Nojoto: Largest Storytelling Platform
jodhdeharka5602
  • 53Stories
  • 79Followers
  • 264Love
    260Views

jodh deharka

  • Popular
  • Latest
  • Video
65ae4a064d482f548277f5342da1119c

jodh deharka

my village

my village #शायरी

65ae4a064d482f548277f5342da1119c

jodh deharka

ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ,
ਜੋ ਕੁਝ ਸਮੇਂ ਬਾਅਦ,
 ਪਰਵਾਸੀ ਪੰਛੀਆਂ ਵਾਂਗੂੰ,
ਜਿੰਦਗੀ ਦੇ ਪੱਤਣਾਂ ਤੋਂ ਉੱਡ ਜਾਂਦੇ ਨੇ,
ਪਰ ਰੂਹ ਦੇ ਲਿਬਾਸਾਂ 'ਤੇ,
ਆਪਣੇ ਦਾਗ ਛੱਡ ਜਾਂਦੇ ਨੇ
🖋️🖋️ਜੋਧ ਦੇਹੜਕਾ ਹੋਲੀ ਦੇ ਰੰਗ

ਹੋਲੀ ਦੇ ਰੰਗ #ਕਵਿਤਾ

65ae4a064d482f548277f5342da1119c

jodh deharka

#delhiriots ਦਿੱਲੀ ਕੱਲ੍ਹ ਤੇ ਅੱਜ #delhiriots #ਦਿੱਲੀਦੰਗੇ

ਦਿੱਲੀ ਕੱਲ੍ਹ ਤੇ ਅੱਜ #DelhiRiots #ਦਿੱਲੀਦੰਗੇ

65ae4a064d482f548277f5342da1119c

jodh deharka

ਸਾਹਾਂ ਦੇ ਮੇਲੇ
ਸਾਹਾਂ ਦੇ ਨੇ ਚਾਰ ਦਿਨਾਂ ਦੇ ਮੇਲੇ,
ਮੇਲਿਅਾਂ ਦੇ ਵਿੱਛੜਣ ਦੀ ਰੱਖ ਤਿਅਾਰੀ।
ਜਦ ੳੁੱਡ ਗਿਅਾ ਭੌਰ ਪਿੰਜਰੇ 'ਚੋਂਂ,
ਫਿਰ ਵੰਡੀ ਜਾੳੂ ਜਾੲਿਦਾਦ ਵੀ ਸਾਰੀ। 
ਅਾਪਣੇ ਹੀ ਛੱਡ ਤੈਨੂੰ ਮੜ੍ਹੀਅਾਂ 'ਚ,
ਕੋੲੀ ਸੁੱਕੀ ਟਾਹਣੀ ਤੋੜ ਅਾੳੁਣਗੇ।
ਤੇਰੀ ਅੰਤਿਮ ਅਰਦਾਸ ੳੁੱਤੇ,
ਤੇਰੇ ਸੋਹਲੇ ਸਪੀਕਰ 'ਚ ਸੁਣਾਉਣਗੇ।
ਤੇਰੇ ਕਿਸੇ ਖਾਸ ਨੇ ਵੀ ਮੰਣਨਾ,
ਸਤਿਗੁਰੂ ਦਾ ਵਰਤਾਇਆ ਭਾਣਾ ਏ।
ਉਹਦੇ ਚੇਤਿਆਂ ਵਿਚੋਂ ਵੀ,
ਇੱਕ ਦਿਨ ਜੋਧ ਤੂੰ ਵਿੱਸਰ ਜਾਣਾ ਏ।
🖋️🖋️ਜੋਧ ਦੇਹੜਕਾ ਸਾਹਾਂ ਦੇ ਮੇਲੇ #truthoflife #lifeway

ਸਾਹਾਂ ਦੇ ਮੇਲੇ #truthoflife #lifeway #ਕਵਿਤਾ

65ae4a064d482f548277f5342da1119c

jodh deharka

ਗਾਇਕਾਂ ਬਾਰੇ
ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂਦਾ,
ਕੋੲੀ ਮੂਸੇਵਾਲੇ ਦੇ ਨਾਂ ਦੀ ਝੰਡੀ ਝੁਲਾੲੀ ਫਿਰਦਾ।
ਕੋੲੀ ਸੁਣਦਾ ੲੇ ਕਰਨ ਅੌਜਲੇ ਦੇ ਗੀਤਾਂ ਨੂੰ,
ਕੋੲੀ ਸਿੰਗੇ ਦੇ ਲੲੀ ਸਿੰਙ ਹਰ ਥਾਂ ਫਸਾੲੀ ਫਿਰਦਾ।
ਕੋੲੀ ਵਿਰਲਾ ਹੀ ਸਮਝੇ ਸਰਤਾਜ਼ ਦੇ ਹਰਫ਼ਾਂ ਨੂੰ,
ਕੋੲੀ ਕਨਵਰ ਦੇ ਤੂੰਬੇ ਦੀ ਦਿੰਦਾ ਦੁਹਾਈ ਫਿਰਦਾ।
ਕੋਈ ਸੁਣਦਾ ਪੰਮੇ ਦੇ ਗਾਏ ਲੋਕ ਤੱਥਾਂ ਨੂੰ,
ਕੋਈ ਸਰਾਬ ਦੀਆਂ ਟੋਨਾਂ ਹੀ ਬਣਾਈ ਫਿਰਦਾ।
ਕੋਈ ਗਾਵੇ ਸੌਕ ਨਾਲ ਮਰਜਾਣੇ ਦੇ ਛੱਲੇ ਨੂੰ,
ਕੋਈ ਮਾਣਕ ਦੀਆਂ ਕਲੀਆਂ ਰਟਾਈ ਫਿਰਦਾ।
ਕੋਈ ਨਾਮ ਵਿੱਚ ਏ. ਬੀ. ਸੀ. ਲਾਉਂਦਾ ਏ,
ਕੋਈ ਜੋਧ ਪਾਕਿਸਤਾਨੀ ਬੋਲ ਚੁਰਾਈ ਫਿਰਦਾ।
🖋️🖋️ਜੋਧ ਦੇਹੜਕਾ #Past
65ae4a064d482f548277f5342da1119c

jodh deharka

ਕਮਲੀੲੇ!
ੲਿਹ ਕੀ ਕਹਿਰ ਤੂੰ ਗੁਜਾਰਦੀ ਫਿਰਦੀ ੲੇ
ਸਾਨੂੰ ਗੱਲਾਂ ਬਾਤਾਂ 'ਚ ਟਾਲਦੀ ਫਿਰਦੀ ੲੇ
ਜਿੳੁਂਦੇ ਜੀਅ ਸੂਲੀ 'ਤੇ ਚਾੜ੍ਹਦੀ ਫਿਰਦੀ ੲੇ
ਕਮਲੀੲੇ!
ੲਿੱਕ ਦਿਨ ਮੁੜ ੳੁਨ੍ਹਾਂ ਰਾਹਾਂ 'ਤੇ ਅਾਵੇਂਗੀ
ਸਾਨੂੰ ਫਿਰ ੳੁੱਥੇ ਮੌਜੂਦ ਨਾ ਤੂੰ ਪਾਵੇਂਗੀ
ਅਾਪਣੀ ਕਿਸਮਤ ਨੂੰ ਬੜਾ ਪਛਤਾਵੇਂਗੀ
ਕਮਲੀੲੇ!
ਅਸੀਂ ੳੁਨ੍ਹੀ ਰਾਹੀਂ ਚਲੇ ਜਵਾਂਗੇ
ਜਿਥੋਂ ਵਾਪਸ ਨਾ ਕਦੇ ਅਾਵਾਂਗੇ
ਜੋਧ ਤੈਨੂੰ ਤਾਰੇ ਬਣ ਦਿਖਾਵਾਂਗੇ
🖋️🖋️ਜੋਧ ਦੇਹੜਕਾ #SAD #ਕਮਲੀਏ

#SAD #ਕਮਲੀਏ #ਸ਼ਾਇਰੀ

65ae4a064d482f548277f5342da1119c

jodh deharka

ਕਰਦੇ ਸੀ ਹਵਾ ਜਿਹੜੇ ੳੁਹਨਾਂ ਦੀ ਹਵਾ ਕੱਢੀ ਅਾ।
ਮੰਜ਼ਿਲ ਸਾਡੀ ੳੁਹਨਾਂ ਦੀ ਸੋਚ ਤੋਂ ਵੀ ਵੱਡੀ ਅਾ।
ਬਿਨ ਮਿਹਨਤਾਂ ਦੇ ਕੋੲੀ ਟੀਸੀ ੳੁੱਤੇ ਪਹੁੰਚੇ ਨਾ।
ਤੀਰ ਤੁੱਕੇ ਨਾਲ ਟਿਕਾਣੇ ਲੱਗੇ ਕੋੲੀ ੲਿਹ ਸੋਚੇ ਨਾ।
ਦਿਨ ਰਾਤ ੲਿੱਕ ਕੀਤਾ ਕਾਮਯਾਬ ਹੋਣ ਲੲੀ।
ਖੁੱਲੀਅਾਂ ਅੱਖਾਂ ਨਾਲ ਦੇਖੇ ਖੁਅਾਬ ਪਾੳੁਣ ਲੲੀ।
ਠੱਲੇ ਅਾ ਤੂਫਾਨ ਅਸੀਂ ਹਾਸਿਅਾਂ ਨਾਲ ਤੰਗੀ ਦੇ।
ਰਜ਼ਾ ਦੀ ਮਹਿੰਦੀ ਨਾਲ ਕਿਸਮਤ ਦੇ ਹੱਥ ਰੰਗੀ ਦੇ।
ਕੋੲੀ ੲਿਹ ਨਾ ਸੋਚੇ ਜੋਧ ਟਿਕ ਕੇ ਬਹਿ ਜਾਵਾਂਗੇ।
ਅਾਪਣੇ ਜਨੂੰਨ ਲੲੀ ਖੱਪਰਾਂ ਨਾਲ ਖਹਿ ਜਵਾਂਗੇ।
✒✒jodh deharka #success #jealous
65ae4a064d482f548277f5342da1119c

jodh deharka

ੲਿਨਸਾਨ ਪਰਮਾਤਮਾਂ ਨੂੰ...

ਤੂੰ ਕਿੱਥੇ ਜਾ ਕੇ ਬੈਠ ਗਿਅਾ,
ਅਸੀਂ ਤੈਨੂੰ ਲੱਭਦੇ ਫਿਰਦੇ ਹਾਂ।
ਤੇਰੇ ਬਣਾੲੇ ਭਵਸਾਗਰ ਦੇ,
ਵਿਚਕਾਰ ਡੁੱਬਦੇ ਫਿਰਦੇ ਹਾਂ।

ਪਰਮਾਤਮਾਂ ੲਿਨਸਾਨ ਨੂੰ...

ਪਹਿਲਾਂ ਅਾਪਣੇ ਅਾਪ ਨੂੰ ਲੱਭ,
ਫਿਰ ਮੈਨੂੰ ਲੱਭਣ ਅਾਵੀਂ।
ਅਾਪਣੇ ਲਾਲਚ ਨੂੰ ਤਿਅਾਗ,
ਭਵਸਾਗਰ ਲੰਘਣ ਅਾਵੀਂ।
✒✒ਜੋਧ ਦੇਹੜਕਾ ਪਰਮਾਤਮਾਂ

ਪਰਮਾਤਮਾਂ #ਕਵਿਤਾ

65ae4a064d482f548277f5342da1119c

jodh deharka

 #ਜੋਧਦੇਹੜਕਾ #jodhdeharka #socialmedia #smartphones #online #internet #damage #sociallife
65ae4a064d482f548277f5342da1119c

jodh deharka

 ਹਾਰਾਂ ਦੇ ਹਾਰ #ਜੋਧਦੇਹੜਕਾ #jodhdeharka #bhagwan #ਹਾਰਾਂ

ਹਾਰਾਂ ਦੇ ਹਾਰ #ਜੋਧਦੇਹੜਕਾ #jodhdeharka #Bhagwan #ਹਾਰਾਂ #nojotophoto #ਕਵਿਤਾ

loader
Home
Explore
Events
Notification
Profile