Nojoto: Largest Storytelling Platform

Best ਇਨਸਾਨੀਅਤ Shayari, Status, Quotes, Stories

Find the Best ਇਨਸਾਨੀਅਤ Shayari, Status, Quotes from top creators only on Nojoto App. Also find trending photos & videos about ਇਨਸਾਨੀਅਤ meaning in english, ਇਨਸਾਨੀਅਤ translate in english, ਇਨਸਾਨੀਅਤ ਦਾ ਮਰ ਜਾਣਾ, ਇਨਸਾਨੀਅਤ, ਇਨਸਾਨੀਅਤ ਦਾ,

  • 3 Followers
  • 4 Stories

_@Ramandeepkaur Mattu

#ਇਨਸਾਨੀਅਤ

read more
#ਇਨਸਾਨੀਅਤ

 "ਹੁਣ ਨਾ ਰਹੀ ਇਨਸਾਨੀਅਤ ਕਿਸੇ ਵਿੱਚ "
ਇਹ ਲਫ਼ਜ਼ ਮੈਂ ਸੋਅ- (100)ਵਾਰ ਸੁਣੇ ਨੇ 
ਅੱਜ ਦੀ ਇਨਸਾਨੀਅਤ ਦੇ ਚਰਚੇ 
ਹਰ ਜਗ਼੍ਹਾ ਹਰ ਅਖਬਾਰ ਮਿਲੇ ਨੇ 
ਖਾ ਗਿਆ ਅੱਜ ਦਾ ਇਨਸਾਨ ਹੀ ਆਪਣਿਆਂ ਨੂੰ 
ਅਜਿਹੇ ਚਰਚੇ ਵਾਰੋ-ਵਾਰ ਸੁਣੇ ਨੇ 
ਲੱਭਿਆ ਵੀ ਲੱਭਦੀ ਨਾ ਉਹ ਇਨਸਾਨੀਅਤ 
ਅੱਜ ਦੇ ਯੁੱਗ ਵਿੱਚ ਇਨਸਾਨੀਅਤ ਦਾ 
ਕਰ ਸਭ ਤਿਰਸਕਾਰ ਰਹੇ ਨੇ
ਅੱਜ ਦੀ ਇਨਸਾਨੀਅਤ ਦੇ ਚਰਚੇ
ਹਰ ਜਗ਼੍ਹਾ ਹਰ ਅਖਬਾਰ ਮਿਲੇ ਨੇ.!! 

_@Ramandeepkaur Mattu #ਇਨਸਾਨੀਅਤ

_@Ramandeepkaur Mattu

#ਇਨਸਾਨੀਅਤ

read more
#ਇਨਸਾਨੀਅਤ

**ਇਨਸਾਨ ਬਦਲਿਆ ਇਨਸਾਨੀਅਤ ਖੋ ਗਈ 
ਇਨਸਾਨਾਂ ਦੀ ਵੰਡ ਧਰਮਾਂ ਵਿੱਚ ਹੋ ਗਈ 
ਖੋ ਗਏ ਸਭ ਆਪਣੇ 
ਨਾ ਪਹਿਚਾਣ ਕਿਸੇ ਦੀ ਹੁਣ ਲੱਭਦੀ ਏ
ਹੁਣ ਇਨਸਾਨੀਅਤ ਦੀ ਝੂਠੀ ਤਾਰੀਫ਼ ਵੀ ਨਾ ਕਿਸੇ ਮੂੰਹੋਂ ਜੱਚਦੀ  ਆ 
ਇਨਸਾਨੀਅਤ ਪਤਾ ਨਹੀਂ ਕਿਸ ਜਗ੍ਹਾ ਹੁਣ ਵੱਸਦੀ ਏ.!!** 

** ਨਾ ਉਹ ਰਿਸ਼ਤੇ  ਰਹੇ ,,ਨਾ ਪਹਿਲਾਂ ਵਾਲੇ ਕਿਰਦਾਰ ਰਹੇ
ਸਮੇਂ ਨੇ ਪਾਬੰਦ ਬਣਾ ਤਾਂ,,ਨਾ ਹੁਣ ਉਹ ਹੱਕਦਾਰ ਰਹੇ 
ਜੁਲਮ ਹੁੰਦਾ ਦੇਖ ਖੜੇ ਦੇਖਦੇ ਸਭ ਲਾਚਾਰ ਰਹੇ 
ਇਨਸਾਨ ਹੀ ਇਨਸਾਨੀਅਤ ਦਾ ਕਰ ਅੱਜ ਖਿਲਵਾੜ ਰਹੇ 
ਹੁਣ ਇਨਸਾਨੀਅਤ ਦੀ ਝੂਠੀ ਤਾਰੀਫ਼ ਵੀ ਨਾ ਕਿਸੇ ਮੂੰਹੋਂ ਜੱਚਦੀ  ਆ 
ਇਨਸਾਨੀਅਤ ਪਤਾ ਨਹੀਂ ਕਿਸ ਜਗ੍ਹਾ ਹੁਣ ਵੱਸਦੀ ਏ.!!** 

**ਪਹਿਲਾਂ ਹੁੰਦੀ ਸੀ ਹਰ ਕਿਸੇ ਵਿੱਚ ਇਨਸਾਨੀਅਤ
ਸੋਹਣੇ ਸਭ ਦੇ ਕਿਰਦਾਰ ਹੁੰਦੇ ਸੀ 
ਰਾਹ ਜਾਂਦੇ ਮੁੰਡੇ ਕੁੜੀਆਂ ਵੀ 
ਇੱਕ ਦੂਜੇ ਦੇ ਭੈਣ ਭਾਈ ਕਹਿਲਾਉਂਣ ਦੇ ਹੱਕਦਾਰ ਹੁੰਦੇ ਸੀ 
ਖੋ ਗਈ ਇਨਸਾਨੀਅਤ ਸਭ ਦੇ ਅੰਦਰੋਂ
ਹੁਣ ਇਨਸਾਨੀਅਤ ਦੀ ਝੂਠੀ ਤਾਰੀਫ਼ ਵੀ ਨਾ ਕਿਸੇ ਮੂੰਹੋਂ ਜੱਚਦੀ  ਆ
ਇਨਸਾਨੀਅਤ ਪਤਾ ਨਹੀਂ ਕਿਸ ਜਗ੍ਹਾ ਹੁਣ ਵੱਸਦੀ ਏ.!! **

-@RamandeepKaur Mattu #ਇਨਸਾਨੀਅਤ

ਨੈਣੇਵਾਲੀਆ ਸਰਦਾਰ

#ਇਨਸਾਨੀਅਤ

read more
ਭਾਂਵੇ ਇਹ ਕਿਸੇ ਨੇ ਜਾਣ ਬੁੱਝ ਕੇ ਫੈਲਾਇਆ
ਜਾਂ ਫ਼ੈਲਿਆ ਨਾਲ ਇਤਫ਼ਾਕ ਦੇ ਐ
ਪਰ ਹੱਲ ਤਾਂ ਕੱਠੇ ਹੋ ਕਰਨਾ ਪੈਣਾ
ਕਿਉਂ ਇੱਕ ਦੂਜੇ ਨੂੰ ਦੋਸ਼ੀ ਬਣਾਉਣਾਂ ਤਾਕ ਰਹੇ
ਦੁਨੀਆਂ ਨੂੰ ਮੰਡੀ ਬਣਾ ਕੇ ਦੇਖ ਰਹੇ ਓ
ਓ ਇਹ ਵੀ ਫੇਰ ਈ ਚੱਲਣੀ
ਜੇ ਕੋਈ ਬਚੂ ਵਿੱਚ ਏਸ ਜਹਾਨ ਦੇ ਐ
ਇਹ ਅਗਲੀ ਸਫਾ ਦੇ ਹੁਕਮਰਾਨ
 ਜੋ ਚੁੱਪ ਨੇ ਬੈਠੇ
ਲੱਗਣ ਮੈਨੂੰ ਬੇਇਮਾਨ ਜਿਹੇ
ਉਏ ਕੁੱਝ ਤੇ ਇਨਸਾਨੀਅਤ ਰੱਖੋ 
ਆਖਿਰ ਮਰ ਤੇ ਅੱਜ ਇਨਸਾਨ ਰਿਹੈ

ਜੇ ਸਹੂਲਤਾਂ ਪੱਖੋਂ ਮਰਦੈ ਕੋਈ
ਤਾਂ ਕੀ ਫਾਇਦਾ ਬਣਾਏ ਇਹ ਔਜ਼ਾਰਾਂ ਦੇ
ਕੀ ਫਾਇਦਾ ਅੰਨ ਦੇ ਭੰਡਾਰ ਰੱਖਣ ਦਾ
ਜੇ ਭੁੱਖ ਖੁਣੋਂ ਵਿਲਕਦੇ ਪੇਟ ਪਰਿਵਾਰਾਂ ਦੇ
ਤੇਰੇ ਸ਼ਹਿਰੋਂ ਅੱਕ ਕੇ ਤੁਰ ਨੇ ਠਿੱਲੇ
ਭਾਵੇਂ ਤੇਰੇ ਕੋਲ ਇੱਥੇ ਸਾਰੇ ਸਾਜ਼ੋ ਸਾਮਾਨ ਪੲੇ
ਇਹ ਅਗਲੀ ਸਫਾ ਦੇ ਹੁਕਮਰਾਨ
 ਜੋ ਚੁੱਪ ਨੇ ਬੈਠੇ
ਲੱਗਣ ਮੈਨੂੰ ਬੇਇਮਾਨ ਜਿਹੇ
ਉਏ ਕੁੱਝ ਤੇ ਇਨਸਾਨੀਅਤ ਰੱਖੋ 
ਆਖਿਰ ਮਰ ਤੇ ਅੱਜ ਇਨਸਾਨ ਰਿਹੈ

ਸਿਵਿਆਂ ਦੀ ਅੱਗ ਤੇ ਸਿਆਸੀ ਰੋਟੀ ਨਹੀਂ ਸੇਕਦੇ ਸੱਜਣਾ
ਕੀ ਹੋ ਰਿਹੈ ਹਾਲਾਤਾਂ ਨੂੰ ਵੀ ਥੋੜਾ ਵੇਖ ਲੈ ਸੱਜਣਾ
ਚੰਗੇ ਮੰਦੇ ਸਭ ਉਹਦੇ ਬੰਦੇ
ਤੁਸੀਂ ਬਹੁੜੋਂ ਬਣ ਭਗਵਾਨ ਦੀ ਤਰ੍ਹਾਂ
ਅਸੀਂ ਮੰਨ ਕੇ ਖ਼ੁਦ ਨੂੰ ਚੱਲ ਸ਼ੈਤਾਨ ਹੀ ਰਹੇ
ਇਹ ਅਗਲੀ ਸਫਾ ਦੇ ਹੁਕਮਰਾਨ
 ਜੋ ਚੁੱਪ ਨੇ ਬੈਠੇ
ਲੱਗਣ ਮੈਨੂੰ ਬੇਇਮਾਨ ਜਿਹੇ
ਉਏ ਕੁੱਝ ਤੇ ਇਨਸਾਨੀਅਤ ਰੱਖੋ 
ਆਖਿਰ ਮਰ ਤੇ ਅੱਜ ਇਨਸਾਨ ਰਿਹੈ
ਦੇਖ ਆਂਕ ਕੇ ਹੀ ਗੁਲਾਬ ਨੂੰ ਸੋਹਣਾ ਚੁਣਦੈ
ਕੋਇਲ ਸੁਰੀਲੀ ਤਾਂ ਹੈ ਲੱਗੀ 
ਜੇ ਕੋਈ ਕੁਦਰਤ ਨੂੰ  ਪਿਆ ਸੁਣਦੈ
ਪਸ਼ੂ ਪੰਛੀ ਰੁੱਖ ਇਹ ਸਾਰੇ
ਕਰ ਅਰਦਾਸਾਂ ਅੱਜ ਵੀ ਟੋਲ ਰਹੈ
ਇਹ ਪਾਗ਼ਲ ਕੁਲਵਿੰਦਰ ਜਿਹਾ ਸੀਨੇ ਤਾਣ ਰਿਹੈ
ਇਹ ਅਗਲੀ ਸਫਾ ਦੇ ਹੁਕਮਰਾਨ ਜੋ ਚੁੱਪ ਨੇ ਬੈਠੇ
ਲੱਗਣ ਮੈਨੂੰ ਬੇਇਮਾਨ ਜਿਹੇ
ਉਏ ਕੁੱਝ ਤੇ ਇਨਸਾਨੀਅਤ ਰੱਖੋ
 ਆਖਿਰ ਮਰ ਤੇ ਅੱਜ ਇਨਸਾਨ ਰਿਹੈ
ਉਹ ਤੇ ਹਰ ਰੰਗ ਰਾਜ਼ੀ ਸੱਜਣਾ
 ਤੂੰ ਦੱਸ ਕਿਸ ਵਿੱਚ ਰੰਗਣਾ ਐ
ਦੋਸ਼ ਝਿੰਜ਼ਰਾਂ ਉਸ ਨੂੰ ਬਾਅਦ ਵਿੱਚ ਦੇ ਲਈ
 ਪਹਿਲਾਂ ਸਿੱਖ ਲੈ ਕੀ ਮੰਗਣਾ ਐ
ਆਖਿਰ ਇਹ ਅਰਦਾਸ ਹੈ ਸਭ ਦੀ
ਸੁੱਖ ਸ਼ਾਂਤੀ ਰਹੇ ਚਹੁੰ ਕੂਟਾਂ ਵਿੱਚ
ਹਰ ਕੋਨੇ ਅਮਨ ਅਮਾਨ ਰਹੇ
ਇਹ ਅਗਲੀ ਸਫਾ ਦੇ ਹੁਕਮਰਾਨ
 ਜੋ ਚੁੱਪ ਨੇ ਬੈਠੇ
ਲੱਗਣ ਮੈਨੂੰ ਬੇਇਮਾਨ ਜਿਹੇ
ਉਏ ਕੁੱਝ ਤੇ ਇਨਸਾਨੀਅਤ ਰੱਖੋ 
ਆਖਿਰ ਮਰ ਤੇ ਅੱਜ ਇਨਸਾਨ ਰਿਹੈ

✍️ਕੁਲਵਿੰਦਰ ਸਿੰਘ✍️ #ਇਨਸਾਨੀਅਤ

Sandeep Brar(ਸੰਦੀਪ ਬਰਾੜ )

#ਪੰਜਾਬ #ਦੁੱਖ-ਸੁੱਖ #ਪਿਆਰ #ਇਨਸਾਨੀਅਤ #ਕਵਿਤਾ

read more
ਇਹ ਸੰਯੋਗ ਨੇ ਤਕਦੀਰਾਂ ਦੇ,
ਸਾਡੇ ਮੱਥੇ ਤੇ ਲਿਖੀਆਂ ਲਕੀਰਾਂ ਦੇ।
ਕੁਝ ਕਰਦੇ ਸੀ ਵਿਸ਼ਵਾਸ ਸਮਸ਼ੀਰਾਂ ਤੇ,
ਕੁਝ ਪੈਗੇ ਵੱਸ ਮਸਤ-ਫਕੀਰਾਂ ਦੇ।
ਗੁਰਦੁਆਰੇ,ਮੰਦਰ, ਮਸੀਤੀ ਜਾ-ਜਾ,
ਲਾਲਚ ਬਹੁਤਾ ਮੰਗੀ ਜਾਂਦੇ ਆ।
ਆਪਣਾ ਉੱਲੂ ਸਿੱਧਾ ਕਰਨ ਲਈ, 
ਦੂਜਿਆਂ ਨੂੰ ਸੂਲੀ ਟੰਗੀ ਜਾਂਦੇ ਆ।
ਲੋਕੀ ਕੀ ਕਹਿਣਗੇ,
ਬਸ ਏਸੇ ਗੱਲੋ ਹੀ ਸੰਗੀ ਜਾਂਦੇ ਆ।
ਲੋਕਾ ਦਾ ਕੀ ਕਹਿਣਾ,
ਲੋਕ ਤਾਂ ਉਦੋ ਵੀ ਭੰਡਦੇ ਸੀ ਤੇ ਹੁਣ ਵੀ ਭੰਡੀ ਜਾਂਦੇ ਆ।
ਦੁੱਖ-ਸੁੱਖ ਤਾਂ ਜਿੰਦਗੀ ਦੇ ਰੰਗ ਯਾਰਾਂ,
ਇਹ ਭੋਲੇ ਐਵੇਂ ਹੀ ਦੁੱਖਾਂ ਤੋ ਘਬਰਾਈ ਜਾਂਦੇ ਆ।
ਪਾ-ਪਾ ਚੋਗੇ ਲੋਕੀਂ ਏਥੇ,
ਪੰਛੀਆਂ ਨੂੰ ਵੀ ਆਲਸੀ ਬਣਾਈ ਜਾਂਦੇ ਆ।
ਦੇਖ ਜਮਾਨਾਂ ਕਿੱਦਾ ਦਾ ਬਰਾੜਾ,
ਏਥੇ ਆਪਣੇ ਹੀ ਆਪਣਿਆ ਨੂੰ ਰੰਗ-ਦਿਖਾਈ ਜਾਂਦੇ ਆ। #ਪੰਜਾਬ 
#ਦੁੱਖ-ਸੁੱਖ 
#ਪਿਆਰ
#ਇਨਸਾਨੀਅਤ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile