Nojoto: Largest Storytelling Platform
kanwaljitbhullar8270
  • 490Stories
  • 500Followers
  • 3.9KLove
    1.7KViews

Kanwaljit Bhullar

Ex Army, Punjabi & Hindi poet. Three books published : Kiran Vihuna Suraj in Punjabi Takih Sanad Rahe in Punjabi Kabhi Aana Zindagi in Hindi

  • Popular
  • Latest
  • Repost
  • Video
c9b4ba3eba95684295437dd981f7f809

Kanwaljit Bhullar

White ਤੂੰ ਕਿਹਾ ਸੀ
"ਰਾਕਸ਼ ਬੁਰੇ ਨਹੀਂ ਹੁੰਦੇ
ਇਨਸਾਨਾਂ ਅੰਦਰ ਲੁਕੇ
ਰਾਕਸ ਬੜੇ ਭਿਆਨਕ ਹੁੰਦੇ ਹਨ" 
ਮੈਂ ਪੁੱਛਿਆ ਸੀ-
"ਕਿਵੇਂ?" 
"ਵੇਖ ਲੈ", ਤੂੰ ਕਿਹਾ
"ਮੈਂ ਜੋ ਕਹਿਣ ਲੱਗੀ ਆਂ
ਭਰੋਸਾ ਕਰੇਂਗਾ" 
ਮੇਰੀ ਹਾਂ ਤੇ ਤੂੰ ਪ੍ਰਵਚਨ ਕੀਤੇ ਸਨ-
"ਰਾਵਣ ਨੇ ਸੀਤਾ ਨੂੰ ਕਿਡਨੈਪ ਕੀਤਾ
ਪਰ ਸੀਤਾ ਨੂੰ ਮਗਰੋਂ ਹੱਥ ਤੱਕ ਨਹੀਂ ਲਾਇਆ
ਫੇਰ ਵੀ ਸ੍ਰੀ ਰਾਮ ਨੇ ਜੋ ਭਗਵਾਨ ਸੀ
ਉਸਨੇ ਸੀਤਾ ਨੂੰ ਜੋ ਚੌਦਾਂ ਸਾਲ
ਓਹਦੇ ਨਾਲ ਬਨਵਾਸ ਭੋਗਦੀ ਰਹੀ
ਉਸਨੂੰ ਫੇਰ ਜੰਗਲੀਂ ਭੇਜ ਦਿੱਤਾ
ਫੇਰ ਦੱਸ ਰਾਕਸ਼ ਕੌਣ ਸੀ?"

©Kanwaljit Bhullar #Dussehra
c9b4ba3eba95684295437dd981f7f809

Kanwaljit Bhullar

ਖੁਸ਼ੀ ਦੇ ਨਾ ਦੇ ਤੂੰ ਪ੍ਰੇਸ਼ਾਨੀਆਂ ਤਾਂ ਦੇ

ਮਿਲੇਂ ਨਾ ਮਿਲੇਂ ਤੂੰ ਹੈਰਾਨੀਆਂ ਤਾਂ ਦੇ

ਵਾਅਦੇ ਕੀਤੇ ਜੋ ਤੂੰ ਭੁੱਲ ਜਾ ਬੇਸ਼ੱਕ 

ਉਨ੍ਹਾਂ 'ਚ ਲੁਕੀਆਂ ਸ਼ੈਤਾਨੀਆਂ ਤਾਂ ਦੇ

ਮੈਂ ਤਾਂ ਝਰਨਾ ਹਾਂ ਰਵਾਂ ਰਵੀਂ ਡਿੱਗ ਜਾਵਾਂਗਾ 

ਪਰ ਜ਼ਮੀਨਾਂ ਨੂੰ ਇਹ ਤਾਂ ਕਹਿ ਜਾਵਾਂਗਾ 

ਵਹਿੰਦੇ ਪਾਣੀ ਕਦੀ ਵਫਾ ਨਹੀਂ ਕਰਦੇ

ਐ ਜ਼ਮੀਨ ਕੁਝ ਬੇਈਮਾਨੀਆਂ ਤਾਂ ਦੇ

~ਕੰਵਲਜੀਤ ਭੁੱਲਰ

©Kanwaljit Bhullar #ਮਨੋਵੇਗ

#ਮਨੋਵੇਗ #ਸ਼ਾਇਰੀ

c9b4ba3eba95684295437dd981f7f809

Kanwaljit Bhullar

White ना पूछो 
उन रस्तों का हाल
बिन तेरे 
सब सूने सूने
अब चलता हूं 
जब उन पर मैं
ना जाने क्यों 
आयें तेरे ख्याल

वृक्षों पर लिखे थे 
जो अपने नाम
नाम क्या अब तो 
वृक्ष ही कट गए
सड़कों के नीचे 
पैरों के निशां दब गए
उम्र बीत गई अब तो
तुमने तो आना था 
वर्षों पहले 
इक शाम

©Kanwaljit Bhullar #Road
c9b4ba3eba95684295437dd981f7f809

Kanwaljit Bhullar

Person's Hands Sun Love ਜਿਸ ਰੁੱਤ ਵਿੱਚ ਅਸੀਂ ਦਿਲ ਨੂੰ ਲਾਈਆਂ
ਓਹ ਰੁੱਤ ਅੱਜਕਲ ਜਲਾਵਤਨ ਹੈ...!
ਕਦੀ ਮੁੜ ਆਵੇਗੀ ਓਹ ਖੌਰੇ -
ਕਿੰਨਾ ਝੂਠਾ ਸਾਡਾ ਭਰਮ ਹੈ...!
ਸਾਡੀਆਂ ਅੱਖਾਂ ਬਿੱਲਕੁੱਲ ਵਿਭੀਸ਼ਨ
ਦੱਸ ਦੇਣ ਕਿ ਖੁਸ਼ੀਆਂ ਨਿਰਾ ਰੁਦਨ ਹੈ!
ਹਰ ਹਾਸੇ ਪਿੱਛੇ ਸਾਡੇ ਅੱਥਰੂ ਲੁਕਿਆ
ਕੇਹੀ ਸਜ਼ਾ ਦਾ ਹੋਇਆ ਹੁਕਮ ਹੈ...!
ਵਿੱਚ ਮੰਝਧਾਰ ਗਿਆ ਤੂੰ ਛੱਡ, ਪਰ
ਦੋਸ਼ ਨਦੀ ਸਿਰ ਇਹ ਜ਼ੁਲਮ ਹੈ..!
ਸੁਪਨੇ ਵਿੱਚ ਵੀ ਤ੍ਰਹਿ ਉਠਦਾ ਏਂ
ਹੋਇਆ ਹੋਣੈ ਕੋਈ ਭੈੜਾ ਕਰਮ ਹੈ..! 

~ਕੰਵਲਜੀਤ ਭੁੱਲਰ

©Kanwaljit Bhullar #sunlove
c9b4ba3eba95684295437dd981f7f809

Kanwaljit Bhullar

ਏਸ ਤੋਂ ਪਹਿਲਾਂ ਮੈਂ ਆਪਣੀ 
ਬਿਰਹੋਂ ਦੀ ਪੀੜ ਦਾ ਨਾਂ
ਆਦਤ ਰੱਖ ਲਵਾਂ
ਤੂੰ ਮੈਨੂੰ ਮੇਰੀ ਦਹਿਲੀਜ਼ 'ਤੇ
ਮਹਿਸੂਸ ਹੋ ਕੇ ਵਿਖਾ
ਮੈਂ ਆਪਣੀ ਪੀੜ' ਚੋਂ
ਜ਼ਖਮ ਪੁੰਗਰਦਿਆਂ ਵੇਖਣਾ ਹੈ!!!

~ਕੰਵਲਜੀਤ ਭੁੱਲਰ

©Kanwaljit Bhullar #Apocalypse
c9b4ba3eba95684295437dd981f7f809

Kanwaljit Bhullar

ਅੱਖੀਆਂ ਪੂੰਝੀਆਂ
ਹੱਥ ਸਲ੍ਹਾਬੇ ਗਏ
ਹੱਥਾਂ ਵੱਲ ਤੱਕਿਆ
ਅੱਖੀਆਂ ਤੱਕਿਆ
ਹੱਸ ਪਈਆਂ
ਅਖੇ -
"ਕੀ ਲਿਖਿਐ ਸਾਡੇ ਪਾਣੀਆਂ?"
"ਵਿਛੋੜੇ ਦੀ ਅੱਗ!" - ਹੱਥਾਂ ਕਿਹਾ
~ਕੰਵਲਜੀਤ ਭੁੱਲਰ

©Kanwaljit Bhullar
  #Affection
c9b4ba3eba95684295437dd981f7f809

Kanwaljit Bhullar

दशहरे की आज इतनी
शुभकामनाएं मिलीं कि
मुझे वहम सा हो गया
शायद
रावण को 
मैने ही मारा हो
😂🤣

©Kanwaljit Bhullar #happydussehra
c9b4ba3eba95684295437dd981f7f809

Kanwaljit Bhullar

समय निकालो
अपने लिए भी जीने का
जिस हाल में भी हो
देखना बहुत सकूं मिलेगा
वर्ना
मुस्कराने के लिए भी
तरस जाओगे...

©Kanwaljit Bhullar #samay
c9b4ba3eba95684295437dd981f7f809

Kanwaljit Bhullar

ਗੁਆਚੇ ਲੋਕ

ਨਾ ਕਹਿ ਪਰ ਮੈਂ ਸੁਣ ਲਿਆ
ਤੇਰੀਆਂ ਅੱਖਾਂ ਜੁ ਬੋਲਦੀਆਂ ਨੇ
ਤੇਰੀ ਚੁੱਪ ਨੂੰ ਮੈਂ ਪੜ੍ਹਣਾ ਸਿੱਖ ਲਿਆ ਹੈ
ਕੱਲ ਜਦੋਂ ਤੂੰ ਬਹੁਤ ਹੱਸੀ ਸੀ
ਦਰਅਸਲ ਓਦੋਂ ਤੂੰ ਅੰਦਰੋਂ ਰੋ ਰਹੀ ਸੀ ਬਹੁਤ
ਮੈਂ ਤੇਰੇ ਅੰਦਰਲੇ ਅੱਥਰੂਆਂ ਤੋਂ ਬਿਲਕੁਲ ਅਣਜਾਣ ਹਾਂ
ਪਰ ਓਹ ਅੱਥਰੂ ਜੋ ਤੇਰੀਆਂ ਅੱਖਾਂ ਵਿੱਚ
ਆਉਣ ਤੋਂ ਡਰ ਰਹੇ ਨੇ
ਓਹ ਮੈਂ ਪਛਾਣ ਲਏ ਹਨ... ਉਨ੍ਹਾਂ ਨੂੰ ਸੁਰੱਖਿਅਤ ਰੱਖੀਂ
ਓਹ ਮੇਲਿਆਂ ਵਿੱਚ ਹੱਸ-ਖੇਡਣ ਮਗਰੋਂ 
ਤਨਹਾਈਆਂ ਵਿੱਚ ਕੰਮ ਆਉਂਦੇ ਨੇ
ਭਲਾ ਹੋਵੇ ਉਸ ਸੁੱਖ ਦਾ ਜੋ ਮੈਂ ਤੇਰੇ ਲਈ ਮੰਗੀ
ਜਿਊੰਦੀ ਐਂ ਤਾਂ ਸਦਾ ਖੁਸ਼ ਰਹੀਂ
ਨਹੀਂ ਤਾਂ ਸੁਪਨੇ ਵਿੱਚ ਆ ਜਾਵੀਂ!!!

©Kanwaljit Bhullar
  #Pattiyan
c9b4ba3eba95684295437dd981f7f809

Kanwaljit Bhullar

निर्धन सपने /कंवलजीत भुल्लर 

मुझे बूढ़ा होने में थोड़ा वक्त लगेगा

ज़ाहिर है तुम्हें भूलने में भी...?? 

तो ऐसा क्यों ना करें?

जो बनठन के दस्तक देती हो

मेरे नैनों पर... ख्वाबों की तरह

आ जाया करो यूं ही ख्यालों में

बस मुझे रात भर नींद चाहिए...!!!

©Kanwaljit Bhullar #chaand
loader
Home
Explore
Events
Notification
Profile