Nojoto: Largest Storytelling Platform

Best maaboli Shayari, Status, Quotes, Stories

Find the Best maaboli Shayari, Status, Quotes from top creators only on Nojoto App. Also find trending photos & videos about maa love shayari in hindi, love you maa status in hindi, love quotes for maa, maa love quotes in hindi, maa love status in hindi,

  • 10 Followers
  • 22 Stories

Sukhbir Singh Alagh

Sukhbir Singh Alagh

Night shayari ਉਪਰ ਉੱਠਣ ਲਈ
ਹੇਠਾਂ ਡਿਗਣਾ ਵੀ ਜ਼ਰੂਰੀ ਹੈ I

ਜ਼ਿੰਦਗੀ ਨੂੰ ਸਮਝਣ ਲਈ
ਪਹਿਲਾ ਜਿਊਣਾ ਵੀ ਜ਼ਰੂਰੀ ਹੈ I

ਮਿਹਨਤ ਕਰਨ ਵਾਲੇ
ਮੰਜ਼ਿਲ ਪਾ ਹੀ ਲੈਂਦੇ ਨੇ I

ਸੋਚਿਆ ਗੱਲ ਨਹੀਂ ਬਣਨੀ
ਰਾਹ ਤੇ ਚਲਣਾ ਵੀ ਜ਼ਰੂਰੀ ਹੈ I

©Sukhbir Singh Alagh #Punjabipoetry #Maaboli #sukhbirsinghalagh

Parneet Kaur

दीप के अल्फ़ाज़

Sukhbir Singh Alagh

ਤੁਹਾਡੇ ਵਰਗਾ ਬਣਨਾ, ਸੌਖਾ ਤਾਂ ਨਹੀਂ
ਪਰ ਇਕ ਕੋਸ਼ਿਸ਼ ਤਾਂ, ਮੈਂ ਕਰ ਹੀ ਸਕਦਾ ਹਾਂ !!
ਤੁਹਾਡੇ ਵਰਗਾ ਵੈਰਾਗ, ਮੇਰਾ ਤਾਂ ਨਹੀਂ
ਪਰ ਰੱਬ ਨੂੰ ਯਾਦ ਤਾਂ, ਮੈਂ ਕਰ ਹੀ ਸਕਦਾ ਹਾਂ !!
ਨਿਤਨੇਮ ਵਿਚ ਪ੍ਰਪਰਖ਼ਤਾ, ਮੇਰੀ ਤਾਂ ਨਹੀਂ
ਪਰ ਇਕ ਅਰਦਾਸ ਨਿਤ ਤਾਂ, ਮੈਂ ਕਰ ਹੀ ਸਕਦਾ ਹਾਂ!!
ਕੀ ਪਤਾ ਅਗਲਾ ਸਾਹ, ਮਿਲਣਾ ਜਾਂ ਨਹੀਂ
ਪਰ ਜੋ ਹੈ ਮੇਰੇ ਕੋਲ, ਉਸਨੂੰ ਸਵਾਰ ਤਾਂ ਸਕਦਾ ਹਾਂ!!

©Sukhbir Singh Alagh #punjabipoetry #maaboli #sukhbirsinghalagh #Nojotopunjabi #Inspiration #motivate 

#BooksBestFriends

Sukhbir Singh Alagh

#FourLinePoetry ਜਿਊਣਾ ਕਿਸ ਲਈ ਆ
ਜੇ ਕੋਈ ਮਕਸਦ ਹੀ ਨਹੀਂ ਰੱਖਿਆ !!

ਦਿਲ ਵਿੱਚ ਉਮੜੇ ਕੋਈ ਚਾਹ
ਜੇ ਪੂਰੇ ਹੀ ਨਹੀਂ ਕਰ ਸਕਿਆ !!

ਸਾਰੇ ਦਰਦ ਵੰਡਾਉਂਦੇ ਆਪਣਾ
ਮੇਰਾ ਦਰਦ ਕੋਈ ਨਾ ਸਮਝ ਸਕਿਆ !!

"ਅਲੱਗ" ਬਿੱਤਦੇ ਜਾਉਂਦੇ ਨੇ ਸਾਹ
ਅੱਜੇ ਤੱਕ ਮੰਜ਼ਿਲ ਨੂੰ ਹੀ ਨਹੀਂ ਜਾਣ ਸਕਿਆ !!

©Sukhbir Singh Alagh #maaboli #sukhbirsinghalagh #goal #Nojotopunjabi #Punjabipoetry 

#fourlinepoetry

Sukhbir Singh Alagh

#FourLinePoetry ਜਾਣਦਾ ਹੈ ਇਹ ਦਿਲ
ਤੂੰ ਹੁਣ ਮੁੜ ਨਹੀਂਓ ਆਉਣਾ !!

ਪਰ ਕਰਾ ਵੀ ਕੀ ਮੈਂ
ਬੜਾ ਮੁਸ਼ਕਿਲ ਹੈ ਤੈਨੂੰ ਭੁਲਾਉਣਾ !!

ਸਮਝਦਾ ਹੀ ਨਹੀਂ ਇਹ ਦਿਲ
ਹਰ ਰੋਜ ਇਸਨੂੰ ਸਮਝਾਉਣਾ !!

ਕਾਸ਼ ਜਾਣਦੇ ਹੋਏ ਯਾਦਾਂ ਵੀ ਲੈ ਜਾਉਂਦੀ
ਫੇਰ ਨਹੀਂ ਸੀ ਯਾਦ ਤੂੰ ਆਉਣਾ !!

©Sukhbir Singh Alagh #Punjabi #Nojotopunjabi #Shayari #maaboli #sukhbirsinghalagh 

#fourlinepoetry

Sukhbir Singh Alagh

ਆਇਆ ਸਾਂ ਮੈਂ ਮਿਲਣ ਤੁਸਾਂਨੂੰ
ਲੰਘ ਗਈ ਜਿੰਦਗੀ ਮਿਲ ਪਾਇਆ ਨਾ !!
ਸਾਹ ਜਿੰਨੇ ਸੀ ਸਾਰੇ ਮੁਕ ਗਏ
ਇਕ ਛਿਨ ਵੀ ਨਾਮ ਧਿਆਇਆ ਨਾ !!
ਕੱਲ ਕੱਲ ਕਰਦੇ ਰਹਿ ਗਏ ਅਸੀਂ
ਪਰ ਉਹ ਕੱਲ ਕਦੇ ਵੀ ਆਇਆ ਨਾ !!
ਵਕ਼ਤ ਲੰਘਦਾ ਲੰਘ ਹੀ ਗਿਆ
ਇਸ ਮਨ ਨੂੰ ਕਦੇ ਸਮਝਾਇਆ ਨਾ !!

©Sukhbir Singh Alagh #Punjabipoetry #maaboli #sukhbirsinghalagh #Nojotopunjabi 

#Music

Sukhbir Singh Alagh

ਬਚਪਨ ਲੰਘਿਆ ਪੜ੍ਹਾਈ ਵਿੱਚ 
ਜਵਾਨੀ ਲੰਘ ਗਈ ਕਮਾਈ ਵਿੱਚ 
ਬੁਢੇਪਾ ਲੰਘਾ ਲਿਆ ਆਰਾਮ ਵਿੱਚ 
ਕਦੇ ਸੋਚਿਆ ਹੀ ਨਹੀਂ
ਕਿਉਂ ਆਇਆ ਸੈ ਸੰਸਾਰ ਵਿੱਚ

©Sukhbir Singh Alagh #punjabi #Punjabipoetry #maaboli #sukhbirsinghalagh #Nojotopunjabi 

#Light

Sukhbir Singh Alagh

ਇਕ ਅਣਜਾਣ ਦੋਸਤ ਬਣਿਆ ਏ ਅੱਜ ਮੇਰਾ I
ਗੱਲਾਂ ਉਸਦੀਆਂ ਮਹਾਸ਼ਾ ਅੱਲਾਹ
ਮੈਂ ਤਾਂ ਫ਼ੈਨ ਬਣ ਗਿਆ ਤੇਰਾ I

ਇਕ ਅਣਜਾਣ ਦੋਸਤ ਬਣਿਆ ਏ ਅੱਜ ਮੇਰਾ I

ਕਦੀ ਕਦੀ ਉਹ ਰੁੱਸ ਜਾਉਂਦਾ
ਕਦੀ ਕਦੀ ਖੁਸ਼ ਮਿਜਾਜ਼ ਰਹਿੰਦਾ ਏ I

ਉਂਝ ਤਾਂ ਕੁਝ ਦੱਸਦਾ ਨਹੀਂ
ਪਰ ਚਿਹਰਾ ਬਹੁਤ ਕੁਝ ਕਹਿੰਦਾ ਏ I

ਚਿਹਰਾ ਛੁਪਿਆ ਪਰਦੇ ਪਿੱਛੇ
ਅੱਜੇ ਤਾਂ ਹੈ ਘੁੱਪ ਹਨੇਰਾ I

ਇਕ ਅਣਜਾਣ ਦੋਸਤ ਬਣਿਆ ਏ ਅੱਜ ਮੇਰਾ I
ਗੱਲਾਂ ਉਸਦੀਆਂ ਮਹਾਸ਼ਾ ਅੱਲਾਹ
ਮੈਂ ਤਾਂ ਫ਼ੈਨ ਬਣ ਗਿਆ ਤੇਰਾ I

©Sukhbir Singh Alagh #Nojotopujabi #maaboli #sukhbirsinghalagh #shayari #lyrics #song

#OneSeason
loader
Home
Explore
Events
Notification
Profile