White ਕੁਦਰਤਨ ਮੇਰੀ ਅੱਖ ਲੱਗ ਗਈ ਤੇ ਬੂਹਾ ਖੜਕਾ ਕੇ ਚਲੀ ਗਈ। ਓਹ ਬੂਹਾ ਜਿਹੜਾ ਓਹਦੀ ਉਡੀਕ ਚ ਹਰ ਵੇਲੇ ਹੀ ਖੁੱਲ੍ਹਾ ਸੀ, ਜੋਗੀਆਂ ਵਾਲੀ ਫ਼ੇਰੀ ਪਾ ਕੇ ਚਲੀ ਗਈ। ਉਮੀਦ ਦੀ ਚਾਬੀ ਦਹਿਲੀਜ਼ੋ ਸਰਕਾਈ ਸੀ ਪਰ ਬਾਹਰੋਂ ਉਡੀਕ ਦਾ ਜ਼ਿੰਦਾ ਲਾ ਕੇ ਚਲੀ ਗਈ। ਚਾਹ ਦੇ ਕੱਪ ਦੋ ਧਰ ਬੈਠੇ ਸਾਂ ਪਰ ਓਹ ਤੇ ਆ ਕੇ ਚਲੀ ਗਈ। ਝਾਉਲਾ ਜਿਹਾ ਪਾ ਕੇ ਖ਼ਿਆਲਾਂ ਚ ਜਜ਼ਬਾਤਾਂ ਦੇ ਪੰਛੀ ਜਗਾ ਕੇ ਚਲੀ ਗਈ। ਰਾਜ਼ ਢਿੱਲੋਂ ©Rajwinder Kaur #sad_quotes