Nojoto: Largest Storytelling Platform

ਉਦੋਂ ਪੜਨਾ ਲਿਖਣਾ ਭੁੱਲ ਗਿਆ ਸੀ ਨੀ ਪਤਾ ਨੀ ਕਿਉਂ ਤੇਰੇ ਤੇ

ਉਦੋਂ ਪੜਨਾ ਲਿਖਣਾ ਭੁੱਲ ਗਿਆ ਸੀ ਨੀ
ਪਤਾ ਨੀ ਕਿਉਂ ਤੇਰੇ ਤੇ ਡੁੱਲ ਗਿਆ ਸੀ ਨੀ

ਪਤਾ ਨੀ ਕੈਸੀ ਝੜੀ ਚਲਾਈ ਏ
ਜੋ ਸਾਡੀ ਝੋਲੀ ਰੁਸਵਾਈ ਹੀ ਪਾਈ ਏ

ਸਿਫ਼ਤ ਕਰਾ ਕੇ ਇਲਜਾਮ ਲਗਾਵਾ 
ਦਿਨੇ ਤੇਰੇ ਮੁੜ ਮਿਲਣ ਦੀ ਚਾਕ ਤੇ ਰਾਤ ਨੂੰ ਤਨਹਾਈ ਏ

ਹਾਸੇ ਤੇਰੇ ਨਾਲ ਫੁੱਲ ਮਹਿਕ ਉੱਠਣ 
ਕੈਸੀ ਨਿਰਮੋਲਕ ਕਿਰਣ ਤੂੰ ਰੱਬ ਨੇ ਬਣਾਈ ਏ 
ਕੁਝ ਤੇ ਤੈਨੂੰ ਕਹਿਣਾ ਚਾਹੁੰਦਾ ਸੀ ਨੀ
ਦੋ ਪਲ ਹੀ ਕੋਲ ਬਹਿਣਾ ਚਾਹੁੰਦਾ ਸੀ ਨੀ

 ਸਿਫ਼ਤ ਕਰਾ ਕੇ ਇਲਜਾਮ ਲਗਾਵਾ
ਸੂਰਤ ਤੇਰੀ ਜਿਵੇਂ ਹਨੇਰੇ ਵਿੱਚ ਰੁਸ਼ਨਾਈ ਏ

ਅੱਖਾਂ ਮਿਚਿਆਂ ਹੀ ਤੇਰਾ ਦੇਦਾਰ ਕਰਾਂ 
ਇਹ ਸੋਹਬਤ ਏ ਜਾ ਬਦਦੁਯਾਈ ਏ

ਪਤਾ ਨੀ ਕੈਸੀ ਝੜੀ ਚਲਾਈ ਏ
ਜਿਹੜੀ ਰੱਬ ਨਾਲ ਮਿਲਕੇ ਤੂੰ ਏ ਖੇਡ ਰਚਾਈ ਏ
ਕੁਝ ਬੋਲਦਾ ਮੈਂ ਉਸ ਤੋਂ ਪਹਿਲਾਂ ਹੀ ਤੂੰ ਬਣਾ ਲਿਆ ਸੀ 
ਵਿਚਾਰ ਆਪਣਾ 
ਇਹ ਤੇ ਪਾਗਲ ਆਸ਼ਿਕ਼ ਤੇ ਥੋੜ੍ਹਾ ਜਿਹਾ ਸ਼ੁਦਾਈ ਏ
ਤੇ ਥੋੜ੍ਹਾ ਜਿਹਾ ਸ਼ੁਦਾਈ ਏ

ਉਦੋਂ ਪੜਨਾ ਲਿਖਣਾ ਭੁੱਲ ਗਿਆ ਸੀ ਨੀ
ਪਤਾ ਨੀ ਕਿਉਂ ਤੇਰੇ ਤੇ ਡੁੱਲ ਗਿਆ ਸੀ ਨੀ!!

©Pagal Shayar 
  #alone #Kismat #dard💔 #Study #tanhayi #baddua #Sohbat #ek_tarfa_pyar #ishq #mahobbat  पूजा पाटिल Tarakeshwar Dubey Aman verma Manish Yadav Shikha Sharma  Tarakeshwar Dubey Rajesh Kumar swetu Sketchy_writing (Deeksha Sharma) Prajwal Bhalerao