Nojoto: Largest Storytelling Platform

ਗ਼ਜ਼ਲ ਆਪ ਮੁਹਾਰੇ  ਵਹਿ ਜਾਂਦੇ ਨੇ। ਹੰਝੂ ਸਭ ਕੁਝ ਕਹਿ




ਗ਼ਜ਼ਲ

ਆਪ ਮੁਹਾਰੇ  ਵਹਿ ਜਾਂਦੇ ਨੇ।
ਹੰਝੂ ਸਭ ਕੁਝ ਕਹਿ ਜਾਂਦੇ ਨੇ।

ਧੋਖੇ ਨਾਲ਼ ਉਸਾਰੇ ਸੱਜਣਾ,
ਮਹਿਲ ਅਖ਼ੀਰੀ ਢਹਿ ਜਾਂਦੇ ਨੇ।

ਰੋਗ ਅਵੱਲੇ ਇਸ਼ਕ ਜਿਹੇ ਇਹ,
ਸਹਿਜੇ ਹੱਡੀਂ ਬਹਿ ਜਾਂਦੇ ਨੇ।

ਕੰਢਿਆਂ ਦੀ ਹੈ ਤਾਂਘ ਜਿਨ੍ਹਾਂ ਨੂੰ,
ਝੱਖੜਾਂ ਨਾਲ ਵੀ ਖਹਿ ਜਾਂਦੇ ਨੇ।

ਕੁਝ ਸੱਜਣ ਰਹਿ ਜਾਣ ਜ਼ਿਹਨ ਵਿੱਚ,
ਕੁਝ ਬੱਸ ਫੋਨ 'ਚ ਰਹਿ ਜਾਂਦੇ ਨੇ।

ਡਾਲਰ ਤੱਕ-ਤੱਕ ਅੱਜਕੱਲ੍ਹ ਲੋਕੀ,
ਹਿਜਰ ਵੀ ਸੌਖੇ ਸਹਿ ਜਾਂਦੇ ਨੇ।


ਬਿਸ਼ੰਬਰ ਅਵਾਂਖੀਆ, ਮੋ-978182525

©Bishamber Awankhia
  #EmotionalPoetry #Like__Follow__And__Share #Comment