Find the Latest Status about ਪੰਜਾਬੀ ਸ਼ਾਇਰੀ ਪਿਆਰ from top creators only on Nojoto App. Also find trending photos & videos.
Harjit Dildar
White ਇੱਕ ਸੱਚ ਰੱਬ ਓਏ ਯਾਰਾ ਦੂਜਾ ਮੇਰਾ ਪਿਆਰ ਓਏ ਦਿਲ ਕਹਿੰਦਾ ਤੇਰੇ ਉੱਤੋਂ ਦਿਆਂ ਮੈਂ ਜਿੰਦ ਵਾਰ ਓਏ ©Harjit Dildar #love_shayari ਪੰਜਾਬੀ ਸ਼ਾਇਰੀ ਪਿਆਰ
#love_shayari ਪੰਜਾਬੀ ਸ਼ਾਇਰੀ ਪਿਆਰ
read moreManinder Kaur Bedi
ਮੇਰੇ ਅਲਫਾਜ਼ ਤੇਰਾ ਜ਼ਿਕਰ ਕਰਦੇ ਨੇ ਮੇਰੇ ਸਾਂਹ ਤੇਰਾ ਫ਼ਿਕਰ ਕਰਦੇ ਮੇਰੀ ਚੁੱਪ ਤੇਰੇ ਨਾਲ ਗੱਲਾਂ ਕਰਦੀ ਏ ਮੇਰੀਆਂ ਰਗਾਂ 'ਚ ਖੂਨ ਨਹੀਂ ਤੇਰੇ ਨਾਲ ਬਿਤਾਏ ਲਮਹਿਆਂ ਦਾ ਰੰਗ ਦੌੜਦਾ ਏ ਤੂੰ ਜੁਦਾ ਏਂ ਬੇਸ਼ੱਕ ਮੈਥੋਂ ਪਰ ਮੈਂ ਤੈਥੋਂ ਜੁਦਾ ਨਹੀਂ ©Maninder Kaur Bedi ਪੰਜਾਬੀ ਸ਼ਾਇਰੀ ਪਿਆਰ
ਪੰਜਾਬੀ ਸ਼ਾਇਰੀ ਪਿਆਰ
read moreHarjit Dildar
ਨੈਣਾਂ ਚ ਬੰਦੂਕ ਨੈਣਾਂ ਚ ਬੰਦੂਕ , ਬਿੱਲੋ ! ਰੱਖਦੀ ਲਕੋ ਨੀ ਦਿਲ ਤੇਰੇ ਆਸ਼ਕ ਦਾ ਚੱਲਦਾ ਕੋਈ ਫੌਹ ਨਈਂ ਤੈਨੂੰ ਤੱਕ ਤੱਕ ਮੇਰੇ ਰੁਕ ਜਾਂਦੇ ਸਾਹ ਨੀ ਨੈਣਾਂ ਚੋਂ ਪਟਾਕੇ ਪਾਵੇਂ ਠਾਹ ਠਾਹ ਠਾਹ ਨੀ ਹਰਜੀਤ ਦਿਲਦਾਰ ©Harjit Dildar # ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ
# ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ
read moreManinder Kaur Bedi
White ਸੁੰਨੇ ਸੁੰਨੇ ਰਾਹਾਂ 'ਤੇ ਪੈਰ ਨਹੀਂ ਪਾਈ ਦਾ ਜਿਨ੍ਹਾਂ ਰਾਹ 'ਤੇ ਨਾ ਹੋਵਣ ਸੱਜਣਾ ਨਾਲ ਮੇਲ ਉਨ੍ਹਾਂ ਰਾਹਾਂ 'ਤੇ ਨਹੀਂ ਜਾਈ ਦਾ ਇਕੱਲਿਆਂ ਸਫ਼ਰ ਨਹੀਉਂ ਕੱਟਦਾ ਸਾਹਾਂ ਦਾ ਦੌਰ ਹੈ ਘੱਟਦਾ ਮਨ ਨੂੰ ਸਮਝਾਈਦਾ ਸ਼ਿਕਵੇ ਸ਼ਿਕਾਇਤਾਂ ਨਾਲ ਖੁਸ਼ੀਆਂ ਦਾ ਰੰਗ ਨਹੀਂ ਗਵਾਈ ਦਾ ©Maninder Kaur Bedi #Thinking ਪੰਜਾਬੀ ਸ਼ਾਇਰੀ ਪਿਆਰ
#Thinking ਪੰਜਾਬੀ ਸ਼ਾਇਰੀ ਪਿਆਰ
read moreHarjit Dildar
ਚੱਲ ਜਿੰਦੇ ਕੁਝ ਐਸਾ ਕਰੀਏ , ਜੱਗ ਸਾਨੂੰ ਨਾ ਭੁੱਲੇ । ਕਰੀਏ ਅੰਬਰ ਆਪਣੇ ਹਿੱਸੇ , ਬਣ ਜਾਈਏ ਅਣਮੁੱਲੇ । ਖੰਭਾਂ ਦਾ ਇਕ ਰੁੱਗ ਬਣਾ ਕੇ , ਮੋਢਿਆਂ ਉੱਤੇ ਧਰੀਏ । ਸਿੱਖੀਏ ਉੱਡਣਾ ਉਚ-ਅਸਮਾਨੀ , ਹੌਸਲਾ ਐਸਾ ਕਰੀਏ l ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਹੱਸਦੇ ਦੰਦਾਂ ਸੰਗ ਪ੍ਰੀਤਾਂ , ਜੱਗ ਦੀ ਰੀਤ ਪੁਰਾਣੀ । ਰੋਂਦੇ ਚਿਹਰੇ ਸੱਭ ਦੁਰਕਾਰੇ , ਪੀੜ ਕਿਸੇ ਨਾ ਜਾਣੀ । ਰੋਣੇ ਜਿੰਦਗੀ ਦੇ ਵਿੱਚੋਂ ਕੱਢੀਏ , ਹਾਸੇ ਖੁਸ਼ੀਆਂ ਭਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਛੋਟੇ ਹਾਂ ਪਰ ਸੁਪਨੇ ਵੱਡੇ , ਰਹਿਣ ਦੇਣੇ ਨਾ ਅਧੂਰੇ । ਮਿਹਨਤਾਂ ਅੱਗੇ ਪੱਥਰ ਪਿਘਲੇ , ਹੁੰਦੇ ਸੁਪਨੇ ਪੂਰੇ । ਸੂਰਜ ਵਾਂਗੂੰ ਮਘੀਏ ਤਪੀਏ , ਨੇਰ੍ਹਿਆਂ ਵਿਚ ਨਾ ਠਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਅੰਬਰ ਸਾਡਾ ਜਗਤ ਏ ਸਾਰਾ , ਖੰਭ ਕਿਤਾਬਾਂ ਹੋਣੇ । ਗਿਆਨ ਹੌਸਲਾ ਬਣ ਜਾਊ ਸਾਡਾ , ਗੀਤ ਤਰੱਕੀਆਂ ਗਉਣੇ । ਕਹੇ ਹਰਜੀਤ ਆਓ ! ਹਿੰਮਤਾਂ ਕਰੀਏ ਮਿਹਨਤਾਂ ਤੋਂ ਨਾ ਡਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ©Harjit Dildar #Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude
#Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude
read morejittu sekhon
White ਮੈਂ ਲਿਖਦਾ ਰਹਿੰਦਾ ਉਹਨਾਂ ਲਈ ਉਹ ਜਜ਼ਬਾਤ ਨਾ ਮੇਰੇ ਪੜ੍ਹ ਦੇ ਨੇ ਜਦ ਗਲ ਕਰਦਾ ਮੈਂ ਉਹਨਾਂ ਨਾਲ ਉਹ ਅੱਗੋਂ ਮੇਰੇ ਨਾਲ ਹੀ ਲੜ ਦੇ ਨੇ ਮੈਂ ਆਪਣਾ ਜਿਹਨੂੰ ਸਮਝਿਆ ਸੀ ਉਹ ਪਾਸਾ ਮੇਰੇ ਤੋ ਵੱਟ ਗਏ ਨੇ ਜੇੜੇ ਕਹਿੰਦੇ ਸੀ ਮੈਂ ਤੇਨੂੰ ਪਿਆਰ ਕਰਦੈ ਹਾਂ ਉਹ ਹੁਣ ਗਲ ਵੀ ਕਰਨੋ ਹਟ ਗਏ ਨੇ ©jittu sekhon #Sad_Status ਨਿਰਾ ਇਸ਼ਕ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ
#Sad_Status ਨਿਰਾ ਇਸ਼ਕ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ
read moreManinder Kaur Bedi
ਇਹ ਜੋ ਦਿਲ ਅੰਦਰ ਤੱਕ ਟੁੱਟਿਆ ਏ ਨਾ ਉਨ੍ਹਾਂ ਦੀ ਦੇਣ ਏ ਜਿਨ੍ਹਾਂ ਦਾ ਦਿਲ ਤੋਂ ਕੀਤਾ ਏ 😔 ©Maninder Kaur Bedi ਟੁੱਟਿਆ ਦਿਲ ਪੰਜਾਬੀ ਸ਼ਾਇਰੀ ਪਿਆਰ
ਟੁੱਟਿਆ ਦਿਲ ਪੰਜਾਬੀ ਸ਼ਾਇਰੀ ਪਿਆਰ
read moreHarjit Dildar
White ਤੂੰ ਉਲਝਿਆਂ ਲੱਖ ਝਮੇਲਿਆਂ 'ਚ , ਮੈਨੂੰ ਮਿਲੀ ਨਾ ਮੈਂ ਤੇਰੇ ਖਾਬਾਂ 'ਚੋਂ । ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ , ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ । ਕੁੱਝ ਧੁੰਦਲੇ ਚਿਹਰੇ ਵੇਖੇ ਮੈਂ , ਪਹਿਚਾਣ ਸੁਖਾਲੀ ਨਾ ਹੋਈ । ਕੁਝ ਮੈਨੂੰ ਮੈਂ ਹੀ ਜਾਪੇ ਨੇ , ਪਰ ਲੱਗਦੇ ਨੇ ਇਹ ਹੋਰ ਕੋਈ । ਮੈਂ ਭਟਕਦੀ ਰਹੀ ਕੁਝ ਲੱਭਿਆ ਨਾ , ਤੇਰੇ ਖਿਆਲਾਂ ਦੇ ਡੂੰਘੇ ਆਬਾ 'ਚੋਂ । ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ , ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ । ਤੇਰਾ ਇਸ਼ਕ ਸਮੁੰਦਰੋਂ ਡੂੰਘਾ ਏ , ਤੇਰੇ ਗੀਤ ਪਿਆਰੇ ਲੱਗਦੇ ਨੇ । ਇਥੇ ਲਫਜ਼ਾਂ ਵਿੱਚ ਮੇਰੀ ਭਾਲ ਮੁੱਕੀ , ਜੋ ਇਸ਼ਕ ਮੇਰੇ ਸੰਗ ਜਗਦੇ ਨੇ। 'ਹਰਜੀਤ ਦਿਲਦਾਰ' ਮੈਂ ਮਿਲੀ ਮੈਨੂੰ , ਤੇਰੇ ਗੀਤਾਂ ਦੀਆਂ ਕਿਤਾਬਾਂ 'ਚੋਂ। ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ , ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ । ©Harjit Dildar #ਸ਼ਾਇਰੀ # ਪੰਜਾਬੀ ਸ਼ਾਇਰੀ ਪਿਆਰ
#ਸ਼ਾਇਰੀ # ਪੰਜਾਬੀ ਸ਼ਾਇਰੀ ਪਿਆਰ
read more