Nojoto: Largest Storytelling Platform
ramandeepgill4016
  • 38Stories
  • 74Followers
  • 470Love
    2.9KViews

Vicky wanted

ਵਜ੍ਹਾ ਮੱਤ ਪੁੱਛਣਾ ਲਿਖਣੇ ਕੇ ਪੀਛੇ ਕੀ, ਲਫ਼ਜੋੰ ਮੈ ਢੂਡ ਲੇਨਾ ਕਹਾਣੀ ਹਮਾਰੇ ਟੂਟਨੇ ਕੀ।।

  • Popular
  • Latest
  • Video
50a7614efd88ebb378fa99ec401fb4f9

Vicky wanted

ਧੰਨਵਾਦ ਜੀ

©Vicky wanted  Anupriya  –Varsha Shukla  Barkha  Sakshi Dhingra  Sudha Tripathi  Hinduism

Anupriya –Varsha Shukla Barkha Sakshi Dhingra Sudha Tripathi Hinduism #ਭਗਤੀ

50a7614efd88ebb378fa99ec401fb4f9

Vicky wanted

ਰੁੱਖ

ਇਹ ਧਰਤੀ ਬਿੱਲਕੁਲ ਸੁੰਨੀ ਸੀ,
ਰੁੱਖ ਧਰਤੀ ਦਾ ਸ਼ਿੰਗਾਰ ਬਣੇ।
ਜਦ ਸਾਨੂੰ ਬੜੀ ਜਰੂਰਤ ਸੀ,
ਰੁੱਖ ਸਾਡੇ ਪਾਲਣਹਾਰ ਬਣੇ।
ਤਨ ਢਕਣੇ ਲਈ ਪੱਤੇ ਦਿੱਤੇ,
ਖਾਵਣ ਲਈ ਦਿੱਤੇ ਫਲ ਸਾਨੂੰ।
ਸੀ ਜੀਣਾ ਮੁਸ਼ਕਿਲ ਅੱਜ ਸਾਡਾ,
ਰੁੱਖਾ ਨੇ ਦਿੱਤਾ ਕੱਲ੍ਹ ਸਾਨੂੰ।
ਰੱਖਿਆਂ ਨਹੀਓ ਕੁਝ ਆਪਣੇ ਲਈ,
ਦੇ ਦਿੱਤਾ ਆਪਣਾਂ ਸਭ ਸਾਨੂੰ।
ਜਦ ਸਰਦੀ ਦੇ ਵਿੱਚ ਠਰੇ ਅਸੀ,
ਇਹਨਾਂ ਕਿਹਾ ਲਗਾ ਲੈ ਅੱਗ ਸਾਨੂੰ।
ਖੁਦ ਝੱਲਕੇ ਧੁੱਪਾ ਜੇਠ ਦੀਆਂ,
ਸਾਨੂੰ ਛਾਵੇਂ ਬਿਠਾਇਆਂ ਰੁੱਖਾਂ ਨੇ।
ਕਦੇ ਮੱਥੇ ਤਿਉੜੀ ਨਹੀਂ ਪਾਈ,
ਸਾਨੂੰ ਸੀਨੇ ਲਾਇਆਂ ਰੁੱਖਾਂ ਨੇ।
ਕੁਝ ਘਟ ਨਹੀਓ ਜਾਣਾਂ ਤੇਰਾ,
ਰੁੱਖਾਂ ਨੂੰ ਪਾਣੀ ਪਾਇਆਂ ਕਰ।
ਜੇ ਰੁੱਖਾਂ ਦੇ ਨਾਲ ਪਿਆਰ "ਵਿੱਕੀ",
ਹਰ ਮਹੀਨੇ ਦੋ ਰੁੱਖ ਲਾਇਆਂ ਕਰ।

©Vicky wanted #Exploration  –Varsha Shukla  Anupriya  Sakshi Dhingra  Pooja Udeshi  Sudha Tripathi

#Exploration –Varsha Shukla Anupriya Sakshi Dhingra Pooja Udeshi Sudha Tripathi #ਕੋਟਸ

50a7614efd88ebb378fa99ec401fb4f9

Vicky wanted

ਮੌਤ                    

ਜਦ ਦੁਨੀਆਂ ਤੋਂ ਰੁਕਸਤ ਹੋਣਾ, 
ਜੱਗ ਉੱਤੇ ਮੁੜਕੇ ਨਹੀਂ ਆਉਣਾਂ। 
ਮਿੱਟੀ ਵਿੱਚੋਂ ਜਨਮ ਲਿਆ ਤੂੰ,
ਮੁੜ ਮਿੱਟੀ ਵਿੱਚ ਮਿੱਟੀ ਹੋਣਾ।
ਜਿੰਨ੍ਹਾ ਉੱਪਰ ਮਾਣ ਕਰੇ ਤੂੰ,
ਉਹਨਾ ਦੇਖਣ ਤੱਕ ਨਹੀਂ ਆਉਣਾਂ।
ਰੁਸ ਜਾਣਾ ਤੈ ਦੁਨੀਆਂ ਨਾਲੋਂ,
ਨਹੀ ਕਿਸੇ ਨੇ ਆਣ ਮਨਾਉਣਾ।
ਸੁੱਚਾ ਨਹਾਉਣਾ ਦੋ ਵਾਰੀ ਦਾ,
ਇੱਕ ਜੰਮਿਆਂ ਇੱਕ ਮਰਕੇ ਨਹਾਉਣਾ।
ਨਾਮ ਧਿਆ ਲੈ ਉਸ ਮਾਲਕ ਦਾ,
ਜੋ ਹੈ ਤੇਰੇ ਨਾਲ ਖਲੋਣਾ।
ਚੰਗੇ ਕ੍ਰਮ ਕਰੀ ਜਾ ਬੰਦੇ,
ਹਿਸਾਬ ਤੇਰੇ ਕਰਮਾਂ ਦਾ ਹੋਣਾ।
ਅਮਰ ਨਹੀ ਕੋਈ ਏਥੇ "Vicky",
ਮੌਤ ਭੈੜੀ ਨੇ ਸਭ ਨੂੰ ਆਉਣਾਂ।
ਮੌਤ ਭੈੜੀ ਨੇ ਸਭ ਨੂੰ ਆਉਣਾਂ।।

©Vicky wanted #Death  –Varsha Shukla  Sakshi Dhingra  Sudha Tripathi  Pooja Udeshi  Anshu writer   ਜੀਵਨ ਅਤੇ ਮੌਤ

#Death –Varsha Shukla Sakshi Dhingra Sudha Tripathi Pooja Udeshi Anshu writer ਜੀਵਨ ਅਤੇ ਮੌਤ

50a7614efd88ebb378fa99ec401fb4f9

Vicky wanted

तारे  ਜਾਨ ਨਾਲੋ ਵੱਧ ਉਹਨੂੰ ਕੀਤਾ ਮੈ ਪਿਆਰ,
ਉਹਨੇ ਕੀਤਾ ਹੀ ਨਾਂ ਮੇਰੇ ਉੱਤੇ ਭੋਰਾ ਇਤਬਾਰ।
ਮੇਰੇ ਪਿਆਰ ਉੱਤੇ ਉਹਨੂੰ ਆਇਆ ਨਾਂ ਯਕੀਨ,
ਅਸੀਂ ਜਿੰਦਗੀ ਗੁਆਂ ਲਈ ਯਾਰੋ ਅੱਖਾਂ ਕਰ ਚਾਰ ।
ਹਾਰਿਆ ਨਾਂ ਕਦੇ ਜੋ ਸੀ ਜਿੱਤਣੇ ਦਾ ਸ਼ੌਕੀ,
ਓਹੀ ਗਿਆ ਅੱਜ ਆਪਣੇ ਸੱਜਣ ਹੱਥੋ ਹਾਰ ।
ਜੇ ਉਹ Vicky ਦੇ ਪਿਆਰ ਦਾ ਯਕੀਨ ਕਰ ਲੈਂਦਾ,
 ਦਿੰਦਾ ਅੰਬਰਾਂ ਦੇ ਤਾਰੇ ਉਹਦੇ ਪੈਰਾਂ ਚ. ਖਿਲਾਰ।

©Vicky wanted  ਆਸ਼ਕੀ ਪੰਜਾਬੀ ਸ਼ਾਇਰੀ  ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Anshu writer  –Varsha Shukla  Sakshi Dhingra  Sudha Tripathi  Anuradha Sharma

ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Anshu writer –Varsha Shukla Sakshi Dhingra Sudha Tripathi Anuradha Sharma

50a7614efd88ebb378fa99ec401fb4f9

Vicky wanted

#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra

love Anshu writer –Varsha Shukla Sudha Tripathi Anupriya Sakshi Dhingra #ਸ਼ਾਇਰੀ #_ਇਸ਼ਕੇ_ਦਾ_ਮਾਲੀ

50a7614efd88ebb378fa99ec401fb4f9

Vicky wanted

#_ਉੱਚੀ_ਮਾਰ_ਉਡਾਰੀ_ਤੂੰ

ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ,
ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। 
ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ,
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ।

ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ,
ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ।
ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ।
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, 
ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। 
ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, 
ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। 
ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਲੇਖਕ :- ਵਿੱਕੀ ਬਲਾਹੜ ਮਹਿਮਾ
ਜਿਲ੍ਹਾ :- ਬਠਿੰਡਾ

©Vicky wanted #GoldenHour
50a7614efd88ebb378fa99ec401fb4f9

Vicky wanted

#HeartfeltMessage
50a7614efd88ebb378fa99ec401fb4f9

Vicky wanted


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile