Nojoto: Largest Storytelling Platform
amanmajra9893
  • 561Stories
  • 114Followers
  • 7.5KLove
    305Views

Aman Majra

✍️✍️✍️ਦੇਬੀ ਦਾ ਮੁਰੀਦ ✍️✍️✍️

  • Popular
  • Latest
  • Video
bd5e208f44aa09e073275e1fc1174c17

Aman Majra

ਆਪ ਨੀ ਉੱਡ ਦੇ ਕਬੂਤਰ,
ਬਾਈ ਏਨਾ ਨੂੰ ਉਡਾਉਣਾ ਪੈਂਦਾ,

ਆਪ ਭਾਂਵੇ ਘੱਟ ਖਾਈਏ,
ਪਰ ਏਨਾ ਨੂੰ ਖਵਾਉਣਾ ਪੈਂਦਾ,

ਛੱਡੇ ਹੋਣ ਜਦੋਂ ਗੇੜਿਆਂ ਤੇ,
ਤਾਂ ਮੰਜਾ ਕੋਠੇ ਤੇ ਡਾਉਣਾ ਪੈਂਦਾ,

ਹੁਣ ਘਰ ਘਰ ਹੋ ਗਈਆਂ ਨਸਲਾਂ ਯਾਰੋ,
ਪਰ ਮਾਜਰੇ ਵਾਲਿਆ ਅੱਗੇ ਮਿਹਨਤ ਨਾਲ ਹੀ ਆਉਣਾ ਪੈਂਦਾ..
ਅਮਨ ਮਾਜਰਾ

©Aman Majra
bd5e208f44aa09e073275e1fc1174c17

Aman Majra

ਤੂੰ ਕੀ ਜਾਣੇ ਸਾਡੀ ਜ਼ਿੰਦਗੀ ਬਾਰੇ,
ਅਸੀ ਤਾਂ ਤੇਰੇ ਪਲ ਪਲ ਦੀ ਖਬਰ ਰੱਖਦੇ ਹਾਂ,

ਤੂੰ ਤਾਂ ਸਾਨੂੰ ਉਂਝ ਵੀ ਦੇਖਣਾ ਨੀ ਚਾਹੁੰਦੀ,
ਅਸੀ ਤਾਂ ਤੈਨੂੰ ਹਰ ਸੂਰਤ ਦੇ ਵਿਚੋਂ ਤੱਕਦੇ ਹਾਂ...
ਅਮਨ ਮਾਜਰਾ

©Aman Majra #walkalone
bd5e208f44aa09e073275e1fc1174c17

Aman Majra

White ਪ੍ਰੀਤਾਂ ਦਿਆਂ ਵਣਜਾਰਿਆਂ ਨੇ,
 ਏਹੀ ਜਿੰਦਗੀ ਦੇ ਸਫ਼ਰਾਂ ਚੋਂ ਜਾਣਿਆ,

ਇਸ਼ਕਾ ਵੀ ਉਹਨਾਂ ਨੇ ਕਮਾਇਆ ,
ਜਿੰਨਾ ਰੂਹਾਂ ਦੇ ਪਿਆਰ ਨੂੰ ਪਹਿਚਾਣਿਆ....

©Aman Majra #Sad_Status
bd5e208f44aa09e073275e1fc1174c17

Aman Majra

White ਅਸੀਂ ਮਜ਼ਾਕ ਨੀ ਕਰਦੇ ਸੱਜਣਾ ਪਿਆਰ ਕਰਦੇ ਆਂ,
ਤਾਹੀੰਓ ਤਾਂ ਤੇਰੇ ਨਾਲ ਗੱਲ ਗੱਲ ਤੇ ਲੜਦੇ ਆਂ,

ਜੇ ਤੂੰ ਬੋਲਣੇ ਦਾ ਦਿੱਤਾ ਹੱਕ ਕੋਈ ਨਾ,
ਤਾਂ ਤੇਰੇ ਲਈ ਸੱਜਣਾਂ ਏ ਚੰਗੀ ਗੱਲ ਕੋਈ ਨਾ,

ਜੇ ਤੈਨੂੰ ਅਸੀਂ ਆਪਣਾ ਮੰਨਦੇ ਹਾਂ,
ਤਾਹੀੰਓ ਤਾਂ ਆਪਣੇ ਅਰਮਾਨਾਂ ਨੂੰ ਸੂਲੀ ਟੰਗਦੇ ਹਾਂ,

ਮੇਰੇ ਲਈ ਤਾਂ ਰੱਬ ਹੋਇਆ ਜਾ ਤੂੰ ਦੋਵੇਂ ਇੱਕ ਸਾਮਾਨ ਸੱਜਣਾਂ,
ਤੇਰੇ ਨਾਲ ਜੁੜੇ ਸਾਡੇ ਕਿੰਨੇ ਅਰਮਾਨ ਸੱਜਣਾਂ,

ਬੜੇ ਔਖੇ ਖੰਭ ਲੱਗੇ ਨੇ ਹੁਣ ਮੇਰਿਆਂ ਚਾਵਾਂ ਨੂੰ,
ਜੇ ਟੁੱਟ ਗਏ ਫੇਰ ਦੁਬਾਰਾ ਸੁਪਨੇ ਤਾਂ ਤੁਰ ਪੈਣਾ ਅਮਨ ਨੇ ਸਿਵਿਆਂ ਦੇ ਰਾਵਾਂ ਨੂੰ...
ਅਮਨ ਮਾਜਰਾ

©Aman Majra #good_night  ਰਿਲੇਸ਼ਨਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ

#good_night ਰਿਲੇਸ਼ਨਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ

bd5e208f44aa09e073275e1fc1174c17

Aman Majra

White ਉਹ ਕਹਿੰਦੀ ਸਾਰਾ ਦਿਨ ਭੰਡ ਦਾ ਰਹਿਣਾ ਮੈਂਨੂੰ,
ਕਦੇ ਮੇਰੀ ਥਾਂ ਤੇ ਆ ਕੇ ਤਾਂ ਦੇਖ,

ਕਿੰਝ ਸਮਝਾਉਂਦੀ ਮੈਂਨੂੰ ਮਾਂ ਮੇਰੀ,
ਕਦੇ ਮਮਤਾ ਉਹਦੀ ਤੱਕ ਕੇ ਤਾਂ ਦੇਖ,

ਹਰ ਵੇਲੇ ਜਿਹਦੀ ਲਾਜ ਪੈਂਦੀ ਰੱਖਣੀ,
ਬਾਬਲ ਮੇਰੇ ਦੀ ਚਿੱਟੀ ਪੱਗੜੀ ਤਾਂ ਦੇਖ,

ਮੈਂ ਫੇਰ ਵੀ ਸੱਜਣਾਂ ਤੈਨੂੰ ਪਿਆਰ ਕੀਤਾ,
ਤੂੰ ਥੋੜ੍ਹੀ ਜਿਹੀ ਲਾਜ ਮੇਰੀ ਰੱਖ ਕੇ ਤਾਂ ਦੇਖ,

ਤੇਰੇ ਕਰਕੇ ਕਿੰਨੇ ਲੋਕ ਮੈਂਨੂੰ ਮਾੜਾ ਕਹਿੰਦੇ ਹੋਣਗੇ,
ਤੈਨੂੰ ਪਿਆਰ ਦੀ ਸੌਂਹ ਤੂੰ ਚੁੱਪ ਵੱਟ ਕੇ ਤਾਂ ਦੇਖ,

ਅਮਨ ਤੂੰ ਲੋਕਾਂ ਪਿੱਛੇ ਲੱਗ ਬੇਵਫ਼ਾ ਕਹਿਣਾ ਏਂ,
ਕਦੇ ਪਹਿਲਾਂ ਵਾਂਗੂੰ ਮੈਂਨੂੰ ਰੱਬ ਦੀ ਥਾਂ ਰੱਖ ਕੇ ਤਾਂ ਦੇਖ...
ਅਮਨ ਮਾਜਰਾ

©Aman Majra #Sad_Status
bd5e208f44aa09e073275e1fc1174c17

Aman Majra

ਕੁੱਝ ਅਹਿਸਾਸ ਮੇਰੇ ਤੋਂ ਸੱਖਣੇ ਨੇ ਅਜੇ,
ਕੁੱਝ ਲਫ਼ਜ਼ ਪਰੋ ਕੇ ਰੱਖਣੇ ਨੇ ਅਜੇ,

ਜਿੱਥੇ ਜਾ ਕੇ ਰੂਹਾਂ ਦੇ ਮੇਲ ਹੁੰਦੇ,
ਉਹ ਦਿਲਾਂ ਦੇ ਰਾਹ ਡੱਕਣੇ ਨੇ ਅਜੇ...
ਅਮਨ ਮਾਜਰਾ

©Aman Majra #RoadToHeaven  ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ

#RoadToHeaven ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ #ਪਿਆਰ

bd5e208f44aa09e073275e1fc1174c17

Aman Majra

White ਜਿਹੜੇ ਮਾਸੂਮ ਜਿਹੇ ਦਿਖਦੇ ਸੀ,
ਉਹ ਹੱਦਾਂ ਪਾਰ ਕਰ ਗਏ ਨੇ,

ਮਹਿਕਾਂ ਲੈ ਕੇ ਸਾਡੇ ਤੋਂ,
ਹੁਣ ਫੁੱਲਾਂ ਵਾਂਗ ਲਤੜ ਗਏ ਨੇ,

ਕਿਸੇ ਨੂੰ ਦੱਸਦੇ ਆਂ ਤਾਂ ਕੋਈ ਸੱਚ ਨੀ ਮੰਨਦਾ,
ਇੰਨਾਂ ਇਤਬਾਰ ਉਹਨਾਂ ਤੇ ਲੋਕ ਕਰ ਗਏ ਨੇ,

ਸਾਡੀ ਗਵਾਹੀ ਵੀ ਨਾ ਦੇਣ ਆਇਆ ਕੋਈ ਸੱਚ ਦੀ ਕਚਹਿਰੀ ਚ,
ਸਾਰੇ ਦੋਸਤ ਵੀ ਉਹਨਾਂ ਦੇ ਪੱਖ ਚ ਖੜ੍ਹ ਗਏ ਨੇ...
       ਅਮਨ ਮਾਜਰਾ

©Aman Majra #sad_quotes
bd5e208f44aa09e073275e1fc1174c17

Aman Majra

ਆਪਣਾ ਹੀ ਦੇਖਕੇ ਚੱਲ ਮਨਾ,
ਏਥੇ ਬੜੀਆਂ ਚੀਜਾਂ ਮੰਦੀਆਂ ਨੇ,

ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ,
ਜਿੰਨਾਂ ਕੋਲ ਦੌਲਤਾਂ ਚੰਗੀਆਂ ਨੇ,

ਅਮੀਰਾਂ ਦੀਆਂ ਗੱਲਾਂ ਢਕੀਆਂ ਜਾਵਣ ਨਾਲ ਪੈਸੇ , 
ਤੇ ਗਰੀਬਾਂ ਦੀਆਂ ਹੀ ਹੁੰਦੀਆਂ ਸ਼ਰੇਆਮ ਨੰਗੀਆਂ ਨੇ, 

ਅੱਜਕੱਲ ਉਹ ਵੀ ਪਾਸਾ ਵੱਟ ਲੰਘ ਜਾਂਦੇ,
ਜਿੰਨਾਂ ਲਈ ਥਾਂ ਥਾਂ ਦੁਆਵਾਂ ਮੰਗੀਆਂ ਨੇ, 

ਉਹ ਹੈ ਉੱਚੇ ਘਰਾਣੇ ਦੀ,
ਤਾਹੀੰਓ ਸਾਡੀਆਂ ਸਦਰਾਂ ਉਸਨੇ ਸੂਲੀ ਟੰਗੀਆਂ ਨੇ,

ਅਮਨ ਜੇ ਕਰਦੀ ਪਿਆਰ ਤਾਂ ਵਾਪਿਸ ਆਉਂਦੀ,
ਜਦੋਂ ਤੂੰ ਪੈਰੀ ਪੈ ਪੈ ਮਾਫ਼ੀਆ ਮੰਗੀਆਂ ਨੇ...
ਅਮਨ ਮਾਜਰਾ

©Aman Majra #TereHaathMein    ਪੰਜਾਬੀ ਘੈਂਟ ਸ਼ਾਇਰੀ

#TereHaathMein ਪੰਜਾਬੀ ਘੈਂਟ ਸ਼ਾਇਰੀ

bd5e208f44aa09e073275e1fc1174c17

Aman Majra

ਪੀੜ ਸਹਿਣ ਦੀ ਜਿਹਨੂੰ ਆਦਤ ਪੈ ਗਈ,
ਉਹ ਨਾ ਫੇਰ ਖੁੱਲ੍ਹ ਕੇ ਹੱਸਦਾ,

ਚੱਕਦਾ ਕਲਮ ਫੇਰ ਉਹ ਲਿਖਦਾ ਗਾਣੇ,
ਆਮ ਬੰਦਾ ਜਾਵੇ ਵਿੱਚੋ ਵਿੱਚੋ ਧੱਸਦਾ...
ਅਮਨ ਮਾਜਰਾ

©Aman Majra #PenPaper  ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

#PenPaper ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

bd5e208f44aa09e073275e1fc1174c17

Aman Majra

White इस दिल को किसी की आहट की आस रहती है

निगाह को किसी सूरत की प्यास रहती है,

तेरे बिना जिंदगी में कोई कमी तो नही

फिर भी तेरे बिना जिंदगी उदास रहती है...

©Aman Majra #sad_quotes
loader
Home
Explore
Events
Notification
Profile