ਸ਼ੁਕਰ-ਗੁਜ਼ਾਰ ਹਾਂ ਉਹਨਾਂ ਦਾ, ਜਿੰਨਾਂ ਮੇਰੀ ਸਾਇਰੀ ਲਈ ਦੋ ਤਾੜੀਆਂ ਵਜ੍ਹਾ ਦਿੱਤੀਆਂ, ਸ਼ੁਕਰ-ਗੁਜ਼ਾਰ ਹਾਂ ਇਹਨਾਂ ਸਿਆਣਿਆਂ ਦਾ, ਜਿੰਨਾਂ ਨੇ ਨਿੱਤ ਨਵੀਆਂ ਸਲਾਹਾਂ ਮੈਨੂੰ ਦਿੱਤੀਆਂ, ਸ਼ੁਕਰ-ਗੁਜ਼ਾਰ ਹਾਂ ਉਹਨਾਂ ਅੱਖੀਆਂ ਦਾ, ਜਿੰਨਾਂ ਨੇ ਮੈਨੂੰ ਪਲਕਾਂ ਦੀਆਂ ਛਾਵਾਂ ਕੀਤੀਆਂ, ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੋਸਤਾਂ ਦਾ, ਜਿੰਨਾਂ ਨਾਲ ਯਾਦਾਂ ਮੇਰੀਆਂ ਚੰਗੀਆਂ ਬੀਤੀਆਂ, ਸ਼ੁਕਰ- ਗੁਜ਼ਾਰ ਹਾਂ ਉਹਨਾਂ ਜੀਭਾਂ ਦਾ, ਜਿੰਨਾਂ ਨੇ ਮੇਰੀਆਂ ਗੱਲਾਂ ਕੀਤੀਆਂ, ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੁਸ਼ਮਣਾਂ ਦਾ ਵੀ, ਜਿੰਨਾਂ ਨੇ ਮੇਰੀਆਂ ਬੁਰਾਈਆਂ ਕੀਤੀਆਂ, ਸ਼ੁਕਰ-ਗੁਜ਼ਾਰ ਹਾਂ ਇਸ ਜ਼ਿੰਦਗੀ ਦਾ, ਜਿਸ ਨੇ ਅਮਨ ਮਾਜਰੇ ਲਈ ਸੁਨਹਿਰੀ ਯਾਦਾਂ ਉਲੀਕੀਆਂ.. ਅਮਨ ਮਾਜਰਾ ©Aman Majra ਬੈਸਟ ਕੋਟਸ ਲਾਈਫ ਕੋਟਸ ਲਾਈਫ ਕੋਟਸ