Nojoto: Largest Storytelling Platform
anjubala6237
  • 131Stories
  • 73Followers
  • 1.4KLove
    10.9KViews

anju bala@tabassum

❤andaz shayrana

  • Popular
  • Latest
  • Video
270c41796ac63a27f5f4b1abf0a6f1b1

anju bala@tabassum

ਬਿਰਹਾ

ਦਰਦ ਅਵੱਲੇ ਦਿਲ ਦੇ ਅੰਦਰ, ਪਰ ਬੁੱਲ੍ਹਾਂ ਤੇ ਚੀਸ ਨਹੀਂ ਏ, 
ਹਿਜਰਾਂ ਵਿੱਚੋਂ ਲੰਘ ਰਹੀ ਹਾਂ, ਕਿੰਝ ਕਹਾਂ ਤਕਲੀਫ ਨਹੀਂ ਏ।

ਹੈ ਮੁਹੱਬਤ ਦੀ ਗੱਲ ਕਰਦਾ ਪਿਆ ਇਹ ਸਾਰਾ ਜ਼ਮਾਨਾ,
ਪਰ ਜਿੰਨੀ ਚੰਗੀ ਦਿਸਦੀ ਦੁਨੀਆ, ਓਨੀ ਤੇ ਸ਼ਰੀਫ ਨਹੀਂ ਏ।

ਮੰਨਿਆ ਇਸ਼ਕ ਆਸਾਨ ਨਈ, ਸੂਈ ਦਾ ਨੱਕਾ ਲੰਘਣਾ ਪੈਂਦਾ,
ਪਰ ਕੋਈ ਆਸ਼ਿਕ ਲੰਘ ਸਕੇ ਨਾ, ਇਹ ਤੇ ਏਨਾ ਬਰੀਕ ਨਹੀਂ ਏ।

ਲੋਕੋ! ਦਿਲ ਦੀ ਜ਼ਰਖੇਜ਼ ਜ਼ਮੀਨ ਤੇ ਇੱਕੋ ਹੀ ਫਸਲ ਉੱਗਦੀ ਏ,
ਨਾਂਅ ਉਸਦਾ ਹੈ ਮੁਹੱਬਤ ਕੋਈ ਰਬੀ ਜਾਂ ਖਰੀਫ਼ ਨਹੀਂ ਏ|

 ਕੈਸੀ ਦਿਲਲਗੀ ਤੇਰੇ ਨਾਲ ਕਿ ਜਗ ਵੈਰੀ ਹੋ ਗਿਆ ਸਾਰਾ, 
ਇਸ ਦੁਨੀਆ ਵਿੱਚ ਕਿੰਝ ਕਹਾਂ ਮੇਰਾ ਕੋਈ ਰਕੀਬ ਨਹੀਂ ਏ|
 
ਇੱਕ ਉਮਰ ਤੱਕ ਹੰਢਾਅ ਕੇ ਬਿਰਹਾ, ਅਸਾਂ ਰੋਗ ਜਿੰਦ ਨੂੰ ਲਾਇਆ,
ਮਾੜੇ ਲੇਖ ਅਸਾਡੇ ਕਿ ਇੱਕ ਦੂਜੇ ਦੀ ਝਲਕ ਨਸੀਬ ਨਹੀਂ ਏ| 

ਲਫ਼ਜ਼ ਮੇਰੇ ਆਵਾਜ਼ ਤੇਰੀ ਗਜ਼ਲ ਮੁਕੰਮਲ ਹੋ ਜਾਂਦੀ ਲੇਕਿਨ,
ਮਿਸਰਿਆ ਦੇ ਰੁਕਨਾਂ ਅੰਦਰ ਦਿਸਦੀ ਕੋਈ ਤਰਤੀਬ ਨਹੀਂ ਏ|

ਪਰਵਾਜ਼ ਭਰ ਕੇ ਤੇਰੇ ਕੋਲ ਆਵਾਂ, ਖੰਭ ਮੇਰੇ ਜੇ ਹੁੰਦੇ ਮਹਿਰਮਾ,
ਪਰ ਤੇਰੇ ਸ਼ਹਿਰ ਆਉਣ ਲਈ ਲੱਭਦੀ ਕੋਈ ਤਰਕੀਬ ਨਹੀਂ ਏ।|
  
ਦਿਲਬਰ ਮੇਰਾ, ਹਮਦਮ ਮੇਰਾ, ਸੁਫਨਿਆਂ 'ਚ ਆਉੰਦਾ ਅਕਸਰ,
ਪਰ ਹਕੀਕੀ ਰੂਪ ਵਿੱਚ ਉਹ ਕਿਉੰ ਤਬੱਸੁਮ ਦੇ ਕਰੀਬ ਨਹੀੰ ਏ।

🖋ਅੰਜੂ ਬਾਲਾ ਤਬੱਸੁਮ

©anju bala@tabassum #ਪੰਜਾਬੀ ਕਵਿਤਾ

#ਪੰਜਾਬੀ ਕਵਿਤਾ #Poetry

यूं तो बेगाने शहर में हमने 
लाखों ही दोस्त बनाए,
मगर अपने शहर का तो दुश्मन भी 
हमें अपना अपना सा लगता है!
🖋तबस्सुम

©anju bala@tabassum #sadak
270c41796ac63a27f5f4b1abf0a6f1b1

anju bala@tabassum

White 
ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ,
ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ,
ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ,
ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ।

🖋ਅੰਜੂ ਬਾਲਾ ਤਬੱਸੁਮ

©anju bala@tabassum #love_shayari Manoj Kumar Charanjeet Singh Dandiwal Bhavna singh Yt Sia ki कहानियां DEVENDRA KUMAR

#love_shayari Manoj Kumar Charanjeet Singh Dandiwal Bhavna singh Yt Sia ki कहानियां DEVENDRA KUMAR

270c41796ac63a27f5f4b1abf0a6f1b1

anju bala@tabassum

ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, 
ਨਾ ਹੀ ਸੁਣਾਈ ਦੇਵੇ, ਹੁਣ ਸ਼ੋਰ ਚਿੱਠੀਆਂ ਦਾ,
ਉਦੋੰ ਇੰਤਜ਼ਾਰ ਇਬਾਦਤ ਹੋ ਨਿਬੜਦਾ ਸੀ,
ਹੁੰਦਾ ਸੀ 'ਤਬੱਸੁਮ' ਜਦੋੰ ਦੌਰ ਚਿੱਠੀਆਂ ਦਾ।
🖋ਅੰਜੂ ਬਾਲਾ ਤਬੱਸੁਮ

©anju bala@tabassum #letters
270c41796ac63a27f5f4b1abf0a6f1b1

anju bala@tabassum

ਮੁਹੱਬਤ ਰਾਸ ਨਹੀੰ ਆਉੰਦੀ,
 ਕਮ ਦਿਲਿਆਂ ਤੇ ਕਾਇਰਾਂ ਨੂੰ,
 ਬੱਸ, ਉਲਫਤ ਜੋਗੇ ਰਹਿ ਗਏ,
ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ।
🖋ਅੰਜੂ ਬਾਲਾ ਤਬੱਸੁਮ

©anju bala@tabassum #Punjabi
270c41796ac63a27f5f4b1abf0a6f1b1

anju bala@tabassum

Year end 2023  हम उस मुल्क के निवासी हैं,
 जहां दारू तो सस्ती हो जाती है
 मगर 
दवा कभी नहीं!

©anju bala@tabassum #YearEnd
270c41796ac63a27f5f4b1abf0a6f1b1

anju bala@tabassum

ਕੌਣ ਕਹਿੰਦਾ ਏ ਕਿ ਮਰਦ ਰੋੰਦੇ ਨਈ,
ਪਲਕਾਂ ਨੂੰ ਹੰਝੂਆਂ ਨਾਲ ਭਿਜੌਂਦੇ ਨਈ,
ਪਥਰਾਈਆਂ ਅੱਖਾਂ ਦੇ ਵਿੱਚ ਸਗੋੰ,
ਉਨ੍ਹਾਂ ਦੇ ਹੰਝੂ ਵੀ ਨੇ ਪਥਰਾਅ ਜਾਂਦੇ,
ਬਾਹਰੋੰ ਮਜ਼ਬੂਤ ਦਿਸਦੇ ਇਨ੍ਹਾਂ ਮਰਦਾਂ ਨੂੰ
ਅੰਦਰੋੰ-ਅੰਦਰੀ ਲੱਖਾਂ ਹੀ ਗ਼ਮ ਖਾ ਜਾਂਦੇ।"

©anju bala@tabassum
  #feelingsad
270c41796ac63a27f5f4b1abf0a6f1b1

anju bala@tabassum

#BaadalBarse
270c41796ac63a27f5f4b1abf0a6f1b1

anju bala@tabassum

 हमने इस कद्र मौक़ूफ़ कर दिए सब क़िस्से,
 मजलिसों में बैठ, कभी क़िस्से सुनाया करते थे,
दिल के शजर से उड़ा दिए हमने वो परिंदे,
 जो कभी उल्फत के नग्मे गुनगुनाया करते थेl

©anju bala@tabassum
  #ballet
loader
Home
Explore
Events
Notification
Profile