ਰੁੱਖ ਇਹ ਧਰਤੀ ਬਿੱਲਕੁਲ ਸੁੰਨੀ ਸੀ, ਰੁੱਖ ਧਰਤੀ ਦਾ ਸ਼ਿੰਗਾਰ ਬਣੇ। ਜਦ ਸਾਨੂੰ ਬੜੀ ਜਰੂਰਤ ਸੀ, ਰੁੱਖ ਸਾਡੇ ਪਾਲਣਹਾਰ ਬਣੇ। ਤਨ ਢਕਣੇ ਲਈ ਪੱਤੇ ਦਿੱਤੇ, ਖਾਵਣ ਲਈ ਦਿੱਤੇ ਫਲ ਸਾਨੂੰ। ਸੀ ਜੀਣਾ ਮੁਸ਼ਕਿਲ ਅੱਜ ਸਾਡਾ, ਰੁੱਖਾ ਨੇ ਦਿੱਤਾ ਕੱਲ੍ਹ ਸਾਨੂੰ। ਰੱਖਿਆਂ ਨਹੀਓ ਕੁਝ ਆਪਣੇ ਲਈ, ਦੇ ਦਿੱਤਾ ਆਪਣਾਂ ਸਭ ਸਾਨੂੰ। ਜਦ ਸਰਦੀ ਦੇ ਵਿੱਚ ਠਰੇ ਅਸੀ, ਇਹਨਾਂ ਕਿਹਾ ਲਗਾ ਲੈ ਅੱਗ ਸਾਨੂੰ। ਖੁਦ ਝੱਲਕੇ ਧੁੱਪਾ ਜੇਠ ਦੀਆਂ, ਸਾਨੂੰ ਛਾਵੇਂ ਬਿਠਾਇਆਂ ਰੁੱਖਾਂ ਨੇ। ਕਦੇ ਮੱਥੇ ਤਿਉੜੀ ਨਹੀਂ ਪਾਈ, ਸਾਨੂੰ ਸੀਨੇ ਲਾਇਆਂ ਰੁੱਖਾਂ ਨੇ। ਕੁਝ ਘਟ ਨਹੀਓ ਜਾਣਾਂ ਤੇਰਾ, ਰੁੱਖਾਂ ਨੂੰ ਪਾਣੀ ਪਾਇਆਂ ਕਰ। ਜੇ ਰੁੱਖਾਂ ਦੇ ਨਾਲ ਪਿਆਰ "ਵਿੱਕੀ", ਹਰ ਮਹੀਨੇ ਦੋ ਰੁੱਖ ਲਾਇਆਂ ਕਰ। ©Vicky wanted #Exploration Sakshi Dhingra Sudha Tripathi