Nojoto: Largest Storytelling Platform
devindersingh3411
  • 7Stories
  • 2Followers
  • 36Love
    10Views

Devinder Singh

  • Popular
  • Latest
  • Video
41c1200a8819b4d2cb5ea609e786b66d

Devinder Singh

ਬੰਦ ਦਰਵਾਜ਼ਿਆਂ ਦੀ 
ਕੈਦ ਵਿੱਚ ਰੂਹ ਦੇ,
ਸੁਣ ਲੈਦਾ ਦੁੱਖ,
ਜਿਹੜਾ ਬੈਠਾ ਬਹੁਤ ਦੂਰ ਆ।

©Devinder Singh #MessageToTheWorld
41c1200a8819b4d2cb5ea609e786b66d

Devinder Singh

41c1200a8819b4d2cb5ea609e786b66d

Devinder Singh

ਉਹਨਾ ਕਦਮਾ ਨੂੰ ਸਲਾਮ ਮੇਰਾ,
ਜੋ ਪਾਕੇ ਰੁਤਬੇ ਰੁਕਦੇ ਨਹੀ।
ਉਹ ਜਾਨ ਵਾਰ ਕੇ ਕਰਨ ਹਾਸਿਲ,
ਪਰ ਹਾਰ ਦੇ ਅੱਗੇ ਝੁਕਦੇ ਨਹੀ।

*** ਦਵਿੰਦਰ ਜੱਸਲ ***

©Devinder Singh #apjabdulkalam
41c1200a8819b4d2cb5ea609e786b66d

Devinder Singh

#RajasthanDiwas ਛੱਡਦੇ ਬੰਦਿਆਂ ਤੇਰੀ ਮੇਰੀ,
ਇਹ ਤਨ ਹੋਣਾ ਭਸਮ ਦੀ ਢੇਰੀ,
ਇਹ ਤਨ ਬਣਕੇ ਰਾਖ ਦੀ ਢੇਰੀ
ਉਡਣੀ ਵਿੱਚ ਹਵਾ।
ਕਰਕੇ ਵਾਦਾ ਭੁੱਲਿਆ ਜਿਸ ਨੂੰ
ਉਹਦੇ ਹੀ ਗੁਣ ਗਾ। 
ਓ ਬੰਦਿਆਂ ਉਹਦੇ ਹੀ ਗੁਣ ਗਾ।

©Devinder Singh #Dawinder Jassal
41c1200a8819b4d2cb5ea609e786b66d

Devinder Singh

#RajasthanDiwas ਛੱਡਦੇ ਬੰਦਿਆਂ ਤੇਰੀ ਮੇਰੀ,
ਇਹ ਤਨ ਹੋਣਾ ਭਸਮ ਦੀ ਢੇਰੀ,
ਇਹ ਤਨ ਬਣਕੇ ਰਾਖ ਦੀ ਢੇਰੀ
ਉਡਣੀ ਵਿੱਚ ਹਵਾ।
ਕਰਕੇ ਵਾਦਾ ਭੁੱਲਿਆ ਜਿਸ ਨੂੰ
ਉਹਦੇ ਹੀ ਗੁਣ ਗਾ। 
ਓ ਬੰਦਿਆਂ ਉਹਦੇ ਹੀ ਗੁਣ ਗਾ।

©Devinder Singh #Dawinder jassal
41c1200a8819b4d2cb5ea609e786b66d

Devinder Singh

ਕੁਝ   ਕਰਿਆ  ਮੰਜ਼ਿਲ  ਮਿਲਣੀ   ਏ,
ਤੂੰ  ਚੱਲਦਾ ਰਹਿ , ਵੱਸ  ਹਾਰ ਨਾ ਮੰਨ।

ਇਹ  ਜ਼ਿੰਦਗੀ   ਤੋਹਫ਼ਾ  ਕੁਦਰਤ  ਦਾ,
ਸਫ਼ਲ  ਬਣਾ , ਕੋਈ  ਭਾਰ  ਨਾ  ਮੰਨ।

ਤੋਹਮਤਾ ,  ਤਾਹਨੇ  , ਲੱਖਾਂ  ਮਿਲਣਗੇ,
ਗਲ਼  ਚੋਂ  ਲਾਹ ,  ਸ਼ਿੰਗਾਰ  ਨਾ  ਮੰਨ।

ਲੱਖਾਂ  ਤੈਨੂੰ  ਭਟਕਾਉਣਗੇ   ਰਸਤਿਓਂ,
ਦਿਲ  ਦੀ  ਸੁਣ , ਤਕਰਾਰ  ਨਾ  ਮੰਨ।

ਲੈ ਹੱਥ ਮਸ਼ਾਲਾਂ , ਤੇ  ਸਫ਼ਲ ਕਰ ਪੈਂਡੇ,
ਤੂੰ  ਜੁਗਨੂੰ  ਬਣ , ਅੰਧਕਾਰ ਨਾ ਮੰਨ।

ਦੁੱਖਾਂ  ਤੋਂ  ਸਿੱਖ ,  ਉਠ   ਕੇ   ਖੜਨਾ,
ਖੁਦ ਨੂੰ ਗ਼ਮ ਦਾ , ਫ਼ਨਕਾਰ ਨਾ ਮੰਨ।

ਲੜ  ਜ਼ਿੰਦਗੀ  ਸੰਗ  ਯੋਧਾ  ਬਣ  ਕੇ,
ਤੂੰ ਹੱਕ ਲੈਣਾ , ਅਧਿਕਾਰ  ਨਾ  ਮੰਨ।

ਪਰਲੇ  ਪਾਰ  ਮਿਲੂ  ਪਾਕ   ਮੁਹੱਬਤ,
ਤਰ  ਕੇ  ਜਾਹ , ਮੱਝਧਾਰ  ਨਾ  ਮੰਨ।

ਅਨਹਦ ਵੱਜਦੀ ਦਿਲ ਵਿੱਚ  ਧੁਨ ਜੋ,
ਤੂੰ  ਸੁਣ  ਉਸ  ਨੂੰ , ਹੰਕਾਰ  ਨਾ ਮੰਨ।

ਤੂੰ ਕਰਮ ਵਿਧਾਤਾ,ਜ਼ਿੰਦਗੀ ਲਿਖ ਖੁਦ,
ਦਵਿੰਦਰ ਜੱਸਲਾ, ਉਪਕਾਰ ਨਾ ਮੰਨ।

*** ਦਵਿੰਦਰ ਜੱਸਲ ***

©Devinder Singh # ਹਾਰ ਨਾ ਮੰਨ

# ਹਾਰ ਨਾ ਮੰਨ

41c1200a8819b4d2cb5ea609e786b66d

Devinder Singh

#RajasthanDiwas ਕੁਝ   ਕਰਿਆ  ਮੰਜ਼ਿਲ  ਮਿਲਣੀ   ਏ,
ਤੂੰ  ਚੱਲਦਾ ਰਹਿ , ਵੱਸ  ਹਾਰ ਨਾ ਮੰਨ।

ਇਹ  ਜ਼ਿੰਦਗੀ   ਤੋਹਫ਼ਾ  ਕੁਦਰਤ  ਦਾ,
ਸਫ਼ਲ  ਬਣਾ , ਕੋਈ  ਭਾਰ  ਨਾ  ਮੰਨ।

ਤੋਹਮਤਾ ,  ਤਾਹਨੇ  , ਲੱਖਾਂ  ਮਿਲਣਗੇ,
ਗਲ਼  ਚੋਂ  ਲਾਹ ,  ਸ਼ਿੰਗਾਰ  ਨਾ  ਮੰਨ।

ਲੱਖਾਂ  ਤੈਨੂੰ  ਭਟਕਾਉਣਗੇ   ਰਸਤਿਓਂ,
ਦਿਲ  ਦੀ  ਸੁਣ , ਤਕਰਾਰ  ਨਾ  ਮੰਨ।

ਲੈ ਹੱਥ ਮਸ਼ਾਲਾਂ , ਤੇ  ਸਫ਼ਲ ਕਰ ਪੈਂਡੇ,
ਤੂੰ  ਜੁਗਨੂੰ  ਬਣ , ਅੰਧਕਾਰ ਨਾ ਮੰਨ।

ਦੁੱਖਾਂ  ਤੋਂ  ਸਿੱਖ ,  ਉਠ   ਕੇ   ਖੜਨਾ,
ਖੁਦ ਨੂੰ ਗ਼ਮ ਦਾ , ਫ਼ਨਕਾਰ ਨਾ ਮੰਨ।

ਲੜ  ਜ਼ਿੰਦਗੀ  ਸੰਗ  ਯੋਧਾ  ਬਣ  ਕੇ,
ਤੂੰ ਹੱਕ ਲੈਣਾ , ਅਧਿਕਾਰ  ਨਾ  ਮੰਨ।

ਪਰਲੇ  ਪਾਰ  ਮਿਲੂ  ਪਾਕ   ਮੁਹੱਬਤ,
ਤਰ  ਕੇ  ਜਾਹ , ਮੱਝਧਾਰ  ਨਾ  ਮੰਨ।

ਅਨਹਦ ਵੱਜਦੀ ਦਿਲ ਵਿੱਚ  ਧੁਨ ਜੋ,
ਤੂੰ  ਸੁਣ  ਉਸ  ਨੂੰ , ਹੰਕਾਰ  ਨਾ ਮੰਨ।

ਤੂੰ ਕਰਮ ਵਿਧਾਤਾ,ਜ਼ਿੰਦਗੀ ਲਿਖ ਖੁਦ,
ਦਵਿੰਦਰ ਜੱਸਲਾ, ਉਪਕਾਰ ਨਾ ਮੰਨ।

*** ਦਵਿੰਦਰ ਜੱਸਲ ***

©Devinder Singh # ਹਾਰ ਨਾ ਮੰਨ

# ਹਾਰ ਨਾ ਮੰਨ #RajasthanDiwas


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile