Nojoto: Largest Storytelling Platform

ਕੁਝ ਸੁਪਨੇ ਰਹਿ ਜਾਂਦੇ ਨੇ ਕਾਪੀਆਂ ਦੇ ਪੰਨੇ ਪਿੱਛੇ। ਬੈਠ ਜ

ਕੁਝ ਸੁਪਨੇ ਰਹਿ ਜਾਂਦੇ ਨੇ ਕਾਪੀਆਂ ਦੇ ਪੰਨੇ ਪਿੱਛੇ।
ਬੈਠ ਜਾਦੇ ਨੇ ਚੁੱਪਚਾਪ ਸਦੀਆਂ ਤੱਕ ਕਿਸੇ ਕੋਨੇ ਰੁੱਸੇ।
ਵਾਰ ਵਾਰ ਲਿਖਕੇ ਇੱਕੋ ਨਾਮ,ਮੁੱਕ ਜਾਦੇ ਪਿੰਨ ਦੇ ਸਿੱਕੇ ।
ਮਿੱਟ ਦੇ ਤਾ ਕਦੇ ਨਹੀ ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ।

ਧਿਆਨ ਇਧਰ ਉਧਰ ਹੋ ਜਾਂਦਾ ਪਰ ਮਨ ਤੋਂ ਨਹੀ ਲੱਥੇ।
ਰੀਝਾਂ ਦੇ ਪਰਛਾਵਿਆਂ ਦੇ ਵੀ ਬਣ ਜਾਦੇ ਨੇ ਨਿਸ਼ਾਨ ਪੱਕੇ ।
ਸਕੂਨ ਨਾਲ ਬਿਤਾਏ ਪਲ, ਯਾਦਾਂ ਵਿੱਚ ਬਣੇ ਨੇ ਕੰਢੇ ਤਿੱਖੇ।
ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ।

ਸੁਣ ਸੁਣ ਕਿੰਨੇ ਵਾਰ ਇੱਕੋ ਗੱਲ ਕਈ ਮੇਰੇ ਤੋਂ ਅੱਕੇ।
ਉਹਨਾਂ ਨੇ ਮੇਰੇ ਖਿਆਲ ਮੇਰੇ ਵਾਂਗ ਕਦੇ ਨਹੀ ਤੱਕੇ ।
ਕਿਉ ਜਿੰਦ ਨੂੰ ਫਾਲਤੂ ਸੋਚਾਂ ਸੋਚ -ਸੋਚ ਤੂੰ ਸੂਲੀ ਟੰਗੇ।
ਕਹਿੰਦੇ ਐਵੇ ਬਣਾਉਦੀ ਰਹਿੰਦੀ ਏ ਮਹਿਲ ਲੱਗਾਕੇ ਡੱਕੇ।

ਬਹੁਤਿਆਂ ਨੂੰ ਵਿਚਾਰ ਮੇਰੇ ਨਾਸਮਝ ਜਿਹੇ ਲੱਗੇ।
ਕਈਆਂ ਨੇ ਹੱਥੀ ਖੁਦ ਮਰੋੜ ਮਰੋੜ ਕੇ ਨੇ ਸੁੱਟੇ ।
ਜਿਵੇ ਟਾਹਣੀਆਂ ਉੱਤੋ ਨੇ ਟੁੱਟੇ ਹੋਏ  ਸੁੱਕੇ ਪੱਤੇ।
ਠਾਰ ਲਵਾਗੇ ਚਾਹੇ ਅਜੇ ਰਾਸਤੇ ਨੇ ਕੱਕੇ ਰੇਤ ਵਾਗ ਤੱਤੇ।

        -----ਇਵਨੀਤ ਕੌਰ ਮੱਲ੍ਹੀ।। #InspireThroughWriting
#punjabiwritings 
#punjabiquotes💕 
#writinglife 
#shyariquetos 
#shyarilove