Nojoto: Largest Storytelling Platform
deepsandhu5113
  • 20Stories
  • 1.5KFollowers
  • 11.4KLove
    7.3KViews

Deep Sandhu

ਵਿਛੋੜੇ ਵਾਲੀ ਅੱਗ ਵਿੱਚ, ਹਰ ਦਿਨ ਹੁਣ ਸਿਕ ਰਿਹਾਂ, ਬਸ ਤੇਰੀਆਂ ਮੇਰੀਆਂ ਯਾਦਾਂ ਨੂੰ, ਕਲਮ ਰਾਹੀਂ ਲਿਖ ਰਿਹਾਂ insta id . deepsandhu98765 mobile no. 9876584994

  • Popular
  • Latest
  • Video
0c485fbc51a36a1a4be2f59485d0bdef

Deep Sandhu

Deep 
sandhu

©Deep Sandhu  shayari sad status for sad sad status sad quotes about life and pain sad love shayari

shayari sad status for sad sad status sad quotes about life and pain sad love shayari #SAD

0c485fbc51a36a1a4be2f59485d0bdef

Deep Sandhu

ਚਾਹ । ਮਹਿਬੂਬ

ਸੀਰਤ ਤੋਂ ਮਿੱਠਾ ਸੂਰਤ ਤੋਂ ਬੇਸ਼ਕ ਸਾਂਵਲਾ ਹੋਵੇ 
ਮਹਿਬੂਬ ਹੋਵੇ ਤਾਂ ਹੂਬਹੂ ਚਾਹ ਵਰਗਾ ਨਹੀਂ ਤੇ ਨਾ ਹੋਵੇ।

©Deep Sandhu #tea_lover #tea☕_
0c485fbc51a36a1a4be2f59485d0bdef

Deep Sandhu

ਹਰ ਪਲ, ਹਰ ਪਹਿਰ ਕਰ ਰਹੇ ਓ,,
 ਕਹਿਰ ਕਰ ਰਹੇ ਓ,,
ਓਧਰ ਦੇ ਕੇ ਹਾਸੇ ਖੇੜੇ,, 
ਮੈਨੂੰ ਗਮਾਂ ਦੀ ਲਹਿਰ ਕਰ ਰਹੇ ਓ,, 
ਕਹਿਰ ਕਰ ਰਹੇ ਓ,,
ਓਹਨੂੰ ਦੇ ਕੇ ਪਿਆਰ ਪਿਆਲਾ,, 
ਮੇਰੇ ਵੱਲ ਜ਼ਹਿਰ ਕਰ ਰਹੇ ਓ!!
 ਕਹਿਰ ਕਰ ਰਹੇ ਓ,,
ਪਹਿਲਾਂ ਇਕੱਲੇ ਦੀਪ ਨੂੰ ਕਰਕੇ, 
ਹੁਣ ਪਾਗਲ ਸਾਰਾ ਸ਼ਹਿਰ ਕਰ ਰਹੇ ਓ? ਕਹਿਰ ਕਰ ਰਹੇ ਓ।

©Deep Sandhu
0c485fbc51a36a1a4be2f59485d0bdef

Deep Sandhu

ਦਰ ਤੇ ਉਸਦੇ ਵਾਂਗ ਫਕੀਰਾਂ 
ਦਿਲ ਕਾਸਾ ਬਣਾਈ ਬੈਠੇ ਹਾਂ

 ਮਯਤ ਖੁਦ ਦੀ ਤੇ ਜਾਣੇ ਨੂੰ 
ਕਫਨ ਸਵਾਈ ਬੈਠੇ ਹਾਂ।

 ਜਗ ਤੇ ਢੂੰਢੇਦੀ ਹੀਰਾ ਦਿਲ ਮੈਂ 
ਖੁਦ ਆਪਣਾ ਗਵਾਈ ਬੈਠੇ ਹਾਂ ।

ਕੰਡੇ ਉਸਦੇ ਨਾ ਚੁਭਣ ਪੈਰੀਂ
 ਪਲਕਾਂ ਰਾਹੀਂ ਵਿਛਾਈ ਬੈਠੇ ਹਾਂ ।

ਨਾਮ ਉਸਦੇ ਤੇ ਗੀਤ ਬਣਾ ਕੇ
 ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ।

 ਚਸਕਾ ਜਖਮਾਂ ਦਾ ਐਸਾ ਲੱਗਿਆ 
ਪੀੜ ਦਵਾ ਬਣਾਈ ਬੈਠੇ ਹਾਂ।

©Deep Sandhu
0c485fbc51a36a1a4be2f59485d0bdef

Deep Sandhu

ਨਵੀਂ ਨਵੀਂ ਮੁਹੱਬਤ ਕਰਨ ਵਾਲਿਓ ਕੁੜੀਓ
ਮੈਂ ਬੋਲ ਰਹੀ ਆ ਕੁੜੀ ਇੱਕ ਟੁੱਟੇ ਦਿਲ ਵਾਲੀ
ਦਿਖਾਵਿਆਂ ਨੂੰ ਸਮਝ ਲਿਓ ਜ਼ਿੰਦਗੀ ਦਾ ਸੱਚ
 ਮੈਂ ਭੁਲੇਖੇ ਵਿੱਚ ਆ ਸੱਟ ਏ ਡੂੰਘੀ ਖਾ ਲਈ 
ਬੜਾ ਚਾਅ ਸੀ ਮੈਨੂੰ ਵੀ ਦਿਨ ਜੇ ਮਨਾਉਣ ਦਾ 
ਹਰ 14 ਫ਼ਰਵਰੀ ਨੂੰ ਗਲ਼ ਬਾਂਹਾਂ ਪਾਉਣ ਦਾ 
ਵਰਤ ਕੇ ਛੱਡ ਜਾਂਦੇ ਨੇ ਦੱਸਣ ਮਜਬੂਰੀਆਂ 
ਬਾਕੀ ਰਿਹ ਜਾਂਦੇ ਟੁੱਟੇ ਦਿਲ ਸੱਧਰਾਂ ਅਧੂਰੀਆਂ
 ਬੜਾ ਦੁੱਖ ਹੁੰਦਾ ਕਿਸੇ ਲਈ ਸਭ ਲੁਟਾਉਣ ਦਾ
 ਬੜਾ ਮਹਿੰਗਾ ਮੁੱਲ ਉਤਰਨਾ ਪੈਦਾ ਅਖ਼ੀਰੀ
 ਹੋਟਲਾਂ ਵਿਚ ਵੇਲਨਟਾਈਨ ਮਨਾਉਣ ਦਾ।

©Deep Sandhu #hugday
0c485fbc51a36a1a4be2f59485d0bdef

Deep Sandhu

ਦੀਪ

ਮੈਂ ਬਿਨਾਂ ਕਿਸੇ ਮਤਲਬ ਤੋਂ ਸੀ ਤੇਰੇ ਨਾਲ ਤੂੰ ਫਿਰ ਵੀ ਮੇਰੇ ਵਾਲੇ ਪਾਸੇ ਦਿਮਾਗ ਵਰਤਿਆ"

ਮੈਂ ਸੱਚੀ ਤੈਨੂੰ ਦਿਲੋਂ ਪਿਆਰ ਕਰਦਾ ਸੀ ਤੂੰ ਫਿਰ ਵੀ ਗ਼ੈਰਾਂ ਵਾਲਾ ਹਿਸਾਬ ਵਰਤਿਆ"

ਜਦੋ ਤੇਰਾ ਕਿਸੇ ਨੇ ਯਕੀਨ ਤੋੜਿਆ ਤੇਰਾ ਕੀਤਾ ਤੈਨੂੰ ਵਾਪਿਸ ਮੋੜਿਆ"

ਓਦੋ ਜਿੱਤ ਕੇ ਵੀ ਤੇਰੇ ਹਿੱਸੇ ਹਾਰ ਆਉ ਜਦੋ ਕੋਈ ਨਾ ਖੜਿਆ ਨਾਲ ਤੇਰੇ
 ਫਿਰ ਤੈਨੂੰ ਦੀਪ ਦਾ ਪਿਆਰ ਯਾਦ ਆਊ...!

©Deep Sandhu #deep
0c485fbc51a36a1a4be2f59485d0bdef

Deep Sandhu

ਇੱਕ ਦਿਨ,ਇੱਕ ਅਣਜਾਣ ਨਾਲ,ਗੱਲ ਕੀ ਕੀਤੀ 
ਅਣਜਾਣ ਤੋਂ, ਉਹ ਆਪਣਾ ਹੀ ਹੋ ਗਿਆ..!

ਉਹ ਆਪਣਾ ਕੀ ਬਣਿਆ,ਸਭ ਕੁਝ ਦੱਸ ਬੈਠੇ ਅਸੀਂ
 ਆਪਣੇ ਤੋਂ ਉਹ, ਖਾਸਾ ਦੋਸਤ ਹੋ ਗਿਆ..!

ਦੋਸਤ ਕੀ ਬਣਿਆ,ਸਾਰਾ ਦਿਨ ਫੋਨ ਤੇ ਗੱਲ ਕਰਨੀ
 ਨਾ ਚਾਹੁੰਦੇ ਹੋਏ,ਉਦੇ ਨਾਲ ਇਸ਼ਕ ਹੋ ਗਿਆ..!

ਸਾਨੂੰ ਇਸ਼ਕ ਕਾਹਦਾ ਹੀ ਹੋਇਆ,ਨਾਲ ਉਹਨਾਂ ਦੇ ਤੇ 
ਫਿਰ ਦੁਬਾਰਾ ਤੋਂ, ਉਹ ਅਣਜਾਣ ਹੋ ਗਿਆ..!

©Deep Sandhu
0c485fbc51a36a1a4be2f59485d0bdef

Deep Sandhu

ਬਰਕਰਾਰ ਨੇ ਉਡੀਕਾਂ ਸੱਜਣਾ ਤੇਰੇ ਲਈ 
ਖੌਰੇ ਕਿੰਨਿਆ ਸਾਲਾ ਬਾਅਦ ਲਿਖੀ ਮੁਲਾਕਾਤ ਹਊ।
ਆਪਣੇ ਸੁਪਨੇ ਛੱਡਕੇ ਖਾਬ ਹੀ ਤੇਰੇ ਦੇਖੇ ਨੇ...
ਏਸ ਤੋ ਜਿਆਦਾ ਮੁਹੱਬਤ ਨਾ ਕੋਈ ਪਾਕ ਹਊ ।।
 ਬਰਕਰਾਰ ਨੇ ਉਡੀਕਾਂ ਸੱਜਣਾ ਤੇਰੇ ਲਈ...
 ਖੌਰੇ ਕਿੰਨਿਆ ਸਾਲਾਂ ਬਾਅਦ ਲਿਖੀ ਮੁਲਾਕਾਤ ਹਊ

©Deep Sandhu #sunrisesunset
0c485fbc51a36a1a4be2f59485d0bdef

Deep Sandhu

ਫ਼ਕੀਰੀਆਂ

ਪੀੜਾਂ ਨਾਲ ਪੈ ਗਈਆਂ ਨੇ ਸਾਡੀਆਂ ਸਕੀਰੀਆਂ।
 ਬਸ, ਮੇਰੇ ਮਨਾ, ਇਹੋ ਹੁੰਦੀਆਂ ਫ਼ਕੀਰੀਆਂ।

ਪਿੰਜਰੇ 'ਚੋਂ ਬਾਹਰ ਹਾਂ, ਆਜ਼ਾਦ ਮੇਰੀ ਸੋਚ ਹੈ,
 ਵਹਿਮਾਂ ਦੀਆਂ ਸੱਭੇ ਤੋੜ ਦਿੱਤੀਆਂ ਜ਼ੰਜੀਰੀਆਂ।

ਦੇਖਦਾਂ ਜੋ, ਉਹੀ ਇਹ ਕਲਮ ਹੈ ਉਲੀਕਦੀ,
 ਚੁੱਪ ਰਹਿ ਕੇ ਕਦੀ ਅੱਖਾਂ ਰੱਖੀਆਂ ਨਾ ਟੀਰੀਆਂ।

ਜਿਨ੍ਹਾਂ 'ਚ ਜ਼ਮੀਰ ਹੈ ਉਹ ਕਦੇ ਵੀ ਨਾ ਡੋਲਦੇ, 
ਦੇਹਾਂ ਭਾਵੇਂ ਜਾਣ ਤਿੱਖੇ ਆਰੇ ਨਾਲ ਚੀਰੀਆਂ।

ਕਲ੍ਹ ਨੂੰ ਪਹਾੜ ਨਾਲ ਜਾ ਕੇ ਟਕਰਾਉਣਗੇ, 
ਬੱਚੇ ਜਿਹੜੇ ਪੌਣ 'ਚ ਉਡਾਉਂਦੇ ਨੇ ਭੰਬੀਰੀਆਂ।

ਤੇਰੇ ਬਿਨਾਂ ਅਸੀਂ ਇਕ ਜ਼ੱਰੇ ਦੇ ਸਮਾਨ ਹਾਂ, 
ਹੋਣੀਆਂ ਸੀ ਤੇਰੇ ਨਾਲ ਸਾਡੀਆਂ ਵਜ਼ੀਰੀਆਂ।

ਦੌਲਤਾਂ ਨੂੰ ਕਰਨਾ ਕੀ ਦਿਲ ਨਾ ਜੇ ਜਿੱਤਿਆ, 
ਪਿਆਰ ਬਿਨਾਂ ਦੱਸ ਕਿਹੜੇ ਕੰਮ ਨੇ ਅਮੀਰੀਆਂ।

ਦਿਲ ਵਾਲੇ ਕਦੀ ਵੀ ਨਾ ਹਾਰਦੇ ਤੂਫ਼ਾਨ ਤੋਂ,
 ‘ਦੀਪ ਸੰਧੂਆਂ ’ ਉਨ੍ਹਾਂ ਨੇ ਹਨ੍ਹੇਰੀਆਂ ਨੇ ਚੀਰੀਆਂ।

©Deep Sandhu #pyaar #Dil #Heart
0c485fbc51a36a1a4be2f59485d0bdef

Deep Sandhu

Never Avoid...
Never avoid the person
who loves you truly...
Because now a days
It's hard to get a true love

©Deep Sandhu #Connections #Love #true_love    gurmeet kaur meet Ravneet kaur Jasvinder kaur Mansa jasvir kaur sidhu

#Connections Love #true_love gurmeet kaur meet Ravneet kaur Jasvinder kaur Mansa jasvir kaur sidhu #ਪਿਆਰ

loader
Home
Explore
Events
Notification
Profile