Nojoto: Largest Storytelling Platform
rajwinderkaur9935
  • 20Stories
  • 12Followers
  • 209Love
    183Views

Rajwinder Kaur

  • Popular
  • Latest
  • Video
596dbb1ac5f229d6343cb5de14e0fa51

Rajwinder Kaur

White ਕੁਦਰਤਨ ਮੇਰੀ ਅੱਖ ਲੱਗ ਗਈ 
ਤੇ ਬੂਹਾ ਖੜਕਾ ਕੇ ਚਲੀ ਗਈ।
ਓਹ ਬੂਹਾ ਜਿਹੜਾ ਓਹਦੀ ਉਡੀਕ ਚ
ਹਰ ਵੇਲੇ ਹੀ ਖੁੱਲ੍ਹਾ ਸੀ,
ਜੋਗੀਆਂ ਵਾਲੀ ਫ਼ੇਰੀ ਪਾ ਕੇ ਚਲੀ ਗਈ।
ਉਮੀਦ ਦੀ ਚਾਬੀ 
ਦਹਿਲੀਜ਼ੋ ਸਰਕਾਈ ਸੀ 
ਪਰ ਬਾਹਰੋਂ ਉਡੀਕ ਦਾ 
ਜ਼ਿੰਦਾ ਲਾ ਕੇ ਚਲੀ ਗਈ।
ਚਾਹ ਦੇ ਕੱਪ ਦੋ ਧਰ ਬੈਠੇ ਸਾਂ 
ਪਰ ਓਹ ਤੇ ਆ ਕੇ ਚਲੀ ਗਈ।
ਝਾਉਲਾ ਜਿਹਾ ਪਾ ਕੇ ਖ਼ਿਆਲਾਂ ਚ
ਜਜ਼ਬਾਤਾਂ ਦੇ ਪੰਛੀ ਜਗਾ ਕੇ ਚਲੀ ਗਈ।
ਰਾਜ਼ ਢਿੱਲੋਂ

©Rajwinder Kaur #sad_quotes
596dbb1ac5f229d6343cb5de14e0fa51

Rajwinder Kaur

White ਦੂਜੇ ਦੇ ਤੌਰ ਤਰੀਕੇ, ਜਿਊਣ ਦੇ ਸਲੀਕੇ 
ਉੱਤੇ ਕਿੰਤੂ -ਪ੍ਰੰਤੂ ਕਰਨ ਤੋਂ ਪਹਿਲਾਂ
 ਆਪਣੀ ਪੀੜ੍ਹੀ ਥੱਲੇ ਵੀ ਸੋਟਾ
 ਫ਼ੇਰ ਲਿਆ ਕਰੋ। ਬਾਦ ਚ ਨਾ 
ਆਖਿਓ ਥੱਲਿਓ ਪੀੜ੍ਹੀ ਖਿੱਚ ਲਈ
 ਬਿਨਾਂ ਦੱਸਿਆ।
ਫ਼ੇਰ ਪਤਾ ਹਾਲ ਕੀ ਹੋਣਾ ?😜😛
ਰਾਜ਼ ਢਿੱਲੋਂ

©Rajwinder Kaur #sad_shayari
596dbb1ac5f229d6343cb5de14e0fa51

Rajwinder Kaur

White ਬੇਸ਼ੱਕ ਚੂੜੀਆਂ , ਝਾਂਜਰਾਂ ਪਾ ਲੈ
ਪਰ ਅੱਗੇ ਵਧਣ ਦੀ ਇੱਕ ਆਸ ਬਣਾ।
ਕਿਰਦਾਰ ਨੂੰ ਜੋ ਉੱਚਾ ਚੁੱਕੇ 
ਐਸਾ ਸੱਚਾ- ਸੁੱਚਾ ਲਿਬਾਸ ਬਣਾ।
 ਆਪਣੇ ਹੱਕਾਂ ਲਈ ਲੜੀਂ 
ਕਲਮ ਚੁੱਕ ਇਤਿਹਾਸ ਬਣਾ।
ਅਬਲਾ, ਕਮਜ਼ੋਰ ਵਾਲਾ 
ਲੇਬਲ ਹੁਣ ਲਾਹ ਕੇ ਸੁੱਟ ਦੇ।
ਆਮ ਤੇ ਸਸਤਾ ਨਾ ਬਣੀ 
ਆਪਣੇ ਦਮ ' ਤੇ ਖ਼ੁਦ ਨੂੰ ਖ਼ਾਸ ਬਣਾ।
ਰਾਜ਼ ਢਿੱਲੋਂ

©Rajwinder Kaur #good_morning_quotes
596dbb1ac5f229d6343cb5de14e0fa51

Rajwinder Kaur

White ਸਮੁੰਦਰ ਦੀ ਗਹਿਰਾਈ ਵੀ ਮਾਪੀ ਜਾ ਸਕਦੀ ਏ ,
ਅਸਮਾਨ ਦੇ ਤਾਰੇ ਵੀ ਗਿਣੇ ਜਾ ਸਕਦੇ ਨੇ।
ਧਰਤੀ ਦੇ ਕਣ ਵੀ ਭਾਵੇਂ ਤੂੰ  ਗਿਣ ਲਵੇ 
ਸਮੁੱਚੇ ਪਾਣੀਆਂ ਨੂੰ ਬੇਸ਼ੱਕ ਮਿਣ ਲਵੇ।
ਮੇਰੇ ਅਹਿਸਾਸਾਂ ਦੀ ਸੀਮਾ ' ਤੇ 
ਕੋਈ ਵਿਰਾਮ ਨਹੀ ਲੱਗਾ।
ਮੇਰੇ ਇਸ਼ਕ ਦੀ ਸ਼ਿੱਦਤ ਨੂੰ ਤੂੰ 
ਕਦੀ ਆਮ ਨਹੀਂ ਲੱਗਾ।
ਇਹ ਇਬਾਦਤ ਏ 
ਏਹ ਕੁਦਰਤ ਏ 
ਏਹ ਖ਼ੁਦ ਖ਼ੁਦਾ ਵੱਲੋਂ 
ਬਖ਼ਸ਼ੀ ਰਹਿਮਤ ਏ।
ਰਾਜ਼

©Rajwinder Kaur #SunSet
596dbb1ac5f229d6343cb5de14e0fa51

Rajwinder Kaur

ਮੈਂ ਤੋਂ ਤੂ ਤੱਕ ਦਾ ਸਫ਼ਰ
ਸੌਖਾ ਥੋੜ੍ਹੀ ਏ,
ਆਪਾ ਵਾਰਨਾ ਪੈਂਦਾ
ਤੇਰਾ ਹੋਣ ਲਈ।
ਸਰੀਰ ਨੂੰ ਤਪਾਉਣਾ ਪੈਂਦਾ
ਰੂਹ ਨੂੰ ਮਘਾਉਣ ਲਈ।
ਏ ਸਾਧਨਾ ਏ ਵਾਸ਼ਨਾ ਥੋੜ੍ਹੀ ਏ
ਸੁਗੰਧੀ ਏ ਬਾਸ਼ਨਾ ਥੋੜ੍ਹੀ ਏ,
ਜਲਣਾ ਪੈਂਦਾ ਏ
ਹਨ੍ਹੇਰਾ ਮਿਟਾਉਣ ਲਈ।
ਮੈਂ ਤੋਂ ਤੂ ਦਾ ਸਫ਼ਰ
ਸੌਖਾ ਥੋੜ੍ਹੀ ਏ
ਆਪਾ ਵਾਰਨਾ ਪੈਂਦਾ ਏ
ਤੇਰਾ ਹੋਣ ਲਈ।
ਰਾਜ ਢਿੱਲੋਂ(ਰਾਜਵਿੰਦਰ ਕੌਰ ਢਿੱਲੋਂ)

©Rajwinder Kaur #SunSet
596dbb1ac5f229d6343cb5de14e0fa51

Rajwinder Kaur

ਕਹਾਣੀਆਂ ਚ ਪੜ੍ਹਿਆ ਸੀ ਕਿ
ਚਮਤਕਾਰ ਹੁੰਦੇ ਨੇ।
ਹਾਂ ਮੈਂ ਮੰਨਦੀ ਹਾਂ ਤੇ
ਮੈਂਨੂੰ ਵੀ ਯਕੀਨ ਹੈ ਕਿ
ਚਮਤਕਾਰ ਹੁੰਦੇ ਨੇ।
ਪਰ ਏਨਾਂ ਚਮਤਕਾਰਾਂ ਦਾ
ਹਕੀਕਤ ਬਣਨਾ ਬਾਕੀ ਏ।
ਸੁੱਤੇ ਸਿੱਧ ਜਿਹੜੇ ਸੁਪਨਿਆਂ ਨੂੰ
ਖੰਭ ਲਾਏ ਸੀ ਓਹਨਾਂ ਦਾ
ਬਣ ਪੰਖੇਰੂ ਉੱਡਣਾ ਬਾਕੀ ਏ।
ਜਿਹੜੀਆਂ ਉਮੀਦਾਂ ਦੇ ਬੀਜ ਬੋਏ ਸੀ
ਓਹਨਾਂ ਦਾ ਬਣ ਫ਼ੁੱਲ ਖਿੜਨਾ ਬਾਕੀ ਏ।
ਆਸਾਂ ਦਾ ਮਘਣਾ ਬਾਕੀ ਏ
ਹੌਂਸਲੇ ਦਾ ਫੁੱਟਣਾ ਬਾਕੀ ਏ,
ਅਰਦਾਸਾਂ ਦਾ ਧੂਫ਼ ਬਣ 
ਤੇਰੀ ਦਹਿਲੀ ' ਤੇ ਧੁਖਣਾ ਬਾਕੀ ਏ।
ਹਾਂ ਚਮਤਕਾਰਾਂ ਦਾ
ਹਕੀਕਤ ਬਣਨਾ ਬਾਕੀ ਏ...!
ਰਾਜ਼ ਢਿੱਲੋਂ(ਰਾਜਵਿੰਦਰ ਕੌਰ ਢਿੱਲੋਂ)

©Rajwinder Kaur
  #thepredator
596dbb1ac5f229d6343cb5de14e0fa51

Rajwinder Kaur

ਜਦ ਮੈ ਅੱਖਾਂ ਬੰਦ ਕਰਕੇ
ਤੇਰਾ ਧਿਆਨ ਧਰਦੀ ਆ ਤਾਂ
ਸਕੂਨ ਦੇ ਸਮੁੰਦਰ ਚ
ਡੁੱਬਕੀਆਂ ਮਾਰਨ ਲੱਗ ਜਾਂਦੀ ਆ
ਤੇ ਜਦ ਅੱਖਾਂ ਖੋਲਦੀ ਆ ਤਾਂ
ਕਿਨਾਰੇ ਉੱਤੇ ਆ ਕੇ ਬਹਿ ਜਾਂਦੀ ਆ...!
ਰਾਜ ਢਿੱਲੋਂ

©Rajwinder Kaur
596dbb1ac5f229d6343cb5de14e0fa51

Rajwinder Kaur

ਵਜ੍ਹਾ ਜਾਂ ਬੇਵਜ੍ਹਾ ਮਿਲਦੇ ਹਾਂ ਅਸੀਂ ਕਿਸੇ ਨੂੰ। ਗੱਲ ਕੀ ਮਿਲਾਉਣ ਵਾਲਾ ਤਾਂ ਉੱਪਰ ਵਾਲਾ ਹੈ। ਓਹ ਜਰੂਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਮਿਲਾਉਂਦਾ ਸਾਨੂੰ ਕਿਸੇ ਨਾਲ। ਕਿਸੇ ਨਾਲ ਮਿਲਣਾ ਸੁਭਾਵਿਕ ਜਾਂ ਅਚਨਚੇਤ ਨਹੀਂ ਹੁੰਦਾ। ਕੋਈ ਤੇ ਕਨੈਕਸ਼ਨ ਹੁੰਦਾ ਹੋਣਾ। ਐਵੇ ਨਹੀਂ ਤਾਰ ਜੁੜਦੇ ਜਾਂ ਟੁੱਟਦੇ। ਕੋਈ ਕਾਰਨ ਹੁੰਦਾ ਟੁੱਟਣ ਦਾ ਵੀ ਜੁੜਨਦਾ ਵੀ lਉਹ ਕਾਰਨ ਲੱਭਿਆ ਕਰੋ ਨਹੀਂ ਲੱਭਦਾ ਤਾਂ ਸਿਰਫ਼ ਮਹਿਸੂਸ ਕਰੋ, ਜਾਂ ਮਸਤ ਰਹੋ। ਹਰ ਵੇਲੇ ਰੋਸਿਆਂ, ਸ਼ਿਕਾਇਤਾਂ ਜਾਂ ਲਾਹਮੇ ਦੇਣੇ ਕਿੰਨੇ ਕੂ ਜਾਇਜ਼ ਨੇ। ਜੋ ਮੁੱਠੀ ਚੋਂ ਕਿਰ ਗਿਆ, ਜਾਂ ਰਹਿ ਗਿਆ, ਆਪਣੀ ਮੁਨਿਆਦ ਮੁਤਾਬਿਕ ਹੈ। ਉਸਦੀ ਰਜ਼ਾ ਤੱਕ ਹੈ। ਸ਼ਾਂਤ ਰਹੋ। ਸੋਚੋ ਕੀ ਪਾਇਆ। ਸ਼ਿਕਵਾ ਨਾ ਕਰੋ ਕੀ ਗਵਾਇਆ। ਕੁਦਰਤਿ ਦੇ ਨਿਯਮ ਵਿੱਚ ਚਲੋਗੇ ਤਾਂ ਨਿਆਮਤਾਂ ਦੀ ਕਮੀਂ ਨਹੀਂ। ਉਲਟ ਚਲੋਗੇ ਜਾਂ ਆਪਣੀ ਚਲਾਉਗੇ ਤਾਂ ਅੰਜ਼ਾਮ ਲਈ ਤਿਆਰ ਵੀ ਰਹਿਣਾ। ਗੱਲ ਤੇ ਵਜ੍ਹਾ ਬੇਵਜ੍ਹਾ ਦੀ ਹੋ ਰਹੀ ਸੀ, ਆਪਾਂ ਕਿਧਰ ਨਿਕਲ ਗਏ। ਏਹ ਵੀ ਬੇਵਜ੍ਹਾ ਨਹੀਂ। ਕੁੱਝ ਅਹਿਸਾਸ ਵਜ੍ਹਾ ਨਾਲ਼ ਉਮੜਦੇ ਨੇ ਤੇ ਕੁੱਝ ਅਹਿਸਾਸ ਵਜ੍ਹਾ ਨਾਲ ਪੜੇ ਸੁਣੇ ਜਾਂਦੇ ਨੇ। ਅਣਗੌਲੇ ਵੀ ਵਜ੍ਹਾ ਨਾਲ਼ ਜਾਂਦੇ ਨੇ। ਤੁਸੀਂ ਵੀ ਬੇਵਜ੍ਹਾ ਨਹੀਂ ਹੋ। ਸੋਚੋ..!

ਰਾਜ ਢਿੱਲੋਂ
ਜ਼ਿੰਦਗੀ ਜ਼ਿੰਦਾਬਾਦ ਦੋਸਤੋ।

©Rajwinder Kaur
  #uskebina
596dbb1ac5f229d6343cb5de14e0fa51

Rajwinder Kaur

ਤਾਸ਼ ਦੇ ਪੱਤਿਆਂ ਦਾ ਘਰ
ਕਿੰਨੀ ਵਾਰ ਮਰਜ਼ੀ ਨਾਲ ਢਾਉਂਦੇ ਆ
ਜਦ ਤੱਕ ਆਪਣੀ ਪਸੰਦ ਦਾ ਨਹੀਂ ਬਣਦਾ...
ਠੀਕ ਏਸੇ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਹੈ,
ਉਨ੍ਹਾਂ ਤਕ ਕੋਸ਼ਿਸ਼ ਜਾਰੀ ਰੱਖੋ
ਜਦ ਤੱਕ ਮੰਜ਼ਿਲ ਤੇ ਪਹੁੰਚ ਨਹੀਂ ਜਾਂਦੇ।
ਰਾਜ ਢਿੱਲੋਂ

©Rajwinder Kaur
  #Butterfly
596dbb1ac5f229d6343cb5de14e0fa51

Rajwinder Kaur

ਮੈਨੂੰ ਪਤਾ ਓਹ ਕੁਦਰਤ ਵਰਗੀ ਏ
ਵਰ੍ਹਦੀ ਏ ਤਾਂ ਬਹੁਤ ਵਰ੍ਹਦੀ ਏ,
ਨਹੀਂ ਵਰ੍ਹਦੀ ਤਾਂ ਔੜ ਲਾ ਦਿੰਦੀ ਏ।
ਇਕਸਾਰ ਨਹੀਂ ਰਹਿੰਦੀ,
ਜਮਾ ਕੁਦਰਤ ਵਰਗੀ ਏ।
ਰਾਜ ਢਿੱਲੋਂ

©Rajwinder Kaur
loader
Home
Explore
Events
Notification
Profile