  • Video
027d4d73e674f5327d9824d4642792cc

let me in

ਇਨਾਇਤ ਹੀ ਨਹੀ ਯਾਰੋ ਮੇਰੀ ਮੁਸ਼ਕਿਲ ਵੀ ਹੈ ਰਹਿਬਰ,

ਮਸੀਹਾ ਨਾ ਕਹੋ ਕੱਲਾ ਮੇਰਾ ਕਾਤਲ ਵੀ ਹੈ ਦਿਲਬਰ।

 

ਹਮੇਸਾ ਦਿਲ ਜਲੇ ਮੇਰਾ ਜੁਦਾਈਆ ਦੀ ਅਗਨ ਅੰਦਰ,

ਹੈ !!ਭੈੜੀ ਦਿਲਲਗੀ ਹੀ ਹੁਣ ਬਣੀ ਗੁੰਝਲ ਮੇਰੀ ਖਾਤਿਰ।


ਮੈ ਹੀ ਮਹਿਸੂਸ ਕਰ ਸਕਦਾਂ, ਕਿਸੇ ਨੂੰ ਕੀ ਪਤਾ ਇਹਦਾ,?

ਖਬਰ ਮੈਨੂੰ ਹੀ ਬਸ ਓਹਦੀ, ਜਿਹੜਾ ਸਾਮਲ ਰਗਾਂ ਅੰਦਰ।


ਤੇਰੇ ਅਸਤਰ ਤੇਰੇ ਸ਼ਸਤਰ ,ਨੇ ਸਭ ਫੋਕੇ ਓ ਸੁਣ ਹਾਕਮ!

ਦਬਾਇਆ ਵੀ ਕਦੇ ਦਬਿਐ,??ਇਹ ਸੂਰਜ ਹੈ ਸੂਰਜ ਤਾ ਚੜੂ ਆਖਰ।


ਜਬਰਦਸਤੀ ਨਹੀ ਮਨ ਤੇ ਮਹੁੱਬਤ ਨਾਲ ਜਿਤ ਹੁੰਦੇਂ,

ਬਿਨਾਂ ਮਨ ਦੇ ਨੇ ਤਨ ਸਾਰੇ ਤੇਰੀ ਮਹਿਫਲ ਚ ਜੋ ਹਾਜਿ਼ਰ।

 

ਦੁਹਾਈਆਂ ਪਾ ਰਿਹਾ ਆਲਮ ਵਹੌਦਾ ਖੂਨ ਦੇ ਹੰਝੂ,

ਤੂੰ ਅਮਨੋਂ ਚੈਨ ਦਸਦਾ ਏ ਮਚੀ ਹਲਚਲ ਬੜੀ ਬਾਹਰ।


ਦਰੱਖਤਾਂ ਪੱਤਿਆ ਅੰਦਰ ਬੜਾ ਹੀ ਸਹਿਮ ਫੈਲਿਆ ਹੈ,

ਜਿਬ੍ਹਾ ਹੁੰਦਾਂ ਕੌਈ ਨਾ ਕੌਈ, ਹੈ ਇਸ ਜੰਗਲ ਚ ਰੁਖ ਅਕਸਰ।


ਲਹੂ ਨੂੰ ਕਰ ਗਿਆ ਚਿੱਟਾ ,ਘਰੋ ਘਰ ਫਿਰ ਗਿਆ ਚਿੱਟਾ ,

ਖੜੇ ਨੁਕਰਾਂ ਚੁਰਾਹਿਆਂਂ ਤੇ, ਬਣਾਕੇ ਦਲ ਨਸ਼ਾ ਤਸ਼ਕਰ ।


ਉਹਦੇ ਪੈਰਾ ਦੇ ਹੇਠਾ ਮੈ ਵਿਛਾ ਦਿਆਂਂ ਤੋੜ ਕੇ ਤਾਰੇ,

ਮੇਰਾ ਮਹਿਬੂਬ ਰੇਸਮ ਜਿਹਾ ਨਿਰੀ ਮਖਮਲ ਓਹਦੀ ਬਣਤਰ।


ਗਮਾਂ ਦੀ ਰਾਤ ਪਾਲੀ ਅਜ ਪਊ ਫਿਰ ਜਾਗ ਕੇ ਕਟਣੀ,

ਖਿਆਲਾਂਂ ਵਿੱੱਚ ਯਾਦਾ ਦੇ ਹੌਏ ਦਾਖਲ ਖੜੇ ਲਸ਼ਕਰ।


ਹਰਪਾਲ ਪਾਲੀ 

(ਫਾਰਮਾਸਿਸਟ ਸਬਸਿਡਰੀ ਹੈਲਥ ਸੈਟਰ ਮਾਖਾ,ਮਾਨਸਾ)

027d4d73e674f5327d9824d4642792cc

let me in

ਹਾਏ ਨੀ ਹਾਏ ਕੋਈ!!
ਹਾਏ ਨੀ ਹਾਏ ਕੋਈ!!
ਹਾਏ ਨੀ ਹਾਏ ਕੋਈ ਮਿਲ ਗਿਆ
ਮਾਏ ਨੀ ਮਾਏ ਕੋਈ ਮਿਲ ਗਿਆ
ਮਾਏ ਨੀ ਮਾਏ ਮੇਰਾ ਦਿਲ ਗਿਆ!!
ਹਾਏ ਨੀ ਹਾਏ ਮੇਰਾ ਦਿਲ ਗਿਆ!!

ਪਹਿਲੀ ਵਾਰੀ ਕੌਈ ਮੇਰੇ ਨੈਣਾਂ ਨੂੰ ਜਚਿਆ
ਪਹਿਲੀ ਵਾਰੀ ਕੋਈ ਮੇਰੇ ਦਿਲ ਚ ਉਤਰਿਆ
ਰੀਝਾਂ ਦੇ ਹਾਣ ਨੂੰ ਕੌਈ ਹਾਣੀ ਟੱਕਰਿਆ
ਆਪਣਿਆ ਜਿਹਾ ਕੌਈ ,ਧੜਕਣ ਚ ਰਚਿਆ
ਦੱਬੇ ਚਾਵਾਂ ਦਾ ਫੁੱਲ ਖਿਲ ਗਿਆ
ਹਾਏ ਨੀ ਹਾਏ ਕੋਈ ਮਿਲ ਗਿਆ......

027d4d73e674f5327d9824d4642792cc

let me in

ਹਾਏ ਨੀ ਹਾਏ ਕੋਈ!!
ਹਾਏ ਨੀ ਹਾਏ ਕੋਈ!!
ਹਾਏ ਨੀ ਹਾਏ ਕੋਈ ਮਿਲ ਗਿਆ
ਮਾਏ ਨੀ ਮਾਏ ਕੋਈ ਮਿਲ ਗਿਆ
ਮਾਏ ਨੀ ਮਾਏ ਮੇਰਾ ਦਿਲ ਗਿਆ!!
ਹਾਏ ਨੀ ਹਾਏ ਮੇਰਾ ਦਿਲ ਗਿਆ!!

ਪਹਿਲੀ ਵਾਰੀ ਕੌਈ ਮੇਰੇ ਨੈਣਾਂ ਨੂੰ ਜਚਿਆ
ਪਹਿਲੀ ਵਾਰੀ ਕੋਈ ਮੇਰੇ ਦਿਲ ਚ ਉਤਰਿਆ
ਰੀਝਾਂ ਦੇ ਹਾਣ ਨੂੰ ਕੌਈ ਹਾਣੀ ਟੱਕਰਿਆ
ਆਪਣਿਆ ਜਿਹਾ ਕੌਈ ,ਧੜਕਣ ਚ ਰਚਿਆ
ਦੱਬੇ ਚਾਵਾਂ ਦਾ ਫੁੱਲ ਖਿਲ ਗਿਆ
ਹਾਏ ਨੀ ਹਾਏ ਕੋਈ ਮਿਲ ਗਿਆ......

027d4d73e674f5327d9824d4642792cc

let me in

ਹਾਏ ਨੀ ਹਾਏ ਕੋਈ!!
ਹਾਏ ਨੀ ਹਾਏ ਕੋਈ!!
ਹਾਏ ਨੀ ਹਾਏ ਕੋਈ ਮਿਲ ਗਿਆ
ਮਾਏ ਨੀ ਮਾਏ ਕੋਈ ਮਿਲ ਗਿਆ
ਮਾਏ ਨੀ ਮਾਏ ਮੇਰਾ ਦਿਲ ਗਿਆ!!
ਹਾਏ ਨੀ ਹਾਏ ਮੇਰਾ ਦਿਲ ਗਿਆ!!

ਪਹਿਲੀ ਵਾਰੀ ਕੌਈ ਮੇਰੇ ਨੈਣਾਂ ਨੂੰ ਜਚਿਆ
ਪਹਿਲੀ ਵਾਰੀ ਕੋਈ ਮੇਰੇ ਦਿਲ ਚ ਉਤਰਿਆ
ਰੀਝਾਂ ਦੇ ਹਾਣ ਨੂੰ ਕੌਈ ਹਾਣੀ ਟੱਕਰਿਆ
ਆਪਣਿਆ ਜਿਹਾ ਕੌਈ ,ਧੜਕਣ ਚ ਰਚਿਆ
ਦੱਬੇ ਚਾਵਾਂ ਦਾ ਫੁੱਲ ਖਿਲ ਗਿਆ
ਹਾਏ ਨੀ ਹਾਏ ਕੋਈ ਮਿਲ ਗਿਆ......

*ਹਰਪਾਲ ਪਾਲੀ*
7009858782

027d4d73e674f5327d9824d4642792cc

let me in

ਗੁਰਦੁਆਰੇ ਮਸੀਤਾਂ ਮੰਦਰਾਂ ਚੋ ਭਾਲਦੇ ਲੋਕੀ।
ਪਹਾੜਾਂ ਜੰਗਲਾਂ ਰੋਹੀਆਂ ਚੋ ਫਿਰਦੇ ਤਲਾਸਦੇ ਲੋਕੀ ।
ਰਗੜਦੇ ਨੱਕ ਥਾਂ ਥਾਂ ਤੇ ਨੇ ਦੀਵੇ ਬਾਲਦੇ ਲੋਕੀ।।
ਖੁਦਾ ਖੁਦ ਦੇ ਦਿਲਾਂ ਅੰਦਰ ਨਹੀ ਪਰ ਝਾਕਦੇ ਲੋਕੀਂ।
harpal pali

027d4d73e674f5327d9824d4642792cc

let me in

ਸਾਂਹ ਸਾਂਹ ਉੱਤੇ  ਰੋਈ ਏ ਜਿੰਦਗੀ।
     ਹੈ !ਨਭਾਗ ਕਿੰਨੀ ਤੜਫੀ ਏ ਜਿੰਦਗੀ।

   ਹਾਲ ਤਕ ਨਾ ਮੈਥੋ ਪਰਚੀ ਏ ਜਿੰਦਗੀ।
          ਸਜਣਾਂ ਕੁਝ ਇਸ ਤਰਾਂ ਝਿੜਕੀ ਏ ਜਿੰਦਗੀ।

      ਬੁੱਲ ਸ਼ਿਓ ਕੇ ਰਖਦੇ ਸਿਰ ਝੁਕਾ ਕੇ ਤੁਰਦੇ ,
       ਇਸ ਮੁਲਖ ਚ ਐਨੀ ਸਹਿਮੀ ਏ ਜਿੰਦਗੀ।

ਰੋਜ ਘੁੱਟਾਂ ਭਰਦਾਂ ਯਾਦਾ ਦੇ ਜਹਿਰ ਚੋ,
ਰੋਜ਼ ਮੌਤ ਵਿੱਚੋ ਗੁਜਰਦੀ ਏ ਜਿੰਦਗੀ।

ਮਰਿਆਂ ਨੂੰ ਭਲਾ ਹੁਣ ਕੀ ਮੌਤ ਮਾਰੇਗੀ,
      ਅਸਲ ਵਿੱਚ ਹੁਣ ਬਣੀ ਬੇਬਸੀ ਹੈ ਜਿੰਦਗੀ।

     ਹੁਨਰ ਆ ਗਿਆ ਬਸ ਦੁੱਖ ਛੁਪੌਣ ਦਾ ਉਝ,
ਕੌਣ ਇਥੇ ਜਿਸਦੀ ਸੌਖੀ ਏ ਜਿੰਦਗੀ।

ਇੱਕ ਤਬਕਾ ਹੈ ਖਾਦਾਂ ਚੁਣ ਚੁਣ ਕੇ ਭੋਜ਼ਨ,
ਇੱਕ ਦੀ ਪਰ ਭੁੱਖੀ ਸੌਦੀਂ ਏ ਜਿੰਦਗੀ।

ਹਰ ਚੁਰਾਹੇ ਤੇ ਆਮ ਮਿਲ ਦੀ ਹੈ ਕਤਲ ਹੋਈ,
 ਕੌਣ ਆਖਦਾ ਕਿ ਮਹਿੰਗੀ ਏ ਜਿੰਦਗੀ।

027d4d73e674f5327d9824d4642792cc

let me in

ਜਿਆਦਾ ਗੌਲਦੇ ਨੀ ਹੁੰਦੇ ,ਦੁਨੀਆ ਦੇ ਤੌਰ ਨੂੰ।
ਉਡਾਰੀ ਭਰਨ ਦੇ ਆਪਣੀ ,ਤੂੰ ਮਨ ਦੇ ਭੌਰ ਨੂੰ।
ਕੰਡਿਆ ਦਾ ਕੰਮ ਚੁਭਣਾ,ਰੋੜਾ ਦਾ ਕੰਮ ਖੁਭਣਾ
ਬਿਖੜੇ ਰਾਹਾਂ ਤੇ ਜਾਣੋਂ, ਤੂੰ ਰੋਕੀ ਨਾ ਪੈਰ ਨੂੰ।



harpal pali

027d4d73e674f5327d9824d4642792cc

let me in

ਜਿਆਦਾ ਗੌਲਦੇ ਨੀ ਹੁੰਦੇ ,ਦੁਨੀਆ ਦੇ ਤੌਰ ਨੂੰ।
ਉਡਾਰੀ ਭਰਨ ਦੇ ਅਪਣੀ ,ਮਨ ਦੇ ਤੂੰ ਭੌਰ ਨੂੰ।
ਕੰਡਿਆ ਦਾ ਕੰਮ ਚੁਭਣਾ,ਰੋੜਾ ਦਾ ਕੰਮ ਖੁਭਣਾ
ਬਿਖੜੇ ਰਾਹਾ ਤੇ ਚਲਣੋ ਤੂੰ ਰੋਕੀ ਨਾ ਪੈਰ ਨੂੰ। #

#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile